Ludhiana : ਪੀਏਯੂ ਟੀਚਰਜ਼ ਐਸੋਸੀਏਸ਼ਨ ਵੱਲੋਂ ਮੰਗਾਂ ਦੀ ਪੂਰਤੀ ਲਈ ਧਰਨਾ ਲਾਉਣ ਅਤੇ ਰੋਸ਼ ਪ੍ਰਦਰਸ਼ਨ ਕਰਨ ਦਾ ਐਲਾਨ
PAU ਟੀਚਰਜ਼ ਐਸੋਸੀਏਸ਼ਨ ਵੱਲੋਂ ਮੰਗਾਂ ਦੀ ਪੂਰਤੀ ਲਈ ਧਰਨਾ ਲਾਉਣ ਅਤੇ ਰੋਸ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਡਾ.ਹਰਮੀਤ ਸਿੰਘ ਕਿੰਗਰਾ ਨੇ...
Ludhiana news - - ਪੀਏਯੂ ਟੀਚਰਜ਼ ਐਸੋਸੀਏਸ਼ਨ ਵੱਲੋਂ ਮੰਗਾਂ ਦੀ ਪੂਰਤੀ ਲਈ ਧਰਨਾ ਲਾਉਣ ਅਤੇ ਰੋਸ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਡਾ.ਹਰਮੀਤ ਸਿੰਘ ਕਿੰਗਰਾ ਨੇ ਦੱਸਿਆ ਕਿ ਇਹ ਧਰਨਾ ਅਤੇ ਰੋਸ ਪ੍ਰਦਰਸ਼ਨ ਥਾਪਰ ਹਾਲ ਦੇ ਮੂਹਰੇ ਸਵੇਰੇ 10.30 ਤੋਂ 12.30 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜ੍ਹੀ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੂੰ ਛੱਡ ਸਭ ਜਗ੍ਹਾ ਨਵੇਂ ਭੱਤੇ ਜਾਰੀ ਕਰ ਦਿੱਤੇ ਗਏ ਹਨ ਜਦ ਕਿ ਇਨ੍ਹਾਂ ਯੂਨੀਵਰਸਿਟੀਆਂ ਵਿਚ ਪੁਰਾਣੇ ਭੱਤੇ ਹੀ ਚੱਲ ਰਹੇ ਹਨ। ਉਹਨਾਂ ਮੰਗ ਕੀਤੀ ਕਿ ਪੁਰਾਣੇ ਭੱਤਿਆਂ ਨੂੰ ਨਵੇਂ ਭੱਤਿਆਂ ਵਿੱਚ ਤਬਦੀਲ ਕੀਤਾ ਜਾਵੇ, ਪਿਛਲੇ ਛੇ ਮਹੀਨਿਆਂ ਦਾ ਬਕਾਇਆ ਤੁਰੰਤ ਦਿੱਤਾ ਜਾਵੇ। ਡਾ.ਕਿੰਗਰਾ ਨੇ ਐਸੋ.ਵੱਲੋਂ ਇਹ ਵੀ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੇ ਨਾਲ ਨਾਲ ਬੇਸਿਕ ਪੇਅ ਨੂੰ ਫੁਲ ਪੇਅ ਵਿਚ ਤਬਦੀਲ ਕੀਤਾ ਜਾਵੇ। ਉਹਨਾਂ ਕਿਹਾ ਕਿ ਉਹ ਨਵਾਂ ਕੁੱਝ ਨਹੀਂ ਮੰਗ ਰਹੇ, ਇਹ ਸਭ ਪੁਰਾਣੀਆਂ ਮੰਗਾਂ ਹਨ ਜੋ ਭਗਵੰਤ ਦੀ ਅਗਵਾਈ ਹੇਠ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰੀਆਂ ਕਰ ਦੇਣੀਆਂ ਚਾਹੀਦੀਆਂ ਹਨ। ਡਾ. ਕਿੰਗਰਾ ਨੇ ਜਿੱਥੇ ਪੰਜਾਬ ਸਰਕਾਰ ਨੂੰ ਉਪਰੋਕਤ ਮੰਗਾਂ ਮੰਨੇ ਜਾਣ ਦੀ ਅਪੀਲ ਕੀਤੀ, ਉੱਥੇ ਪੀਏਯੂ ਪ੍ਰਸ਼ਾਸ਼ਨ ਤੋਂ ਪ੍ਰਮੋਸ਼ਨ ਪਾਲਿਸੀ ਨੂੰ ਲਾਗੂ ਕਰਨ ਦੀ ਮੰਗ ਕੀਤੀ। ਪੀਏਯੂ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਬਾਰੇ ਵਿਦਿਆਰਥੀ ਹੀ ਵਧੇਰੇ ਦੱਸ ਸਕਦੇ ਹਨ।
ਪੀਏਯੂ ਸਟੂਡੈਂਟਸ ਐਸੋਸੀਏਸ਼ਨ ਦੇ ਆਗੂ ਬਬਨਪ੍ਰਰੀਤ ਸਿੰਘ ਨੇ ਕਿਹਾ ਕਿ ਬਾਕੀ ਮੰਗਾਂ ਦੇ ਨਾਲ-ਨਾਲ ਪੀਏਯੂ ਟੀਚਰਜ਼ ਐਸੋਸੀਏਸ਼ਨ ਆਪਣੇ ਮਾਣ ਸਨਮਾਨ ਘਟਣ ਦੀ ਵੀ ਗੱਲ ਕਰ ਰਹੀ ਹੈ ਕਿ ਉਹਨਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚੀ ਹੈ, ਜਦਕਿ ਉਹਨਾਂ ਨੂੰ ਪੀੜਤਾਂ ਦੇ ਨਾਲ ਖੜਨਾ ਚਾਹੀਦਾ ਸੀ, ਬਬਨਪ੍ਰਰੀਤ ਨੇ ਕਿਹਾ ਕਿ ਐਸੋ. ਦੇ ਆਗੂਆਂ ਨੇ ਜਿਣਸੀ ਸ਼ੋਸ਼ਣ ਦੇ ਮਾਮਲੇ ਵਿੱਚ ਇੱਕ ਵੀ ਸ਼ਬਦ ਪੀੜਤਾਂ ਦੇ ਹੱਕ ਵਿੱਚ ਨਹੀਂ ਕਿਹਾ ਜੇਕਰ ਡੀਪੀਐੱਲ ਵਰਕਰਾਂ ਵੱਲੋਂ ਕੀਤੇ ਗਏ ਸੰਘਰਸ਼ ਦੀ ਗੱਲ ਕਰੀਏ ਤਾਂ ਐਸੋ. ਵੱਲੋਂ ਉਹਨਾਂ ਦੇ ਹੱਕ ਵਿੱਚ ਵੀ ਕਦੇ ਹਾਅ ਦਾ ਨਾਅਰਾ ਨਹੀਂ ਮਾਰਿਆ ਗਿਆ। ਐਸੋ. ਦਾ ਇਹ ਕਹਿਣਾ ਕਿ ਵਿਦਿਆਰਥੀ ਟੀਚਰਾਂ ਨੂੰ ਦਬਾ ਰਹੇ ਹਨ, ਸਰਾਸਰ ਗਲਤ ਹੈ ਜਦਕਿ ਜਿਨਸੀ ਸੋਸ਼ਣ ਮਾਮਲੇ ਵਿੱਚ ਪੀੜਤ ਮਾਰ ਝੱਲ ਰਹੇ ਹਨ। ਭਾਵੇਂ ਪੌਸਾ ਅਧਿਆਪਕਾਂ ਦੇ ਰੋਸ ਪ੍ਰਦਰਸ਼ਨ ਦੇ ਸੰਵਿਧਾਨਕ ਅਧਿਕਾਰ ਨੂੰ ਮੰਨਦੀ ਹੈ ਪਰ ਇਹ ਪੌਟਾ ਨੂੰ ਮਨੁੱਖਤਾ ਅਤੇ ਸੱਚੀ ਚੇਤਨਾ ਦੇ ਨਾਮ 'ਤੇ ਸਹੀ ਮੁੱਦਿਆਂ ਲਈ ਖੜ੍ਹੇ ਹੋਣ ਦੀ ਯਾਦ ਵੀ ਦਿਵਾਉਂਦੀ ਹੈ, ਇਸ ਕਰ ਕੇ ਪੌਸਾ ਅਧਿਆਪਕਾਂ ਦੇ ਇਸ 'ਮਾਣ-ਮਾਣ' ਦੇ ਨੁਕਤੇ 'ਤੇ ਅਧਿਆਪਕਾਂ ਦੇ ਇਸ ਵਿਰੋਧ ਦੇ ਸੱਦੇ 'ਤੇ ਪੂਰੀ ਤਰ੍ਹਾਂ ਨਿਰਾਸ਼ਾ ਦਾ ਪ੍ਰਗਟਾਵਾ ਕਰਦੀ ਹੈ। ਪੌਸਾ ਕੋਲ ਯੂਜੀਸੀ ਦੇ ਨਿਯਮਾਂ ਅਨੁਸਾਰ ਬਹੁਤ ਮਜ਼ਬੂਤ ਜਵਾਬੀ ਦਲੀਲਾਂ ਹਨ ਅਤੇ ਪੌਟਾ ਦੀਆਂ ਅੱਧ-ਪੱਕੀਆਂ ਕਹਾਣੀਆਂ ਅਤੇ ਅੱਧੇ ਤਰਕ ਦੁਆਰਾ ਇਸ ਨੂੰ ਦਬਾਇਆ ਨਹੀਂ ਜਾਵੇਗਾ। ਵਿਦਿਆਰਥੀਆਂ ਤੇ ਦੋਸ਼ ਲਾਉਣ ਵਾਲੀ ਪੌਟਾ ਸਿਰਫ 'ਉਲਟਾ ਚੋਰ ਕੋਤਵਾਲ ਨੂੰ ਡਾਂਟੇ' ਅਖਾਣ ਨੂੰ ਸਿੱਧ ਕਰ ਰਹੀ ਹੈ।
ਵਿਦਿਆਰਥੀ ਆਗੂ ਨੇ ਕਿਹਾ ਕਿ ਟੀਚਰ ਯੂਨੀਅਨ ਦੇ ਪੋ੍ਫੈਸਰ ਸਾਡੇ ਸਤਿਕਾਰਯੋਗ ਹਨ। ਉਹਨਾਂ ਕਿਹਾ ਸਰਕਾਰ ਨੂੰ ਟੀਚਰਾਂ ਦੀਆਂ ਮੰਗਾ ਮੰਨ ਲੈਣੀਆਂ ਚਾਹੀਦੀਆਂ ਹਨ ਪਰ ਟੀਚਰ ਯੂਨੀਅਨ ਨੂੰ ਪੀੜਤ ਵਿਦਿਆਰਥੀਆਂ ਦਾ ਦਰਦ ਸਮਝਣਾ ਚਾਹੀਦਾ ਹੈ ਤੇ ਉਹਨਾਂ ਨਾਲ ਖੜ੍ਹਨਾ ਚਾਹੀਦਾ ਹੈ। ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਬਹੁਤ ਗੂੜਾ ਰਿਸ਼ਤਾ ਹੁੰਦਾ ਹੈ । ਮਾਤਾ-ਪਿਤਾ ਤੋਂ ਬਾਅਦ ਬੱਚਾ ਸਭ ਤੋਂ ਵੱਧ ਜਿਸ ਕੋਲੋਂ ਜੀਵਨ ਜਾਚ ਸਿੱਖਦਾ ਹੈ, ਉਹ ਅਧਿਆਪਕ ਹੀ ਹੁੰਦਾ ਹੈ।
Education Loan Information:
Calculate Education Loan EMI