ਕਿਤਾਬਾਂ ਪੜ੍ਹਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਕਮਾਲ ਦਾ ਹੋਏਗਾ Kindle 'ਤੇ ਤਜਰਬਾ
ਦੁਨੀਆ ਦੀ ਮਸ਼ਹੂਰ ਈ-ਕਾਮਰਸ ਕੰਪਨੀ ਐਮਾਜੌਨ (Amazon) ਛੇਤੀ ਹੀ ਆਪਣੇ ਈ-ਬੁੱਕ ਰੀਡਰ 'ਕਿੰਡਲ' (Kindle) ਡਿਵਾਈਸਜ਼ ਲਈ ਇੱਕ ਨਵਾਂ ਅਪਡੇਟ ਲਿਆਉਣ ਜਾ ਰਹੀ ਹੈ।
Kindle Update: ਦੁਨੀਆ ਦੀ ਮਸ਼ਹੂਰ ਈ-ਕਾਮਰਸ ਕੰਪਨੀ ਐਮਾਜੌਨ (Amazon) ਛੇਤੀ ਹੀ ਆਪਣੇ ਈ-ਬੁੱਕ ਰੀਡਰ 'ਕਿੰਡਲ' (Kindle) ਡਿਵਾਈਸਜ਼ ਲਈ ਇੱਕ ਨਵਾਂ ਅਪਡੇਟ ਲਿਆਉਣ ਜਾ ਰਹੀ ਹੈ। ਕੰਪਨੀ ਨੇ ‘ਕਿੰਡਲ ਪੇਪਰਵ੍ਹਾਈਟ’ (Kindle Paperwhite) ਤੇ ‘ਕਿੰਡਲ ਓਏਸਿਸ’ (Kindle Oasis) ਲਈ ਨਵੇਂ ਸੌਫਟਵੇਅਰ ਅਪਡੇਟ ਬਾਰੇ ਇੱਕ ਟੀਜ਼ਰ ਜਾਰੀ ਕੀਤਾ ਹੈ। ਐਮੇਜੌਨ ਦਾ ਕਹਿਣਾ ਹੈ ਕਿ ਇਸ ਅਪਡੇਟ ਤੋਂ ਬਾਅਦ, ਕਿੰਡਲ ਡਿਵਾਈਸਿਸ ’ਤੇ ਨੈਵੀਗੇਟ ਕਰਨਾ ਸੌਖਾ ਹੋ ਜਾਵੇਗਾ।
ਐਮਾਜੌਨ ਅਨੁਸਾਰ, ਇਸ ਨਵੇਂ ਸੌਫਟਵੇਅਰ ਅਪਡੇਟ ਤੋਂ ਬਾਅਦ, ਕਿੰਡਲ ਖਪਤਕਾਰ ਆਪਣੀ ਚਮਕ ਨੂੰ ਬਦਲਣ, ਏਅਰਪਲੇਨ ਮੋਡ ਚਾਲੂ ਕਰਨ ਤੇ ਡਿਵਾਈਸ ਦੇ ਸਿਖਰ ਤੋਂ ਹੇਠਾਂ ਵੱਲ ਸਵਾਈਪ ਕਰਕੇ ਸਾਰੀਆਂ ਸੈਟਿੰਗਾਂ ਵਿੱਚ ਜਾ ਸਕਣਗੇ। ਨਾਲ ਹੀ, ਇਸ ਦੇ ਬਾਅਦ ਕਿੰਡਲ ਡਿਵਾਈਸਿਸ ਵਿੱਚ ਇੱਕ ਨਵਾਂ ਨੈਵੀਗੇਸ਼ਨ ਵਿਕਲਪ ਵੀ ਜੋੜਿਆ ਜਾਵੇਗਾ। ਇਸ ਵਿਕਲਪ ਦੇ ਨਾਲ, ਕਿੰਡਲ ਖਪਤਕਾਰ ਆਸਾਨੀ ਨਾਲ ਹੋਮ, ਲਾਇਬ੍ਰੇਰੀ ਤੇ ਕਰੰਟ ਬੁੱਕ ਵਿੱਚ ਅਸਾਨੀ ਨਾਲ ਸਵਿੱਚ ਕਰ ਸਕਦੇ ਹਨ।
ਕਿਹੜੇ ਉਪਕਰਣਾਂ ਨੂੰ ਮਿਲੇਗਾ ਅਪਡੇਟ
ਜਿਵੇਂ ਕਿ ਐਮੇਜੌਨ ਦੁਆਰਾ ਆਪਣੇ ਟੀਜ਼ਰ ਵਿੱਚ ਕਿਹਾ ਗਿਆ ਹੈ, ਇਹ ਅਪਡੇਟ ਕਿੰਡਲ ਅੱਠਵੀਂ ਜੈਨਰੇਸ਼ਨ (8th Generation) ਅਤੇ ਇਸ ਤੋਂ ਉੱਪਰ ਦੇ ਉਪਕਰਣਾਂ, ‘ਕਿੰਡਲ ਪੇਪਰ ਵ੍ਹਾਈਟ’ ਸੱਤਵੀਂ ਜੈਨਰੇਸ਼ਨ (7th Generation) ਤੇ ਉਪਰੋਕਤ ਦੇ ਨਾਲ-ਨਾਲ ‘ਕਿੰਡਲ ਓਏਸਿਸ’ ਉਪਕਰਣਾਂ ’ਤੇ ਉਪਲਬਧ ਹੋਵੇਗੀ। ਇਹ ਨਵਾਂ ਸੌਫਟਵੇਅਰ ਅਪਡੇਟ ਅਗਲੇ ਕੁਝ ਦਿਨਾਂ ਵਿੱਚ ਜਾਰੀ ਕੀਤਾ ਜਾਵੇਗਾ।
ਇਸ ਸਾਲ ਦੇ ਅੰਤ ਵਿੱਚ ਕਿੰਡਲ ਉਪਕਰਣਾਂ ਲਈ ਆ ਸਕਦਾ ਹੈ ਇੱਕ ਹੋਰ ਅਪਡੇਟ
ਇਸ ਨਵੇਂ ਸੌਫਟਵੇਅਰ ਅਪਡੇਟ ਤੋਂ ਇਲਾਵਾ, ਐਮੇਜੌਨ ਕੰਪਨੀ ਇਸ ਸਾਲ ਦੇ ਅੰਤ ਵਿੱਚ ਆਪਣੇ ਕਿੰਡਲ ਉਪਕਰਣਾਂ ਲਈ ਇੱਕ ਹੋਰ ਅਪਡੇਟ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਅਪਡੇਟ ਵਿੱਚ, ਕਿੰਡਲ ਖਪਤਕਾਰਾਂ ਨੂੰ ਪਹਿਲਾਂ ਨਾਲੋਂ ਬਿਹਤਰ ਘਰ ਤੇ ਲਾਇਬ੍ਰੇਰੀ ਵਿਕਲਪ ਮਿਲਣਗੇ। ਇਸ ਵਿੱਚ ਇੱਕ ਨਵਾਂ ਫਿਲਟਰ ਵੀ ਜੋੜਿਆ ਜਾਵੇਗਾ ਤੇ ਕਿੰਡਲ ਖਪਤਕਾਰ ਲਾਇਬ੍ਰੇਰੀ ਸੈਟਿੰਗਾਂ ਵਿੱਚ ਜਾ ਕੇ ਆਪਣੀ ਸਹੂਲਤ ਦੇ ਅਨੁਸਾਰ ਮੇਨਯੂ ਨੂੰ ਕ੍ਰਮਬੱਧ ਕਰ ਸਕਣਗੇ।
ਇਸ ਦੇ ਨਾਲ ਹੀ, ਇੱਕ ਬਿਲਕੁਲ ਨਵਾਂ ਕੁਲੈਕਸ਼ਨ ਵਿਊ ਤੇ ਇੱਕ ਇੰਟਰਐਕਟਿਵ ਸਕ੍ਰੌਲ ਬਾਰ ਦਾ ਵਿਕਲਪ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਖਪਤਕਾਰ ਡਿਵਾਈਸ ਦੇ ਹੋਮ ਆਪਸ਼ਨ ’ਤੇ ਜਾ ਕੇ ਸਿਰਫ ਇੱਕ ਖੱਬੇ ਸਵਾਈਪ ਨਾਲ ਪਿਛਲੇ ਕੁਝ ਸਮੇਂ ਦੌਰਾਨ ਪੜ੍ਹੀਆਂ 20 ਕਿਤਾਬਾਂ ਨੂੰ ਜਦੋਂ ਮਰਜ਼ੀ ਦੋਬਾਰਾ ਵੀ ਪੜ੍ਹ ਸਕਣਗੇ।
Education Loan Information:
Calculate Education Loan EMI