Delhi Nursery Admission 2021: 18 ਫਰਵਰੀ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ, 4 ਮਾਰਚ ਆਖ਼ਰੀ ਤਾਰੀਖ
ਦਿੱਲੀ ਵਿੱਚ ਸਕੂਲਾਂ ਵਿੱਚ ਨਰਸਰੀ ਦੇ ਦਾਖਲੇ ਦੀ ਪ੍ਰਕਿਰਿਆ 18 ਫਰਵਰੀ ਤੋਂ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਰਜਿਸਟ੍ਰੇਸ਼ਨ ਕਰਨ ਦੀ ਆਖ਼ਰੀ ਤਰੀਕ 4 ਮਾਰਚ ਤੱਕ ਹੋਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਰਸਰੀ ਦਾਖਲਾ ਜਲਦੀ ਸ਼ੁਰੂ ਕਰਨ ਦੇ ਸੰਕੇਤ ਦਿੱਤੇ ਸੀ।

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਸਕੂਲਾਂ ਵਿੱਚ ਨਰਸਰੀ ਦੇ ਦਾਖਲੇ ਦੀ ਪ੍ਰਕਿਰਿਆ 18 ਫਰਵਰੀ ਤੋਂ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਰਜਿਸਟਰੀ ਕਰਨ ਦੀ ਆਖ਼ਰੀ ਤਰੀਕ 4 ਮਾਰਚ ਤੱਕ ਹੋਵੇਗੀ। ਰਜਿਸਟਰੀ ਹੋਣ ਤੋਂ ਬਾਅਦ ਪਹਿਲੀ ਦਾਖਲਾ ਸੂਚੀ 20 ਮਾਰਚ ਨੂੰ ਜਾਰੀ ਕੀਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਪਹਿਲੀ ਲਿਸਟ ਤੋਂ ਬਾਅਦ ਬਾਕੀ ਸੀਟਾਂ ਲਈ ਦੂਜੀ ਦਾਖਲਾ ਸੂਚੀ 25 ਮਾਰਚ ਨੂੰ ਜਾਰੀ ਕੀਤੀ ਜਾਏਗੀ। ਇਸ ਦੇ ਨਾਲ ਹੀ ਦਾਖਲਾ ਪ੍ਰਕਿਰਿਆ 31 ਮਾਰਚ 2021 ਤੱਕ ਪੂਰੀ ਹੋ ਜਾਵੇਗੀ।
ਇਹ ਵੀ ਪੜ੍ਹੋ: Versova Cylinder Blast: LPG ਸਟੋਰ 'ਚ ਧਮਾਕਾ, 16 ਅੱਗ ਬੁਝਾਊ ਗੱਡੀਆਂ ਮੌਜੂਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904






















