ਪੰਜਾਬ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ! 'ਪੰਜਾਬ ਕੈਰੀਅਰ ਪੋਰਟਲ' ਰਾਹੀਂ ਮਿਲੇਗਾ ਰੁਜਗਾਰ
ਪੰਜਾਬ ਦੇ ਵਿਦਿਆਰਥੀਆਂ ਨੂੰ ਬਿਹਤਰ ਕੈਰੀਅਰ ਚੁਣਨ ਵਿੱਚ ਸਹਾਇਤਾ ਲਈ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ "ਪੰਜਾਬ ਕੈਰੀਅਰ ਪੋਰਟਲ" ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਪੋਰਟਲ ਜ਼ਰੀਏ, ਵਿਦਿਆਰਥੀ ਘਰ ਤੋਂ ਹੀ ਕੈਰੀਅਰ ਤੇ ਰੁਜ਼ਗਾਰ ਨਾਲ ਜੁੜੇ ਬਿਹਤਰ ਵਿਕਲਪਾਂ ਨੂੰ ਲੱਭ ਸਕਣਗੇ।
ਚੰਡੀਗੜ੍ਹ: ਪੰਜਾਬ ਦੇ ਵਿਦਿਆਰਥੀਆਂ ਨੂੰ ਬਿਹਤਰ ਕੈਰੀਅਰ ਚੁਣਨ ਵਿੱਚ ਸਹਾਇਤਾ ਲਈ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ "ਪੰਜਾਬ ਕੈਰੀਅਰ ਪੋਰਟਲ" ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਪੋਰਟਲ ਜ਼ਰੀਏ, ਵਿਦਿਆਰਥੀ ਘਰ ਤੋਂ ਹੀ ਕੈਰੀਅਰ ਤੇ ਰੁਜ਼ਗਾਰ ਨਾਲ ਜੁੜੇ ਬਿਹਤਰ ਵਿਕਲਪਾਂ ਨੂੰ ਲੱਭ ਸਕਣਗੇ।
ਦੱਸ ਦੇਈਏ ਕਿ ਪੋਰਟਲ ਯੂਨੀਸੈਫ, ਐਨਜੀਓ ਆਕਾਸ਼ ਫਾਉਂਡੇਸ਼ਨ ਅਤੇ ਟਾਟਾ ਪਾਵਰ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਵਿਚ ਦੇਸ਼ ਭਰ ਤੇ ਵਿਦੇਸ਼ਾਂ ਵਿੱਚ ਘੱਟੋ-ਘੱਟ 450 ਕੈਰੀਅਰ ਵਿਕਲਪ ਹੋਣਗੇ, 21,000 ਕਾਲਜਾਂ ਤੇ ਪੇਸ਼ੇਵਰ ਸੰਸਥਾਵਾਂ ਬਾਰੇ ਜਾਣਕਾਰੀ ਹੋਵੇਗੀ, ਇਸ ਤੋਂ ਇਲਾਵਾ 1,150 ਪ੍ਰਵੇਸ਼ ਪ੍ਰੀਖਿਆਵਾਂ ਤੇ 1,200 ਸਕਾਲਰਸ਼ਿਪ ਦੇ ਵੇਰਵਿਆਂ ਤੋਂ ਇਲਾਵਾ ਹੋਰ ਬਹੁਤ ਕੁੱਝ ਹੋਏਗਾ।
9 ਵੀਂ ਤੋਂ 12 ਵੀਂ ਜਮਾਤ ਦੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਪੋਰਟਲ
ਪੋਰਟਲ 'ਤੇ ਲਾਈਫ ਸਕਿਲ ਦੇ ਨਾਲ ਸਿਲੇਬਸ ਨੂੰ ਏਕੀਕ੍ਰਿਤ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਪੋਰਟਲ 9ਵੀਂ ਤੋਂ 12ਵੀਂ ਜਮਾਤ ਦੇ 8.50 ਲੱਖ ਤੋਂ ਵੱਧ ਸਰਕਾਰੀ ਸਕੂਲੀ ਵਿਦਿਆਰਥੀਆਂ ਨੂੰ ਸਕੂਲ ਪੱਧਰ ਤੋਂ ਉੱਚ ਸਿੱਖਿਆ ਤੇ ਕੰਮ ਲਈ ਨਿਰਵਿਘਨ ਅੱਗੇ ਵਧਣ ਦੇ ਯੋਗ ਬਣਾਏਗਾ। ਹਰੇਕ ਵਿਦਿਆਰਥੀ ਨੂੰ ਵੈਬਸਾਈਟ ਦੇ ਕੌਨਟੈਂਟ ਤੱਕ ਪਹੁੰਚਣ ਲਈ ਇੱਕ ਵਿਲੱਖਣ ID ਦਿੱਤਾ ਜਾਵੇਗੀ।
ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ
ਵਿਦੇਸ਼ੀ ਕਾਲਜਾਂ ਨਾਲ ਜੁੜੀ ਸਾਰੀ ਜਾਣਕਾਰੀ ਮਿਲ ਜਾਵੇਗੀ
ਪੋਰਟਲ ਵਿੱਚ ਵਿਦਿਆਰਥੀਆਂ ਲਈ ਕੈਰੀਅਰ ਦੇ ਵਿਕਲਪਾਂ, ਵੱਖ ਵੱਖ ਕਾਲਜਾਂ/ਯੂਨੀਵਰਸਿਟੀਆਂ ਸਬੰਧੀ ਜਾਣਕਾਰੀ, ਵੋਕੇਸ਼ਨਲ ਸੰਸਥਾਵਾਂ ਅਤੇ ਸਕਾਲਰਸ਼ਿਪਾਂ ਬਾਰੇ ਵਿਆਪਕ ਜਾਣਕਾਰੀ ਹੋਵੇਗੀ। ਇਸ ਦੇ ਨਾਲ ਹੀ, ਇਹ ਪੋਰਟਲ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਲਈ ਵੱਖ ਵੱਖ ਦੇਸ਼ਾਂ ਵਿੱਚ ਯੋਗਤਾਵਾਂ, ਸਕਾਲਰਸ਼ਿਪ ਤੇ ਫੈਲੋਸ਼ਿਪ ਨੂੰ ਲੱਭਣ ਵਿੱਚ ਸਹਾਇਤਾ ਕਰੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Education Loan Information:
Calculate Education Loan EMI