PSEB Board Result 2025: ਪੰਜਾਬ ਬੋਰਡ ਦੇ 10ਵੀਂ ਤੇ 12ਵੀਂ ਦੇ ਨਤੀਜਿਆਂ ਨਾਲ ਜੁੜਿਆ ਵੱਡਾ ਅਪਡੇਟ, ਵਿਦਿਆਰਥੀ ਦੇਣ ਧਿਆਨ!
ਪੰਜਾਬ ਬੋਰਡ ਦੇ ਵਿਦਿਆਰਥੀ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਪੰਜਾਬ ਬੋਰਡ ਦੇ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਵਾਲਾ ਹੈ। PSEB ਜਲਦ 10ਵੀਂ ਅਤੇ 12ਵੀਂ ਜਮਾਤ ਦੇ ਬੋਰਡ ਪ੍ਰੀਖਿਆਵਾਂ..

PSEB Board Result 2025: ਹਾਲ ਦੇ ਵਿੱਚ ਹੀ ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (CISCE) ਨੇ ISC ਤੇ ICSE ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਹਨ। ICSE ਯਾਨੀ 10ਵੀਂ ਵਿੱਚ 99.09% ਵਿਦਿਆਰਥੀ ਪਾਸ ਹੋਏ ਹਨ ਤੇ ISC ਯਾਨੀ 12ਵੀਂ ਵਿੱਚ 99.02% ਵਿਦਿਆਰਥੀ ਪਾਸ ਹੋਏ ਹਨ। ਜਿਸ ਤੋਂ ਬਾਅਦ ਹੁਣ ਪੰਜਾਬ ਬੋਰਡ ਦੇ ਵਿਦਿਆਰਥੀ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਪੰਜਾਬ ਬੋਰਡ ਦੇ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਵਾਲਾ ਹੈ। PSEB ਜਲਦ 10ਵੀਂ ਅਤੇ 12ਵੀਂ ਜਮਾਤ ਦੇ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨਣ ਜਾ ਰਿਹਾ ਹੈ।
ਇਸ ਦਿਨ ਆ ਸਕਦੇ ਨਤੀਜੇ
ਦਸਵੀਂ ਜਮਾਤ ਦੇ ਨਤੀਜੇ ਮਈ ਦੇ ਦੂਜੇ ਹਫ਼ਤੇ ਤੱਕ ਜਾਰੀ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਬਾਰ੍ਹਵੀਂ ਜਮਾਤ ਦੇ ਨਤੀਜੇ ਵੀ ਮਈ ਦੇ ਦੂਜੇ ਹਫਤੇ ਤੱਕ ਜਾਰੀ ਕੀਤੇ ਜਾ ਸਕਦੇ ਹਨ। ਹਾਲਾਂਕਿ, ਨਤੀਜੇ ਕਦੋਂ ਜਾਰੀ ਕੀਤੇ ਜਾਣਗੇ, ਅਜੇ ਤੱਕ ਕਿਸੇ ਤਰੀਕ ਐਲਾਨ ਨਹੀਂ ਕੀਤਾ ਗਿਆ ਹੈ। ਇਸ ਸਾਲ ਬੋਰਡ ਨੇ 19 ਫਰਵਰੀ ਤੋਂ 4 ਅਪ੍ਰੈਲ ਤੱਕ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਅਤੇ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 10 ਮਾਰਚ ਤੋਂ 4 ਅਪ੍ਰੈਲ ਤੱਕ ਕਰਵਾਈਆਂ ਸਨ।
ਦੱਸਣਯੋਗ ਹੈ ਕਿ PSEB ਬੋਰਡ ਦੇ ਇਮਤਿਹਾਨਾਂ ਵਿੱਚ ਵਿਦਿਆਰਥੀਆਂ ਨੂੰ ਪਾਸ ਹੋਣ ਲਈ ਹਰ ਵਿਸ਼ੇ ਵਿੱਚ ਘੱਟੋ-ਘੱਟ 33 ਫੀਸਦੀ ਅੰਕ ਹਾਸਲ ਕਰਨੇ ਲਾਜ਼ਮੀ ਹਨ।
ਕਿਵੇਂ ਦੇਖ ਸਕਦੇ ਹੋ ਨਤੀਜੇ?
ਪੰਜਾਬ ਬੋਰਡ ਦੇ 10ਵੀਂ ਅਤੇ 12ਵੀਂ ਦੇ ਨਤੀਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਰੀ ਕੀਤੇ ਜਾਣਗੇ ਅਤੇ ਵਿਦਿਆਰਥੀ ਇੱਥੋਂ ਆਪਣੀਆਂ ਮਾਰਕਸ਼ੀਟਾਂ ਵੀ ਡਾਊਨਲੋਡ ਕਰ ਸਕਦੇ ਹਨ। ਹਾਲਾਂਕਿ, ਵਿਦਿਆਰਥੀਆਂ ਨੂੰ ਅਸਲ ਮਾਰਕ ਸ਼ੀਟ ਲਈ ਆਪਣੇ ਸਕੂਲ ਜਾਣਾ ਪਵੇਗਾ।
- ਸਭ ਤੋਂ ਪਹਿਲਾਂ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ।
- ਇਸ ਤੋਂ ਬਾਅਦ ਹੋਮਪੇਜ 'ਤੇ 'Result' ਭਾਗ 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ 10ਵੀਂ ਜਮਾਤ ਜਾਂ 12ਵੀਂ ਜਮਾਤ ਦੇ ਨਤੀਜੇ ਦਾ ਲਿੰਕ ਚੁਣੋ
- ਹੁਣ ਆਪਣਾ ਰੋਲ ਨੰਬਰ, ਜਨਮ ਮਿਤੀ ਅਤੇ ਹੋਰ ਲੋੜੀਂਦੀ ਜਾਣਕਾਰੀ ਦਰਜ ਕਰੋ।
- ਸਬਮਿਟ ਬਟਨ 'ਤੇ ਕਲਿੱਕ ਕਰੋ ਅਤੇ ਤੁਹਾਡਾ ਨਤੀਜਾ ਸਕ੍ਰੀਨ 'ਤੇ ਦਿਖਾਈ ਦੇਵੇਗਾ।
SMS ਰਾਹੀਂ ਵੀ ਚੈੱਕ ਕਰ ਸਕਦੇ ਹੋ ਰਿਜ਼ਲਟ
ਆਪਣੇ ਮੋਬਾਈਲ 'ਚ SMS ਐਪ ਖੋਲ੍ਹੋ।
ਨਵਾਂ ਮੈਸੇਜ ਲਿਖੋ: PB10 ਜਾਂ PB12
ਇਹ ਮੈਸੇਜ 5676750 ਨੰਬਰ 'ਤੇ ਭੇਜ ਦਿਓ।
SMS ਭੇਜਣ ਤੋਂ ਬਾਅਦ ਤੁਹਾਨੂੰ ਤੁਹਾਡੇ ਰਜਿਸਟਰਡ ਮੋਬਾਈਲ 'ਤੇ ਰਿਜ਼ਲਟ ਮਿਲ ਜਾਵੇਗਾ।
Education Loan Information:
Calculate Education Loan EMI






















