Delhi Govt Schools Ranking: ਦਿੱਲੀ ਦੇ ਸਰਕਾਰੀ ਸਕੂਲਾਂ ਨੇ ਮਾਰੀ ਬਾਜ਼ੀ, ਕੇਜਰੀਵਾਲ ਬਾਗੋਬਾਗ
Delhi Govt Schools top in Education World School Rankings: ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਦੋ ਸਰਕਾਰੀ ਸਕੂਲ ਟੌਪ ਰੈਂਕਿੰਗ ਵਿੱਚ ਆਉਣ ਮਗਰੋਂ ਆਪਣੀ ਟੀਮ ਨੂੰ ਵਧਾਈ ਦਿੱਤੀ ਹੈ।
Delhi Govt Schools top in Education World School Rankings: ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਦੋ ਸਰਕਾਰੀ ਸਕੂਲ ਟੌਪ ਰੈਂਕਿੰਗ ਵਿੱਚ ਆਉਣ ਮਗਰੋਂ ਆਪਣੀ ਟੀਮ ਨੂੰ ਵਧਾਈ ਦਿੱਤੀ ਹੈ। ਆਪਣੀ ਸਰਕਾਰ ਦੀ ਸਿੱਖਿਆ ਟੀਮ ਨੂੰ ਵਧਾਈ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਦੋ ਸਰਕਾਰੀ ਸਕੂਲ ਦੇਸ਼ ਦੇ ਸਰਕਾਰੀ ਸਕੂਲਾਂ ਦੀ ਰੈਂਕਿੰਗ ਵਿੱਚ ਸਭ ਤੋਂ ਉੱਪਰ ਰਹੇ ਹਨ।
ਕੇਜਰੀਵਾਲ ਨੇ ਟਵੀਟ ਕੀਤਾ, ‘ਮੈਨੂੰ ਆਪਣੀ ਸਿੱਖਿਆ ਟੀਮ 'ਤੇ ਮਾਣ ਹੈ। ਦਿੱਲੀ ਦੇ ਸਰਕਾਰੀ ਸਕੂਲ ਇੱਕ ਵਾਰ ਫਿਰ ਭਾਰਤ ਦੇ ਸਰਵੋਤਮ ਰਾਜ ਸਰਕਾਰਾਂ ਦੇ ਸਕੂਲਾਂ ਦੀ 'ਐਜੂਕੇਸ਼ਨ ਵਰਲਡ (ਈਡਬਲਿਊ) ਸਕੂਲ ਰੈਂਕਿੰਗ' ਦੀ ਸੂਚੀ ਵਿੱਚ ਸਿਖਰ 'ਤੇ ਹਨ। ਈਡਬਲਿਊ ਵੱਲੋਂ ਜਾਰੀ ਕੀਤੀ ਰੈਂਕਿੰਗ ਵਿੱਚ ਦਿੱਲੀ ਸਰਕਾਰ ਵੱਲੋਂ ਚਲਾਏ ਜਾ ਰਹੇ ਸਰਕਾਰੀ ਪ੍ਰਤਿਭਾ ਵਿਕਾਸ ਵਿਦਿਆਲਿਆ, ਸੈਕਟਰ-10, ਦਵਾਰਕਾ ਨੇ ਪਹਿਲਾ ਸਥਾਨ ਤੇ ਸਰਕਾਰੀ ਪ੍ਰਤਿਭਾ ਵਿਕਾਸ ਵਿਦਿਆਲਿਆ, ਯਮੁਨਾ ਵਿਹਾਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ।
Proud of my Team Education
— Arvind Kejriwal (@ArvindKejriwal) October 12, 2022
Once again,Delhi Govt Schools top the Education World School Rankings, with the best state govt school in India, and 5 of top 10 state govt schools of the country being from Delhi
Congratulations to Team Education on this amazing feat. pic.twitter.com/ePhUYHhZG5
ਉਧਰ, ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਾਂਗਰਸ ਉੱਪਰ ਹਮਲਾ ਬੋਲਿਆ ਹੈ। ਉਨ੍ਹਾਂ ਟਵੀਟ ਕੀਤਾ ਹੈ ਕਿ ਕੁਝ ਮਹੀਨੇ ਪਹਿਲਾਂ ਪਰਗਟ ਸਿੰਘ ਤੇ ਰਾਜਾ ਵੜਿੰਗ ਝੂਠੇ ਤੇ ਸਤਹੀ ਜਾਪਦੇ ਸਰਵੇਖਣ 'ਤੇ ਰੌਲਾ ਪਾ ਰਹੇ ਸਨ, ਜੇਕਰ ਉਨ੍ਹਾਂ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਚਮਤਕਾਰੀ ਢੰਗ ਨਾਲ ਬਦਲ ਦਿੱਤਾ ਹੈ ਤਾਂ ਪੰਜਾਬ ਦੇ ਲਗਪਗ 20 ਹਜ਼ਾਰ ਸਰਕਾਰੀ ਸਕੂਲਾਂ ਵਿੱਚੋਂ ਕਿਸੇ ਵੀ ਵਿਸ਼ਵ ਸਕੂਲ ਰੈਂਕਿੰਗ ਵਿੱਚ ਕਿਉਂ ਨਹੀਂ ਆਇਆ?
Few months ago,@PargatSOfficial ,@RajaBrar_INC were going GaGa over the seemingly hoax & superficial survey by NAS,If they had really miraculously transformed the Education System in Punjab then why didn't any of the almost 20k Govt Schools of Pb feature in World School Ranking pic.twitter.com/DqrxXn57V3
— Malvinder Singh Kang (@KangMalvinder) October 12, 2022
Education Loan Information:
Calculate Education Loan EMI