ITEP Admission 2024: ਅਧਿਆਪਕ ਬਣਨ ਲਈ B.Ed ਦੀ ਥਾਂ ਕਰੋ ITEP ਕੋਰਸ, ਜਾਣੋ NCTE ਵੱਲੋਂ ਸ਼ੁਰੂ ਕੀਤੇ ਨਵੇਂ ਪ੍ਰੋਗਰਾਮ 'ਚ ਕੀ ਖਾਸ ?
ITEP Admission 2024: ਅਧਿਆਪਕ ਬਣਨ ਵਾਲਿਆਂ ਲਈ ਅਸੀ ਇੱਕ ਖਾਸ ਖਬਰ ਲੈ ਕੇ ਆਏ ਹਾਂ। ਜਿਸ ਬਾਰੇ ਹਰ ਕਿਸੇ ਨੂੰ ਜਾਣਕਾਰੀ ਹੋਣਾ ਬੇਹੱਦ ਜ਼ਰੂਰੀ ਹੈ। ਦਰਅਸਲ, ਸੁਪਰੀਮ ਕੋਰਟ ਦੇ ਇੱਕ ਫੈਸਲੇ ਤੋਂ ਬਾਅਦ
ITEP Admission 2024: ਅਧਿਆਪਕ ਬਣਨ ਵਾਲਿਆਂ ਲਈ ਅਸੀ ਇੱਕ ਖਾਸ ਖਬਰ ਲੈ ਕੇ ਆਏ ਹਾਂ। ਜਿਸ ਬਾਰੇ ਹਰ ਕਿਸੇ ਨੂੰ ਜਾਣਕਾਰੀ ਹੋਣਾ ਬੇਹੱਦ ਜ਼ਰੂਰੀ ਹੈ। ਦਰਅਸਲ, ਸੁਪਰੀਮ ਕੋਰਟ ਦੇ ਇੱਕ ਫੈਸਲੇ ਤੋਂ ਬਾਅਦ ਹੁਣ ਬੀ.ਐੱਡ ਕਰਨ ਵਾਲੇ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕ ਨਹੀਂ ਬਣ ਸਕਦੇ। ਹੁਣ, ਪ੍ਰਾਇਮਰੀ ਅਧਿਆਪਕ ਬਣਨ ਲਈ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ, ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ (NCTE) ਨੇ ਨਵਾਂ ਪ੍ਰੋਗਰਾਮ ਇੰਟੀਗ੍ਰੇਟਿਡ ਟੀਚਰਜ਼ ਐਜੂਕੇਸ਼ਨ ਪ੍ਰੋਗਰਾਮ (ITEP) ਸ਼ੁਰੂ ਕੀਤਾ ਹੈ। ਇਹ ਕੋਰਸ ਚਾਰ ਸਾਲਾਂ ਦਾ ਹੈ। ਇਸ ਵਿੱਚ 12ਵੀਂ ਤੋਂ ਬਾਅਦ ਦਾਖ਼ਲਾ ਲਿਆ ਜਾਵੇਗਾ। ITEP ਵਿੱਚ ਦੋ ਮੁੱਖ ਪ੍ਰੋਗਰਾਮ ਸ਼ਾਮਲ ਹੁੰਦੇ ਹਨ- ਸਕੂਲ ਵਿਸ਼ੇਸ਼ ਪੜਾਅ ਅਤੇ ਵਿਅਕਤੀਗਤ ਅਨੁਸ਼ਾਸਨ।
12 ਜੂਨ ਨੂੰ ਹੋਵੇਗੀ ਦਾਖਲਾ ਪ੍ਰੀਖਿਆ
ਚਾਰ ਸਾਲਾ ITEP ਕੋਰਸ ਵਿੱਚ ਦਾਖਲਾ ਨੈਸ਼ਨਲ ਕਾਮਨ ਐਂਟਰੈਂਸ ਟੈਸਟ (NCET) 2024 ਰਾਹੀਂ ਹੋਵੇਗਾ। ਇਸ ਦੇ ਲਈ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਅਰਜ਼ੀਆਂ ਮੰਗੀਆਂ ਹਨ। ਰਜਿਸਟ੍ਰੇਸ਼ਨ ਅਧਿਕਾਰਤ ਵੈੱਬਸਾਈਟ NTA.ac.in 'ਤੇ ਜਾ ਕੇ 30 ਅਪ੍ਰੈਲ ਤੱਕ ਕਰਵਾਉਣੀ ਹੋਵੇਗੀ। ਇਸ ਤੋਂ ਬਾਅਦ 2 ਮਈ ਤੋਂ 5 ਮਈ ਤੱਕ ਬਿਨੈ-ਪੱਤਰ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਜਦਕਿ ਪ੍ਰੀਖਿਆ ਸਿਟੀ ਸਲਿੱਪ ਮਈ ਦੇ ਦੂਜੇ ਹਫ਼ਤੇ ਜਾਰੀ ਕਰ ਦਿੱਤੀ ਜਾਵੇਗੀ। ਦਾਖਲਾ ਪ੍ਰੀਖਿਆ 12 ਜੂਨ 2024 ਨੂੰ ਹੋਵੇਗੀ।
178 ਸ਼ਹਿਰਾਂ ਵਿੱਚ ਹੋਵੇਗੀ ਦਾਖਲਾ ਪ੍ਰੀਖਿਆ
NTA ਵੱਲੋਂ NCET 2024 ਦਾ ਆਯੋਜਿਤ ਦੇਸ਼ ਦੇ 178 ਸ਼ਹਿਰਾਂ ਵਿੱਚ ਕੰਪਿਊਟਰ ਮੋਡ (CBT) ਵਿੱਚ ਕੀਤਾ ਜਾਵੇਗਾ। ਪ੍ਰਸ਼ਨ ਪੱਤਰ ਅੰਗਰੇਜ਼ੀ, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ, ਤੇਲਗੂ ਅਤੇ ਉਰਦੂ ਭਾਸ਼ਾਵਾਂ ਵਿੱਚ ਹੋਵੇਗਾ।
ITEP ਕੋਰਸ ਕੀ ਹੈ?
ITEP ਪ੍ਰੋਗਰਾਮ ਚਾਰ ਸਾਲਾਂ ਦਾ ਹੈ। ਇਸ ਵਿੱਚ ਦਾਖਲਾ 12ਵੀਂ ਤੋਂ ਬਾਅਦ ਹੋਵੇਗਾ। ਹੁਣ ਤੱਕ ਉਮੀਦਵਾਰ ਪਹਿਲਾਂ ਤਿੰਨ ਸਾਲ ਦੀ ਗ੍ਰੈਜੂਏਸ਼ਨ ਕਰਦੇ ਸਨ। ਇਸ ਤੋਂ ਬਾਅਦ ਦੋ ਸਾਲ ਬੀ.ਐੱਡ. ਇਸ ਤਰ੍ਹਾਂ ਕੁੱਲ ਪੰਜ ਸਾਲ ਬੀਤ ਜਾਂਦੇ ਸੀ। ਪਰ ਹੁਣ ਸਿਰਫ਼ ਚਾਰ ਸਾਲਾਂ ਵਿੱਚ ਤੁਹਾਨੂੰ ਬੀ.ਐੱਡ ਦੇ ਬਰਾਬਰ ਦੀ ਡਿਗਰੀ ਮਿਲ ਜਾਵੇਗੀ। ਨਾਲ ਹੀ, ITEP ਕਰਨ ਤੋਂ ਬਾਅਦ, ਤੁਸੀਂ ਪ੍ਰਾਇਮਰੀ ਅਧਿਆਪਕ ਬਣਨ ਦੀ ਯੋਗਤਾ ਪ੍ਰਾਪਤ ਕਰੋਗੇ।
Read More: ਪੜ੍ਹਾਈ ਲਈ ਲੈਣਾ ਹੈ ਐਜੂਕੇਸ਼ਨ ਲੋਨ ਤਾਂ ਜਾਣੋ ਕਿਹੜੇ ਬੈਂਕ ਦੇ ਰਹੇ ਨੇ ਸਸਤਾ ਆਫਰ
Education Loan Information:
Calculate Education Loan EMI