Indian Railway Recruitment- ਰੇਲਵੇ 'ਚ ਭਰਤੀ, ਕੋਈ ਲਿਖਤੀ ਪ੍ਰੀਖਿਆ ਜਾਂ ਇੰਟਰਵਿਊ ਨਹੀਂ, ਇਸ ਤਰ੍ਹਾਂ ਕਰੋ ਅਪਲਾਈ
Indian Railway Recruitment- ਰੇਲਵੇ ਭਰਤੀ ਸੈੱਲ (ਆਰਆਰਸੀ), ਉੱਤਰੀ ਰੇਲਵੇ ਨੇ ਅਪ੍ਰੈਂਟਿਸ ਦੇ ਅਹੁਦੇ ਲਈ ਭਰਤੀ ਲਈ ਇਸ ਹਫ਼ਤੇ ਇਕ ਨੋਟੀਫਿਕੇਸ਼ਨ (Railways Recruitment Notification) ਜਾਰੀ ਕੀਤਾ ਹੈ।
Indian Railway Recruitment- ਰੇਲਵੇ ਭਰਤੀ ਸੈੱਲ (ਆਰਆਰਸੀ), ਉੱਤਰੀ ਰੇਲਵੇ ਨੇ ਅਪ੍ਰੈਂਟਿਸ ਦੇ ਅਹੁਦੇ ਲਈ ਭਰਤੀ ਲਈ ਇਸ ਹਫ਼ਤੇ ਇਕ ਨੋਟੀਫਿਕੇਸ਼ਨ (Railways Recruitment Notification) ਜਾਰੀ ਕੀਤਾ ਹੈ। ਇਸ ਲਈ ਅਪਲਾਈ ਕਰਨ ਦੀ ਪ੍ਰਕਿਰਿਆ 16 ਅਗਸਤ ਤੋਂ ਸ਼ੁਰੂ ਹੋ ਗਈ ਹੈ।
ਉਮੀਦਵਾਰ ਇਨ੍ਹਾਂ ਅਹੁਦਿਆਂ ਲਈ 16 ਸਤੰਬਰ ਤੱਕ ਅਪਲਾਈ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ rrcnr.org ‘ਤੇ ਜਾਣਾ ਹੋਵੇਗਾ, ਨੋਟੀਫਿਕੇਸ਼ਨ (Notification) ਦੇ ਅਨੁਸਾਰ, ਉੱਤਰੀ ਰੇਲਵੇ ਵਿੱਚ ਕੁੱਲ 4,096 ਅਪ੍ਰੈਂਟਿਸ ਦੀਆਂ ਅਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ।
ਕੋਈ ਲਿਖਤੀ ਪ੍ਰੀਖਿਆ ਨਹੀਂ ਲਈ ਜਾਵੇਗੀ
ਇਸ ਲਈ ਕੋਈ ਲਿਖਤੀ ਪ੍ਰੀਖਿਆ ਨਹੀਂ ਲਈ ਜਾਵੇਗੀ, ਸਗੋਂ ਉਮੀਦਵਾਰਾਂ ਦੀ ਚੋਣ ਉਨ੍ਹਾਂ ਦੀਆਂ ਅਰਜ਼ੀਆਂ ਦੀ ਸਕਰੀਨਿੰਗ ਦੇ ਆਧਾਰ ‘ਤੇ ਕੀਤੀ ਜਾਵੇਗੀ। ਕੋਈ ਮੌਖਿਕ ਪ੍ਰੀਖਿਆ ਜਾਂ ਇੰਟਰਵਿਊ ਨਹੀਂ ਹੋਵੇਗੀ। RRC NR ਭਰਤੀ 2024 ਲਈ ਕੀ ਹੋਣੀ ਚਾਹੀਦੀ ਹੈ ਯੋਗਤਾ: ਜੋ ਉਮੀਦਵਾਰ 10ਵੀਂ ਪਾਸ ਹੈ ਅਤੇ ਜਿਨ੍ਹਾਂ ਕੋਲ ਆਈਟੀਆਈ/ਐਨਸੀਵੀਟੀ ਸਰਟੀਫਿਕੇਟ (ITI/NCVT Certificate) ਹੈ, ਉਹ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।
RRC NR ਭਰਤੀ 2024 ਲਈ ਉਮਰ ਸੀਮਾ
RRC NR ਭਰਤੀ 2024 ਲਈ ਉਮਰ ਸੀਮਾ ਦੀ ਗੱਲ ਕਰੀਏ ਤਾਂ 16 ਸਤੰਬਰ 2024 ਤੱਕ, ਉਮੀਦਵਾਰਾਂ ਦੀ ਉਮਰ ਘੱਟੋ-ਘੱਟ 15 ਸਾਲ ਅਤੇ ਵੱਧ ਤੋਂ ਵੱਧ 24 ਸਾਲ ਹੋਣੀ ਚਾਹੀਦੀ ਹੈ। ਉਪਰਲੀ ਉਮਰ ਸੀਮਾ SC/ST ਉਮੀਦਵਾਰਾਂ ਲਈ 5 ਸਾਲ, OBC ਉਮੀਦਵਾਰਾਂ ਲਈ 3 ਸਾਲ ਅਤੇ ਅਪਾਹਜ ਵਿਅਕਤੀਆਂ ਲਈ 10 ਸਾਲ ਦੀ ਛੋਟ ਦਿੱਤੀ ਗਈ ਹੈ।
ਐਪਲੀਕੇਸ਼ਨ ਫੀਸ (Application Fees) ਦੀ ਗੱਲ ਕਰੀਏ ਤਾਂ ਅਪਲਾਈ ਕਰਨ ਲਈ 100 ਰੁਪਏ ਦੀ ਫੀਸ ਜਮ੍ਹਾ ਕਰਵਾਉਣੀ ਪਵੇਗੀ। SC, ST, EWS, PwBDਅਤੇ ਮਹਿਲਾ ਉਮੀਦਵਾਰਾਂ ਲਈ ਕੋਈ ਫੀਸ ਨਹੀਂ ਹੈ।
ਇਸ ਤਰ੍ਹਾਂ ਹੋਵੇਗੀ ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਮੈਟ੍ਰਿਕ/ਐਸਐਸਸੀ/10ਵੀਂ ਕਲਾਸ (ਘੱਟੋ-ਘੱਟ 50% ਕੁੱਲ ਅੰਕਾਂ ਦੇ ਨਾਲ) ਅਤੇ ਆਈ.ਟੀ.ਆਈ ਪ੍ਰੀਖਿਆ ਦੋਵਾਂ ਵਿੱਚ ਪ੍ਰਾਪਤ ਕੀਤੇ ਗਏ ਪ੍ਰਤੀਸ਼ਤ ਅੰਕਾਂ ਦੀ ਔਸਤ ਦੁਆਰਾ ਕੀਤੀ ਗਈ ਮੈਰਿਟ ਸੂਚੀ ਦੇ ਆਧਾਰ ‘ਤੇ ਕੀਤੀ ਜਾਵੇਗੀ।
ਇਸ ਵਿੱਚ ਦੋਵਾਂ ਨੂੰ ਬਰਾਬਰ ਮਹੱਤਵ ਦਿੱਤੀ ਜਾਵੇਗੀ। ਮੈਰਿਟ ਸੂਚੀ ਨਵੰਬਰ 2024 ਵਿੱਚ ਜਾਰੀ ਕੀਤੇ ਜਾਣ ਦੀ ਉਮੀਦ ਹੈ ਅਤੇ ਨਤੀਜੇ ਦੀ ਘੋਸ਼ਣਾ ਦੀ ਸਹੀ ਮਿਤੀ ਦਾ ਐਲਾਨ ਸਮੇਂ ਸਿਰ ਕੀਤਾ ਜਾਵੇਗਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।
Education Loan Information:
Calculate Education Loan EMI