PSTET 2023: ਆਂਸਰ ਕੀ ਜਾਰੀ, ਇਸ ਤਾਰੀਕ ਤੱਕ ਕਰੋ ਓਬਜੈਕਸ਼ਨ, ਇਹ ਹੈ ਡਾਇਰੈਕਟ ਲਿੰਕ
PSTET 2023 Answer Key: ਪੰਜਾਬ ਸਟੇਟ ਟੀਚਰ ਐਲਿਜ਼ਬਿਲਿਟੀ ਟੈਸਟ (PSTET) ਦੀ ਆਂਸਰ ਕੀ 'ਤੇ ਇਸ ਤਾਰੀਕ ਤੱਕ ਇਤਰਾਜ਼ ਕੀਤਾ ਜਾ ਸਕਦਾ ਹੈ। ਜਾਣੋ ਇਸ ਲਈ ਕੀ ਪ੍ਰਕਿਰਿਆ ਹੋਵੇਗੀ ਅਤੇ ਕਿਹੜੀ ਵੈੱਬਸਾਈਟ 'ਤੇ ਜਾਣਾ ਹੋਵੇਗਾ।
PSTET 2023 Answer Key Released: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਸਟੇਟ ਟੀਚਰ ਐਲਿਜ਼ਬਿਲਿਟੀ ਟੈਸਟ 2023 (PSTET) ਦੀ ਆਂਸਰ ਕੀ (Answer Key) ਜਾਰੀ ਕਰ ਦਿੱਤੀ ਹੈ। ਜਿਹੜੇ ਉਮੀਦਵਾਰ ਇਸ ਸਾਲ ਦੀ PSTET ਪ੍ਰੀਖਿਆ ਵਿੱਚ ਸ਼ਾਮਲ ਹੋਏ ਹਨ, ਉਹ ਅਧਿਕਾਰਤ ਵੈੱਬਸਾਈਟ ਤੋਂ ਆਂਸਰ ਕੀ (Answer Key) ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਇਸ ਤੇ ਓਬਜੈਕਸ਼ਨ ਵੀ ਕਰ ਸਕਦੇ ਹਨ।
ਅਜਿਹਾ ਕਰਨ ਲਈ, ਅਧਿਕਾਰਤ ਵੈੱਬਸਾਈਟ ਦਾ ਪਤਾ ਹੈ - pstet2023.org. ਇਹ ਪ੍ਰੀਖਿਆ 12 ਮਾਰਚ ਨੂੰ ਆਯੋਜਿਤ ਕੀਤੀ ਗਈ ਸੀ। ਹੁਣੇ ਪ੍ਰੋਵਿਜ਼ਨਲ ਆਂਸਰ ਕੀ ਜਾਰੀ ਕਰ ਦਿੱਤੀ ਗਈ ਹੈ ਜਿਸ 'ਤੇ ਓਬਜੈਕਸ਼ਨ ਮੰਗੇ ਗਏ ਹਨ। ਓਬਜੈਕਸ਼ਨ ਮਿਲਣ 'ਤੇ ਇਨ੍ਹਾਂ 'ਤੇ ਵਿਚਾਰ ਕੀਤਾ ਜਾਵੇਗਾ ਅਤੇ ਕੁਝ ਸਮੇਂ ਬਾਅਦ ਫਾਈਨਲ ਆਂਸਰ-ਕੀ ਰਿਲੀਜ਼ ਕੀਤੀ ਜਾਵੇਗੀ। ਇਸ ਤੋਂ ਬਾਅਦ ਨਤੀਜਾ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Navjot Singh Sidhu: ਸਿੱਧੂ ਦੇ ਸ਼ਬਦਾਂ 'ਚ ਜੇਲ ਦੀ ਕਹਾਣੀ! 2000 'ਚ ਮਿਲਦਾ ਹੈ 10 ਰੁਪਏ ਵਾਲਾ ਜ਼ਰਦਾ... ਗੈਂਗਸਟਰਾਂ ਕੋਲ ਹਨ 5G ਫ਼ੋਨ
ਇਦਾਂ ਡਾਊਨਲੋਡ ਕਰੋ ਆਂਸਰ ਕੀ
- PSTET ਪ੍ਰੀਖਿਆ 2023 ਦੀ ਆਂਸਰ ਕੀ 'ਤੇ ਓਬਜੈਕਸ਼ਨ ਕਰਨ ਲਈ, ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ਯਾਨੀ pstet2023.org 'ਤੇ ਜਾਓ।
- ਇੱਥੇ ਹੋਮਪੇਜ 'ਤੇ ਇੱਕ ਲਿੰਕ ਦਿੱਤਾ ਜਾਵੇਗਾ ਜਿਸ 'ਤੇ ਲਿਖਿਆ ਹੋਵੇਗਾ - Answer Key of Paper I of PSTET 2023। ਇਸ 'ਤੇ ਕਲਿੱਕ ਕਰੋ।
- ਅਜਿਹਾ ਕਰਨ ਨਾਲ ਇੱਕ PDF ਫਾਈਲ ਖੁੱਲ ਜਾਵੇਗੀ। ਤੁਸੀਂ ਇਸ PDF ਫਾਈਲ ਤੋਂ ਆਂਸਰ ਕੀ ਦੀ ਜਾਂਚ ਕਰ ਸਕਦੇ ਹੋ।
- ਇੱਥੋਂ ਆਂਸਰ ਕੀ ਚੈੱਕ ਕਰੋ, ਉਨ੍ਹਾਂ ਨੂੰ ਡਾਊਨਲੋਡ ਕਰੋ ਅਤੇ ਜੇਕਰ ਤੁਸੀਂ ਕਿਸੇ ਸਵਾਲ 'ਤੇ ਇਤਰਾਜ਼ ਕਰਨਾ ਚਾਹੁੰਦੇ ਹੋ, ਤਾਂ ਉਹ ਵੀ ਕਰੋ।
- ਇਸ ਦੇ ਲਈ ਇੱਕ ਲਿੰਕ ਦਿੱਤਾ ਹੋਵੇਗਾ। ਇਸ 'ਤੇ ਕਲਿੱਕ ਕਰੋ ਅਤੇ ਦੱਸੇ ਗਏ ਸਟੈਪਸ ਦੀ ਪਾਲਣਾ ਕਰਕੇ ਇਤਰਾਜ਼ ਦਰਜ ਕਰੋ।
- ਓਬਜੈਕਸ਼ਨ ਕਰਨ ਲਈ ਨਿਰਧਾਰਤ ਫੀਸ ਵੀ ਜਮ੍ਹਾਂ ਕਰੋ।
- ਪ੍ਰਕਿਰਿਆ ਪੂਰਾ ਹੋਣ ‘ਤੇ ਪ੍ਰਿੰਟ ਕੱਢੋ ਅਤੇ ਇਸ ਨੂੰ ਆਪਣੇ ਕੋਲ ਰੱਖ ਲਓ।
ਓਬਜੈਕਸ਼ਨ ਵਿੰਡੋ ਕਦੋਂ ਤੱਕ ਖੁਲ੍ਹੀ ਹੋਈ ਹੈ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਸਬੰਧੀ ਜਾਰੀ ਨੋਟਿਸ ਵਿੱਚ ਕਿਹਾ ਹੈ ਕਿ ਪੰਜਾਬ ਸਟੇਟ ਟੀਚਰ ਐਲਿਜ਼ਬਿਲਿਟੀ ਟੈਸਟ (PSTET) 2023 ਦੀ ਆਂਸਰ ਕੀ 'ਤੇ ਓਬਜੈਕਸ਼ਨ 6 ਅਪ੍ਰੈਲ 2023 ਤੱਕ ਕੀਤੇ ਜਾ ਸਕਦੇ ਹਨ। ਓਬਜੈਕਸ਼ਨ ਵਿੰਡੋ ਇਸ ਮਿਤੀ ਨੂੰ ਸ਼ਾਮ 5 ਵਜੇ ਤੱਕ ਖੁੱਲ੍ਹੀ ਰਹੇਗੀ। ਇਸ ਸਬੰਧ ਵਿਚ ਅਧਿਕਾਰਤ ਵੈੱਬਸਾਈਟ 'ਤੇ ਇਕ ਲਿੰਕ ਦਿੱਤਾ ਗਿਆ ਹੈ। ਹੁਣ ਪੇਪਰ 1 ਦੀ ਆਂਸਰ ਕੀ ਜਾਰੀ ਕਰ ਦਿੱਤੀ ਗਈ ਹੈ।
Education Loan Information:
Calculate Education Loan EMI