(Source: ECI/ABP News)
PSEB 10th result 2022 date: ਪੰਜਾਬ ਬੋਰਡ 10ਵੀਂ ਦਾ ਨਤੀਜਾ ਕਦੋਂ ਆਵੇਗਾ? ਜਾਣੋ ਤਾਜ਼ਾ ਅਪਡੇਟ
ਪੰਜਾਬ ਬੋਰਡ ਦੀ 10ਵੀਂ ਦੀ ਪ੍ਰੀਖਿਆ 29 ਅਪ੍ਰੈਲ ਤੋਂ 19 ਮਈ 2022 ਤੱਕ ਲਗਭਗ 4 ਲੱਖ ਵਿਦਿਆਰਥੀਆਂ ਲਈ ਲਈ ਗਈ ਸੀ। ਨਤੀਜਾ ਜਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਦੀ ਆਰਜ਼ੀ ਮਾਰਕ ਸ਼ੀਟ ਆਨਲਾਈਨ ਉਪਲਬਧ ਕਰਵਾਈ ਜਾਵੇਗੀ।
![PSEB 10th result 2022 date: ਪੰਜਾਬ ਬੋਰਡ 10ਵੀਂ ਦਾ ਨਤੀਜਾ ਕਦੋਂ ਆਵੇਗਾ? ਜਾਣੋ ਤਾਜ਼ਾ ਅਪਡੇਟ PSEB 10th result 2022 date: When will the result of Punjab Board 10th come out? Get the latest updates PSEB 10th result 2022 date: ਪੰਜਾਬ ਬੋਰਡ 10ਵੀਂ ਦਾ ਨਤੀਜਾ ਕਦੋਂ ਆਵੇਗਾ? ਜਾਣੋ ਤਾਜ਼ਾ ਅਪਡੇਟ](https://feeds.abplive.com/onecms/images/uploaded-images/2022/07/01/b2bd7fc6b3461d5d329f25bf17133c79_original.jpeg?impolicy=abp_cdn&imwidth=1200&height=675)
PSEB 10th Result 2022 date: ਪੰਜਾਬ ਸਕੂਲ ਸਿੱਖਿਆ ਬੋਰਡ PSEB ਵੱਲੋਂ 10ਵੀਂ ਜਮਾਤ ਦਾ ਨਤੀਜਾ ਜਲਦੀ ਹੀ ਜਾਰੀ ਕੀਤਾ ਜਾਵੇਗਾ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਨਤੀਜਾ ਇਸ ਹਫਤੇ ਜਾਰੀ ਕੀਤਾ ਜਾ ਸਕਦਾ ਹੈ। ਨਤੀਜਾ ਜਾਰੀ ਹੋਣ ਤੋਂ ਬਾਅਦ ਵਿਦਿਆਰਥੀ PSEB ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਨਤੀਜਾ ਦੇਖ ਸਕਣਗੇ। ਰਿਪੋਰਟਾਂ 'ਚ ਦੱਸਿਆ ਜਾ ਰਿਹਾ ਹੈ ਕਿ ਬੋਰਡ ਇਸ ਹਫਤੇ 4 ਜਾਂ 5 ਜੁਲਾਈ ਤੱਕ ਨਤੀਜਾ ਜਾਰੀ ਕਰ ਸਕਦਾ ਹੈ। ਹਾਲਾਂਕਿ ਇਸ ਬਾਰੇ ਬੋਰਡ ਵੱਲੋਂ ਅਧਿਕਾਰਤ ਪੁਸ਼ਟੀ ਆਉਣੀ ਬਾਕੀ ਹੈ।
ਦੱਸ ਦਈਏ ਕਿ ਜੇਕਰ PSEB 10ਵੀਂ ਦਾ ਨਤੀਜਾ 12ਵੀਂ ਬੋਰਡ ਦੇ ਪੈਟਰਨ 'ਤੇ ਜਾਰੀ ਕਰਦਾ ਹੈ, ਤਾਂ ਨਤੀਜਾ ਰਿਲੀਜ਼ ਹੋਣ ਦੀ ਸ਼ਾਮ ਜਾਂ ਅਗਲੇ ਦਿਨ ਔਨਲਾਈਨ ਨਤੀਜਾ ਦੇਖਣ ਲਈ ਲਿੰਕ ਐਕਟੀਵੇਟ ਹੋ ਜਾਵੇਗਾ।
ਧਿਆਨਯੋਗ ਹੈ ਕਿ ਪੰਜਾਬ ਬੋਰਡ ਦੀ 10ਵੀਂ ਦੀ ਪ੍ਰੀਖਿਆ 29 ਅਪ੍ਰੈਲ ਤੋਂ 19 ਮਈ 2022 ਤੱਕ ਲਗਭਗ 4 ਲੱਖ ਵਿਦਿਆਰਥੀਆਂ ਲਈ ਲਈ ਗਈ ਸੀ। ਨਤੀਜਾ ਜਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਦੀ ਆਰਜ਼ੀ ਮਾਰਕ ਸ਼ੀਟ ਆਨਲਾਈਨ ਉਪਲਬਧ ਕਰਵਾਈ ਜਾਵੇਗੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਸਕੂਲਾਂ ਤੋਂ ਮਾਰਕ ਸ਼ੀਟ ਦੀ ਅਸਲ ਕਾਪੀ ਪ੍ਰਾਪਤ ਕਰਨੀ ਪਵੇਗੀ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਤੀਜੇ ਸਬੰਧੀ ਨਵੀਨਤਮ ਅਪਡੇਟਸ ਲਈ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਵੈੱਬਸਾਈਟ 'ਤੇ ਨਜ਼ਰ ਰੱਖਣ।
Education Loan Information:
Calculate Education Loan EMI
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)