Covid-19: ਵਿਦੇਸ਼ੀ ਯੂਨੀਵਰਸਿਟੀਆਂ 'ਚ ਦਾਖਲੇ ਨੂੰ ਲੈ ਕੇ ਫਿਕਰਮੰਦ, ਇੱਥੇ ਚੈੱਕ ਕਰੋ ਲੈਟੇਸਟ ਅਪਡੇਟ
ਕੋਰੋਨਾ ਮਹਾਂਮਾਰੀ ਕਰਕੇ ਵਿਦਿਆਰਥੀਆਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਦਾਖਲੇ ਸਬੰਧੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਵਿਦੇਸ਼ਾਂ ਵਿੱਚ ਪੜ੍ਹਨ ਦੇ ਚਾਹਵਾਨ ਭਾਰਤੀ ਵਿਦਿਆਰਥੀ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਏ ਹਨ। ਦਰਅਸਲ, ਲਗਾਤਾਰ ਕੋਰੋਨਾ ਸੰਕਰਮਣ ਕਾਰਨ ਅੰਤਰਰਾਸ਼ਟਰੀ ਸਰਹੱਦਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਉਡਾਣਾਂ ਵੀ ਰੱਦ ਕੀਤੀਆਂ ਜਾ ਰਹੀਆਂ ਹਨ। ਇੱਥੋਂ ਤੱਕ ਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਕੋਵਿਡ-19 ਪਾਬੰਦੀਆਂ ਦੇ ਮੱਦੇਨਜ਼ਰ ਜਾਂ ਤਾਂ ਵਿਦੇਸ਼ੀ ਯੂਨੀਵਰਸਿਟੀਆਂ ਦੀ ਆਪਣੀ ਚੋਣ ਨੂੰ ਮੁਲਤਵੀ ਕਰਨਾ ਜਾਂ ਮੁੜ ਵਿਚਾਰਨਾ ਪਿਆ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਸਥਿਤੀ ਦੇ ਮੱਦੇਨਜ਼ਰ ਨਿਯਮਾਂ ਵਿੱਚ ਬਦਲਾਅ ਵੀ ਕੀਤੇ ਜਾ ਰਹੇ ਹਨ, ਹੁਣ ਤੱਕ ਸਿਰਫ ਕੌਵੀਸ਼ੀਲਡ ਨੂੰ ਅੰਤਰਰਾਸ਼ਟਰੀ ਯਾਤਰਾ ਲਈ ਡਬਲਯੂਐਚਓ ਵੱਲੋਂ ਮਨਜ਼ੂਰੂਸ਼ੁਦਾ ਭਾਰਤੀ ਟੀਕਾ ਹੈ। ਇਸ ਦੇ ਨਾਲ ਹੀ, ਬਹੁਤ ਸਾਰੇ ਦੇਸ਼ਾਂ ਵਿੱਚ, ਕਿਸੇ ਦੇ ਵੀ ਆਉਣ ਤੋਂ 72 ਘੰਟੇ ਪਹਿਲਾਂ ਕੀਤਾ ਗਿਆ ਕੋਵਿਡ-19 ਨੈਗੇਟਿਵ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਹੈ। ਆਓ ਇੱਥੇ ਦੱਸ ਦੇਈਏ ਕਿ ਟੌਪ 5 ਸਟੱਡੀ ਐਬਰੌਡ ਡੈਸਟੀਨੇਸ਼ਨ ਵਿੱਚ ਮੌਜੂਦਾ ਕੋਵਿਡ ਦਿਸ਼ਾ-ਨਿਰਦੇਸ਼ਾਂ ਬਾਰੇ ਅਪਡੇਟ ਕੀ ਹੈ।
ਅਮਰੀਕਾ: ਯੂਐਸਏ ਨੇ ਭਾਰਤ ਲਈ ਕਈ ਯਾਤਰਾ ਪਾਬੰਦੀਆਂ ਲਗਾਈਆਂ ਹਨ, ਪਰ ਜਿਨ੍ਹਾਂ ਵਿਦਿਆਰਥੀਆਂ ਦਾ ਅਕਾਦਮਿਕ ਸਾਲ 1 ਅਗਸਤ ਤੋਂ ਸ਼ੁਰੂ ਹੋਣ ਵਾਲਾ ਹੈ ਉਨ੍ਹਾਂ ਨੂੰ ਛੋਟ ਦਿੱਤੀ ਗਈ ਹੈ। ਜੇ ਤੁਹਾਡੇ ਕੋਲ ਵੈਧ M-1 ਜਾਂ F-1 ਵੀਜ਼ਾ ਹੈ, ਤਾਂ ਤੁਹਾਨੂੰ ਯੂਐਸਏ ਦੀ ਯਾਤਰਾ ਕਰਨ ਦੀ ਇਜੀਜ਼ਤ ਦਿੱਤੀ ਜਾਏਗੀ, ਪਰ ਅਕਾਦਮਿਕ ਪ੍ਰੋਗਰਾਮ ਸ਼ੁਰੂ ਹੋਣ ਤੋਂ ਸਿਰਫ 30 ਦਿਨ ਪਹਿਲਾਂ ਤੁਸੀਂ ਉੱਥੇ ਪਹੁੰਚ ਸਕਦੇ ਹੋ। ਯੂਐਸ ਪਹੁੰਚਣ 'ਤੇ ਕੋਵਿਡ-19 ਟੀਕਾਕਰਣ ਦੀ ਜ਼ਰੂਰਤ ਨਹੀਂ। ਇਹ ਧਿਆਨ ਦੇਣ ਯੋਗ ਹੈ ਕਿ ਇਸ ਵੇਲੇ ਭਾਰਤ ਤੋਂ ਸੰਯੁਕਤ ਰਾਜ ਅਮਰੀਕਾ ਲਈ ਸਿਰਫ ਕੁਝ ਉਡਾਣਾਂ ਚੱਲ ਰਹੀਆਂ ਹਨ, ਏਅਰ ਇੰਡੀਆ ਅਗਸਤ ਵਿੱਚ ਵਾਧੂ ਉਡਾਣਾਂ ਦਾ ਸੰਚਾਲਨ ਕਰੇਗੀ।
ਬ੍ਰਿਟੇਨ: ਬ੍ਰਿਟੇਨ ਨੇ ਭਾਰਤ ਨੂੰ ਲਾਲ ਸੂਚੀ ਵਿੱਚ ਰੱਖਿਆ ਸੀ ਪਰ ਹੁਣ ਉਸ ਨੇ 8 ਅਗਸਤ ਤੋਂ ਭਾਰਤ ਨੂੰ ਅੰਬਰ ਸੂਚੀ ਵਿੱਚ ਤਬਦੀਲ ਕਰ ਦਿੱਤਾ ਹੈ ਜਿਸ ਦਾ ਅਰਥ ਹੈ ਕਿ ਭਾਰਤੀ ਵਿਦਿਆਰਥੀ ਯੂਕੇ ਦੀ ਯਾਤਰਾ ਕਰ ਸਕਦੇ ਹਨ, ਹਾਲਾਂਕਿ ਇਸ ਲਈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ।
ਦੱਸ ਦੇਈਏ ਕਿ ਵਿਦਿਆਰਥੀਆਂ ਨੂੰ ਟੀਕਾਕਰਣ ਦੇ ਬਾਵਜੂਦ ਆਈਸੋਲੇਟ ਤੋਂ ਛੋਟ ਨਹੀਂ ਦਿੱਤੀ ਜਾਏਗੀ। ਇਸ ਸਾਲ ਦੇ ਅੰਤ ਜਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਆਪਣਾ ਕੋਰਸ ਸ਼ੁਰੂ ਕਰਨ ਵਾਲੇ ਵਿਦਿਆਰਥੀ ਨਵੇਂ ਪੋਸਟ-ਸਟੱਡੀ ਵਰਕ ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ। ਇਸ ਲਈ, ਉਸ ਨੂੰ ਵਿਦਿਆਰਥੀ ਵੀਜ਼ੇ 'ਤੇ 6 ਅਪ੍ਰੈਲ 2022 ਤੱਕ ਯੂਕੇ ਵਿੱਚ ਰਹਿਣਾ ਹੋਵੇਗਾ।
ਕੈਨੇਡਾ: ਪੂਰੀ ਤਰ੍ਹਾਂ ਟੀਕਾਕਰਣ ਵਾਲੇ ਭਾਰਤੀ ਵਿਦਿਆਰਥੀ ਜੋ ਸਰਕਾਰ ਵੱਲੋਂ ਤੈਅ ਸ਼ਰਤਾਂ ਨੂੰ ਪੂਰਾ ਕਰਦੇ ਹਨ ਉਨ੍ਹਾਂ ਨੂੰ ਕੈਨੇਡਾ ਪਹੁੰਚਣ 'ਤੇ ਲਾਜ਼ਮੀ ਕੁਆਰੰਟੀਨ ਤੋਂ ਛੋਟ ਦਿੱਤੀ ਗਈ ਹੈ। ਹਾਲਾਂਕਿ, ਕੈਨੇਡਾ 21 ਅਗਸਤ ਤੱਕ ਭਾਰਤ ਤੋਂ ਸਿੱਧੀ ਉਡਾਣਾਂ ਦੀ ਇਜਾਜ਼ਤ ਨਹੀਂ ਦੇਵੇਗਾ, ਕਿਉਂਕਿ ਭਾਰਤ ਵਿੱਚ ਕੀਤੇ ਗਏ ਕੋਵਿਡ-19 ਟੈਸਟ ਦੇ ਨਤੀਜਿਆਂ ਨੂੰ ਅਜੇ ਇੱਥੇ ਸਵੀਕਾਰ ਨਹੀਂ ਕੀਤਾ ਜਾ ਰਿਹਾ ਹੈ।
ਜਰਮਨੀ: ਜਰਮਨੀ ਯੂਰਪੀਅਨ ਯੂਨੀਅਨ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਕੋਵੀਸ਼ਿਲਡ ਨੂੰ ਮਾਨਤਾ ਦਿੱਤੀ ਹੈ। ਹਾਲਾਂਕਿ ਭਾਰਤੀ ਵਿਦਿਆਰਥੀਆਂ ਦੇ ਟੀਕਾਕਰਨ ਸਰਟੀਫਿਕੇਟ ਵਿੱਚ ਪਾਸਪੋਰਟ ਨੰਬਰ ਜਾਂ ਜਨਮ ਮਿਤੀ ਹੋਣੀ ਚਾਹੀਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਤੋਂ ਜਰਮਨੀ ਲਈ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ, ਪਰ ਜਰਮਨ ਸਰਕਾਰ ਦੇ ਅਨੁਸਾਰ, ਭਾਰਤ ਤੋਂ ਆਉਣ ਵਾਲੇ ਯਾਤਰੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਪਹਿਲਾਂ www.einreiseanmeldung.de 'ਤੇ ਰਜਿਸਟਰ ਹੋਣਾ ਪਵੇਗਾ।
ਆਸਟ੍ਰੇਲੀਆ: ਆਸਟਰੇਲੀਆ ਦੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਛੱਡ ਕੇ ਹਰ ਕਿਸੇ ਲਈ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ, ਇਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਸਟ੍ਰੇਲੀਆ ਵਾਪਸੀ ਦੀ ਯੋਜਨਾ ਬਣਾਉਣ ਲਈ ਵਿਦਿਅਕ ਸੰਸਥਾਵਾਂ ਦੇ ਨਾਲ ਸਾਂਝੇਦਾਰੀ ਵਿੱਚ ਰਾਜਾਂ ਤੇ ਪ੍ਰਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਦੱਸ ਦਈਏ ਕਿ ਵਿਦੇਸ਼ਾਂ ਦੇ ਨਿਯਮ ਵਿਦਿਆਰਥੀਆਂ ਦੇ ਪੱਖ ਵਿੱਚ ਬਦਲ ਰਹੇ ਹਨ ਤੇ ਦੇਸ਼ ਹੌਲੀ-ਹੌਲੀ ਪਾਬੰਦੀਆਂ ਨੂੰ ਸੌਖਾ ਕਰ ਰਹੇ ਹਨ। ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਅਤੇ ਕਲਾਸਰੂਮ ਸਿੱਖਿਆ ਨੂੰ ਪੇਸ਼ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ: New Zealand Lockdown: ਸਿਰਫ ਇੱਕ ਕੋਰੋਨਾ ਕੇਸ ਮਿਲਣ ਮਗਰੋਂ ਪੂਰੇ ਦੇਸ਼ 'ਚ ਲੱਗਿਆ ਲੌਕਡਾਊਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI