ਦਿੱਲੀ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਫੈਲੋਸ਼ਿਪ ਦੇਣ ਦਾ ਫੈਸਲਾ, ਮਿਲੇਗਾ ਦਸ ਲੱਖ ਰੁਪਏ ਤਕ ਦਾ ਐਜੂਕੇਸ਼ਨ ਲੋਨ
6 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰ ਦੇ ਵਿਦਿਆਰਥੀਆਂ ਨੂੰ ਟੋਟਲ ਫੀਸ ਦੇ ਬਰਾਬਰ ਫੈਲੋਸ਼ਿਪ ਦਿੱਤੀ ਜਾ ਰਹੀ ਹੈ। ਜਿਸ ਨਾਲ ਵਿਦਿਆਰਥੀ ਆਸਾਨੀ ਨਾਲ ਆਪਣੀ ਪੜ੍ਹਾਈ ਪੂਰੀ ਕਰ ਲੈਣ।
ਨਵੀਂ ਦਿੱਲੀ: ਸਿੱਖਿਆ ਦੇ ਖੇਤਰ 'ਚ ਦਿੱਲੀ ਸਰਕਾਰ ਬਿਹਤਰ ਕੰਮ ਕਰ ਰਹੀ ਹੈ ਸੂਬਾ ਸਰਕਾਰ ਚਾਹੁੰਦੀ ਹੈ ਕਿ ਵਿਦਿਆਰਥੀਆਂ ਸਾਹਮਣੇ ਆਉਣ ਵਾਲੀ ਹਰ ਪਰੇਸ਼ਾਨੀ ਨੂੰ ਜਲਦ ਦੂਰ ਕੀਤਾ ਜਾਵੇ। ਇਸ ਲਈ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਦਸ ਲੱਖ ਰੁਪਏ ਤਕ ਦਾ ਐਜੂਕੇਸ਼ਨ ਲੋਨ ਮੁਹੱਈਆ ਕਰਵਾ ਰਹੀ ਹੈ। ਏਨਾ ਹੀ ਨਹੀਂ ਉੱਚ ਸਿੱਖਿਆ ਲਈ ਸਰਕਾਰ ਨੇ ਬਿਹਤਰ ਕੰਮ ਕੀਤਾ ਹੈ।
ਦਿੱਲੀ ਸਰਕਾਰ ਨੇ ਵਿਦਿਆਰਥੀਆਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਖਤਮ ਕਰ ਦਿੱਤਾ ਹੈ। ਇਸ ਤੋਂ ਇਲਾਵਾ 6 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰ ਦੇ ਵਿਦਿਆਰਥੀਆਂ ਨੂੰ ਟੋਟਲ ਫੀਸ ਦੇ ਬਰਾਬਰ ਫੈਲੋਸ਼ਿਪ ਦਿੱਤੀ ਜਾ ਰਹੀ ਹੈ। ਜਿਸ ਨਾਲ ਵਿਦਿਆਰਥੀ ਆਸਾਨੀ ਨਾਲ ਆਪਣੀ ਪੜ੍ਹਾਈ ਪੂਰੀ ਕਰ ਲੈਣ।
ਕੇਜਰੀਵਾਲ ਸਰਕਾਰ ਦਾ ਕਹਿਣਾ ਹੈ ਕਿ ਪੈਸੇ ਕਾਰਨ ਕਿਸੇ ਵਿਦਿਆਰਥੀ ਦੀ ਪੜ੍ਹਾਈ ਵਿਚਾਲੇ ਨਹੀਂ ਛੁੱਟਣੀ ਚਾਹੀਦੀ। ਇਸ ਲਈ ਉਨ੍ਹਾਂ ਵੱਲੋਂ ਸਾਰਥਕ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। ਕੇਜਰੀਵਾਲ ਸਰਕਾਰ ਵਿਦਿਆਰਥੀਆਂ ਨੂੰ 10 ਲੱਖ ਰੁਪਏ ਗਾਰੰਟੀ ਲੋਨ ਹੱਈਆ ਕਰਵਾ ਰਹੀ ਹੈ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਪੜ੍ਹਾਈ ਸਰਕਾਰ ਦੀ ਜ਼ਿੰਮੇਵਾਰੀ ਹੈ ਇਸ ਲਈ ਉਨ੍ਹਾਂ ਨੂੰ ਬਿਨਾਂ ਗਾਰੰਟੀ ਲੋਨ ਦੇਣ ਦਾ ਫੈਸਲਾ ਕੀਤਾ ਹੈ।
ਵਿਦਿਆਰਥੀਆਂ ਨੂੰ ਫੈਲੋਸ਼ਿਪ ਦੇਣ ਦੀ ਚੱਲ ਰਹੀ ਤਿਆਰੀ
ਕੇਜਰੀਵਾਲ ਸਰਕਾਰ ਦਾ ਕਹਿਣਾ ਹੈ ਕਿ ਦਿੱਲੀ 'ਚ ਜ਼ਿਆਦਾਤਰ ਪਰਿਵਾਰਾਂ ਦੀ ਇਨਕਮ 6 ਲੱਖ ਰੁਪਏ ਤੋਂ ਘੱਟ ਹੈ। ਅਜਿਹੇ 'ਚ ਵਿਦਿਆਰਥੀਆਂ ਨੂੰ ਪੜ੍ਹਾਈ 'ਚ ਦਿੱਕਤ ਆਉਂਦੀ ਹੈ। ਪਰ ਸਰਕਾਰ ਨੇ ਇਸਦਾ ਹੱਲ ਲੱਭ ਲਿਆ ਹੈ। ਦਿੱਲੀ ਸਰਕਾਰ ਵੱਲੋਂ ਹੁਣ ਫੀਸ ਦੇ ਬਰਾਬਰ ਫੈਲੋਸ਼ਿਪ ਦਿੱਤੀ ਜਾਵੇਗੀ। ਇਹ ਸਕੀਮ ਅਗਲੇ ਸਾਲ ਤੋਂ ਲਾਗੂ ਕੀਤੀ ਜਾਵੇਗੀ।
ਇੰਗਲਿਸ਼ ਸਪੀਕਿੰਗ ਤੇ ਪਰਸਨੈਲਿਟੀ ਡਵੈਲਪਮੈਂਟ ਵੱਲ ਧਿਆਨ
ਦਿੱਲੀ ਸਰਕਾਰ ਭਾਸ਼ਾ ਦੇ ਖੇਤਰ 'ਚ ਵੀ ਪ੍ਰਭਾਵੀ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਇਸ ਤਹਿਤ ਹੁਣ ਅੰਗਰੇਜ਼ੀ ਬੋਲਣ ਤੇ ਪਰਸਨੈਲਿਟੀ ਡਵੈਲਪਮੈਂਟ 'ਤੇ ਖਾਸ ਧਿਆਨ ਦਿੱਤਾ ਜਾਵੇਗਾ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਉੱਚ ਸਿੱਖਿਆ ਲਈ ਅੰਗਰੇਜ਼ੀ ਤੇ ਪਕੜ ਬਹੁਤ ਜ਼ਰੂਰੀ ਹੈ।
Education Loan Information:
Calculate Education Loan EMI