PSEB Exam: ਪੰਜਾਬ ਬੋਰਡ ਵੱਲੋਂ 5ਵੀਂ ਅਤੇ 8ਵੀਂ ਜਮਾਤ ਦੀ ਮਾਰਚ ਪ੍ਰੀਖਿਆਵਾਂ ਨੂੰ ਲੈ ਸਾਹਮਣੇ ਆਈ ਅਹਿਮ ਅਪਡੇਟ
PSEB Exam 2024: ਪੰਜਾਬ ਬੋਰਡ ਵੱਲੋਂ 5ਵੀਂ ਅਤੇ 8ਵੀਂ ਜਮਾਤ ਦੀ ਮਾਰਚ ਪ੍ਰੀਖਿਆਵਾਂ ਨੂੰ ਲੈ ਕੇ ਅਹਿਮ ਅਪਡੇਟ ਜਾਰੀ ਕੀਤੀ ਗਈ ਹੈ।
Punjab School Education Board: ਜਿਹੜੇ ਬੱਚੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹੇਠ 5ਵੀਂ ਅਤੇ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇਣਗੇ ਉਨ੍ਹਾਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ। ਜੀ ਹਾਂ 5ਵੀਂ ਅਤੇ 8ਵੀਂ ਜਮਾਤ ਦੀਆਂ ਮਾਰਚ ਪ੍ਰੀਖਿਆ (March examination of 5th and 8th class) ਲਈ ਵੇਰਵੇ ਅਤੇ ਸੋਧ ਕਰਨ ਲਈ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਹੈ।
ਹੋਰ ਪੜ੍ਹੋ : ਸਰਦੀਆਂ ਦੀਆਂ ਛੁੱਟੀਆਂ ਦੌਰਾਨ ਆਪਣੀ ਬੋਰਡ ਪ੍ਰੀਖਿਆ ਦੀ ਤਿਆਰੀ ਇਸ ਤਰ੍ਹਾਂ ਕਰੋ, ਛੁੱਟੀਆਂ ਦਾ ਲਾਭ ਉਠਾਓ
ਸੋਧ ਕਰਵਾਉਣ ਦੇ ਲਈ ਇੰਨ੍ਹੀ ਲੱਗੇਗੀ ਫ਼ੀਸ
ਇਸ ਦੇ ਅਨੁਸਾਰ ਵੇਰਵੇ ਅਤੇ ਵਿਸ਼ਿਆਂ ‘ਚ ਪ੍ਰਤੀ ਸੋਧ ਦੇ ਲਈ 200 ਰੁਪਏ ਫ਼ੀਸ ਰੱਖੀ ਗਈ ਹੈ। ਜਦੋਂ ਕਿ ਵਿਸ਼ੇ ‘ਚ ਸੋਧ ਦੀ ਸੂਰਤ ਵਿਚ ਫ਼ੀਸ ਪ੍ਰਤੀ ਵਿਸ਼ਾ 200 ਰੁਪਏ ਹੋਵੇਗੀ।
ਜਾਣੋ ਆਖਰੀ ਤਰੀਕ ਕਦੋਂ ਹੈ
ਫ਼ੀਸ ਦੀ ਰਸੀਦ ਅਤੇ ਕੁਰੈਕਸ਼ਨ ਪ੍ਰੋਫਾਰਮਾ ਸਮੇਤ ਹੋਰ ਸਬੰਧਿਤ ਦਸਤਾਵੇਜ਼ ਨੂੰ ਮੁੱਖ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਦੇ ਸ਼ਡਿਊਲ ਦੇ ਅਨੁਸਾਰ ਆਨਲਾਈਨ ਕੁਰੈਕਸ਼ਨ ਪ੍ਰੋਫਾਰਮਾ ਫਾਈਨਲ ਸਬਮਿਟ ਕਰਨ ਦੀ ਆਖ਼ਰੀ ਤਾਰੀਖ਼ 26 ਦਸੰਬਰ ਹੋਵੇਗੀ।
ਇਸ ਦੇ ਬਾਅਦ 200 ਰੁਪਏ ਲੇਟ ਫ਼ੀਸ ਦੇ ਨਾਲ 5 ਜਨਵਰੀ ਤੱਕ ਕੁਰੈਕਸ਼ਨ ਪ੍ਰੋਫਾਰਮਾ ਸਬਮਿਟ ਕਰਵਾਇਆ ਜਾ ਸਕਦਾ ਹੈ। ਸੋ ਜੇਕਰ ਤੁਹਾਡੇ ਬੱਚੇ ਵੀ 5ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀ ਨੇ ਤੇ ਜੇ ਕੋਈ ਸੋਧ ਕਰਵਾਉਣਾ ਚਾਹੁੰਦੇ ਹੋ ਤਾਂ ਫਟਾਫਟ 26 ਦਸੰਬਰ ਆਨਲਾਈਨ ਕੁਰੈਕਸ਼ਨ ਪ੍ਰੋਫਾਰਮਾ ਭਰ ਸਕਦੇ ਹੋ।
Read More:- Click Link:-
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Education Loan Information:
Calculate Education Loan EMI