(Source: ECI/ABP News/ABP Majha)
NVS : ਨਵੋਦਿਆ ਵਿਦਿਆਲਿਆ 'ਚ ਦਾਖਲਾ ਲੈਣ ਦੇ ਚਾਹਵਾਨ ਬੱਚਿਆਂ ਲਈ ਖੁਸ਼ਖਬਰੀ, ਆਨਲਾਇਨ ਦਾਖਲੇ ਦੀ ਵਧਾਈ ਤਰੀਕ
Addmission date ਨਵੋਦਿਆ ਵਿਦਿਆਲਿਆ ਸਮਿਤੀ ਨੇ ਇੱਕ ਵਾਰ ਫਿਰ ਕਲਾਸ 6 ਵਿੱਚ ਦਾਖਲੇ ਲਈ ਆਨਲਾਈਨ ਅਰਜ਼ੀ ਦੀ ਆਖਰੀ ਮਿਤੀ ਵਧਾ ਦਿੱਤੀ ਹੈ। ਮਾਪੇ ਹੁਣ 31 ਅਗਸਤ 2023 ਤਕ ਇਸ ਜਮਾਤ ਵਿੱਚ ਦਾਖ਼ਲੇ ਲਈ ਅਪਲਾਈ ਕਰ ਸਕਦੇ....
NVS : ਨਵੋਦਿਆ ਵਿਦਿਆਲਿਆ ਸਮਿਤੀ ਨੇ ਇੱਕ ਵਾਰ ਫਿਰ ਕਲਾਸ 6 ਵਿੱਚ ਦਾਖਲੇ ਲਈ ਆਨਲਾਈਨ ਅਰਜ਼ੀ ਦੀ ਆਖਰੀ ਮਿਤੀ ਵਧਾ ਦਿੱਤੀ ਹੈ। ਮਾਪੇ ਹੁਣ 31 ਅਗਸਤ 2023 ਤਕ ਇਸ ਜਮਾਤ ਵਿੱਚ ਦਾਖ਼ਲੇ ਲਈ ਅਪਲਾਈ ਕਰ ਸਕਦੇ ਹਨ। ਇਸ ਦੇ ਲਈ, ਉਨ੍ਹਾਂ ਨੂੰ NVS ਦੀ ਅਧਿਕਾਰਤ ਵੈੱਬਸਾਈਟ navodaya.gov.in 'ਤੇ ਜਾ ਕੇ ਅਪਲਾਈ ਕਰਨਾ ਹੋਵੇਗਾ।
ਦੱਸ ਦਈਏ ਕਿ ਅਕਾਦਮਿਕ ਸੈਸ਼ਨ 2024-25 ਲਈ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਛੇਵੀਂ ਜਮਾਤ ਵਿੱਚ ਦਾਖ਼ਲੇ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਪਹਿਲਾਂ 10 ਅਗਸਤ ਸੀ, ਜਿਸ ਨੂੰ ਵਧਾ ਕੇ 17 ਅਗਸਤ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਨਵੋਦਿਆ ਵਿਦਿਆਲਿਆ ਸਮਿਤੀ ਨੇ ਇਸਨੂੰ 25 ਅਗਸਤ ਤੱਕ ਵਧਾ ਦਿੱਤਾ। ਇਸ ਦੇ ਨਾਲ ਹੀ, ਹੁਣ ਇੱਕ ਵਾਰ ਫਿਰ ਅਰਜ਼ੀ ਦੀ ਆਖਰੀ ਮਿਤੀ 31 ਅਗਸਤ, 2023 ਤੱਕ ਵਧਾ ਦਿੱਤੀ ਗਈ ਹੈ। ਹੁਣ ਦਿਲਚਸਪੀ ਰੱਖਣ ਵਾਲੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਇਸ ਮੌਕੇ ਨੂੰ ਹੱਥੋਂ ਨਾ ਜਾਣ ਦੇਣ ਅਤੇ ਅਰਜ਼ੀ ਦੀ ਪ੍ਰਕਿਰਿਆ ਨੂੰ ਤੁਰੰਤ ਪੂਰਾ ਕਰਨ।
ਨਵੋਦਿਆ ਵਿਦਿਆਲਿਆ ਸਮਿਤੀ ਨੇ ਕਿਹਾ ਕਿ ਅਪਲਾਈ ਕਰਨ ਤੋਂ ਬਾਅਦ ਵੀ ਕੁਰੈਕਸ਼ਨ ਵਿੰਡੋ ਖੁੱਲੀ ਰਹੇਗੀ। ਇਸ ਅਨੁਸਾਰ 31 ਅਗਸਤ 2023 ਨੂੰ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ ਤੋਂ ਬਾਅਦ ਮਾਪੇ 2 ਸਤੰਬਰ ਤੱਕ ਆਪਣੇ ਬੱਚੇ ਦੇ ਦਾਖਲਾ ਫਾਰਮ ਵਿੱਚ ਲੋੜੀਂਦੀਆਂ ਤਬਦੀਲੀਆਂ ਕਰ ਸਕਣਗੇ। ਜਦਕਿ, ਉਨ੍ਹਾਂ ਨੂੰ ਕੁਝ ਖਾਸ ਸੈਕਸ਼ਨਾਂ ਵਿੱਚ ਹੀ ਬਦਲਾਅ ਕਰਨ ਦਾ ਮੌਕਾ ਮਿਲੇਗਾ। ਵਧੇਰੇ ਵੇਰਵਿਆਂ ਲਈ ਮਾਪੇ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।
ਅਧਿਕਾਰਤ ਵੈੱਬਸਾਈਟ navodaya.gov.in 'ਤੇ ਜਾਓ। ਇਸ ਤੋਂ ਬਾਅਦ, ਹੋਮਪੇਜ 'ਤੇ, 'NVS ਕਲਾਸ 6 ਰਜਿਸਟ੍ਰੇਸ਼ਨ' ਲਿੰਕ 'ਤੇ ਕਲਿੱਕ ਕਰੋ। ਹੁਣ 'ਕਲਾਸ VI ਰਜਿਸਟ੍ਰੇਸ਼ਨ 2024 ਲਈ ਇੱਥੇ ਕਲਿੱਕ ਕਰੋ' 'ਤੇ ਕਲਿੱਕ ਕਰੋ। ਅਰਜ਼ੀ ਫਾਰਮ ਭਰੋ। ਹੁਣ ਸਾਰੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ ਅਤੇ ਅਰਜ਼ੀ ਫੀਸ ਦਾ ਭੁਗਤਾਨ ਕਰੋ। ਅਰਜ਼ੀ ਫਾਰਮ ਜਮ੍ਹਾਂ ਕਰੋ। ਹੁਣ ਇਸਨੂੰ ਡਾਉਨਲੋਡ ਕਰੋ ਅਤੇ ਹੋਰ ਵਰਤੋਂ ਲਈ ਇੱਕ ਪ੍ਰਿੰਟਆਊਟ ਲਓ।
Education Loan Information:
Calculate Education Loan EMI