ਪੂਰੇ ਦੇਸ਼ 'ਚ ਛਾਏ ਪੰਜਾਬ ਦੇ ਸਰਕਾਰੀ ਸਕੂਲ, ਵਿਰੋਧੀਆਂ ਨੇ 'ਆਪ' ਸਰਕਾਰ ਨੂੰ ਪੁੱਛਿਆ ਫਿਰ ਕਿਉਂ ਲਾਗੂ ਕਰਨਾ ਚਾਹੁੰਦੇ ਦਿੱਲੀ ਮਾਡਲ?
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਬੇਸ਼ੱਕ ਪੰਜਾਬ ਵਿੱਚ ਸਿੱਖਿਆ ਦਾ ਦਿੱਲੀ ਮਾਡਲ ਲਾਗੂ ਕਰਨਾ ਚਾਹੁੰਦੀ ਹੈ ਪਰ ‘ਨੈਸ਼ਨਲ ਅਚੀਵਮੈਂਟ ਸਰਵੇ’ (ਐਨਏਐਸ) ਦੀ ਰਿਪੋਰਟ ਮੁਤਾਬਕ ਸਿੱਖਿਆ ਦੇ ਕਈ ਖੇਤਰਾਂ ਵਿੱਚ ਪੰਜਾਬ ਪੂਰੇ ਦੇਸ਼ ਤੋਂ ਮੋਹਰੀ ਹੈ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਬੇਸ਼ੱਕ ਪੰਜਾਬ ਵਿੱਚ ਸਿੱਖਿਆ ਦਾ ਦਿੱਲੀ ਮਾਡਲ ਲਾਗੂ ਕਰਨਾ ਚਾਹੁੰਦੀ ਹੈ ਪਰ ‘ਨੈਸ਼ਨਲ ਅਚੀਵਮੈਂਟ ਸਰਵੇ’ (ਐਨਏਐਸ) ਦੀ ਰਿਪੋਰਟ ਮੁਤਾਬਕ ਸਿੱਖਿਆ ਦੇ ਕਈ ਖੇਤਰਾਂ ਵਿੱਚ ਪੰਜਾਬ ਪੂਰੇ ਦੇਸ਼ ਤੋਂ ਮੋਹਰੀ ਹੈ। ਇਸ ਰਿਪੋਰਟ ਮਗਰੋਂ ਵਿਰੋਧੀਆਂ ਨੇ ਸਵਾਲ ਵੀ ਉਠਾਏ ਹਨ ਕਿ ਜੇਕਰ ਪੰਜਾਬ ਦੇਸ਼ ਭਰ ਵਿੱਚੋਂ ਮੋਹਰੀ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਮਾਡਲ ਕਿਉਂ ਥੋਪਣਾ ਚਾਹੁੰਦੀ ਹੈ।
Punjab schools outshine Delhi in NAS 2021 survey released by Education Ministry:https://t.co/zwwSpedqMn
— Dr Daljit S Cheema (@drcheemasad) May 26, 2022
ਦੱਸ ਦਈਏ ਕਿ ਸਕੂਲੀ ਸਿੱਖਿਆ ਬਾਰੇ ‘ਨੈਸ਼ਨਲ ਅਚੀਵਮੈਂਟ ਸਰਵੇ’ (ਐਨਏਐਸ) 2021 ਦੀ ਜਾਰੀ ਰਿਪੋਰਟ ਮੁਤਾਬਕ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਸਬੰਧੀ ਕਰਵਾਏ ਸਰਵੇਖਣ ਵਿੱਚ ਪੰਜਾਬ ਕੌਮੀ ਪੱਧਰ ’ਤੇ ਅੱਗੇ ਰਿਹਾ ਹੈ। ਸਿੱਖਿਆ ਮੰਤਰਾਲੇ ਨੇ ਪਿਛਲੇ ਵਰ੍ਹੇ ਨਵੰਬਰ ਮਹੀਨੇ ਵਿੱਚ ਇਹ ਸਰਵੇਖਣ ਕਰਵਾਇਆ ਸੀ, ਜਿਸ ਦੌਰਾਨ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਵੱਖੋ-ਵੱਖਰੇ ਵਿਸ਼ਿਆਂ ਵਿੱਚ ਸਿੱਖਣ ਸਬੰਧੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਗਿਆ ਸੀ।
ਸੂਬਿਆਂ ਦੀ ਕਾਰਗੁਜ਼ਾਰੀ ਵਿੱਚ ਰਾਜਸਥਾਨ ਨੇ ਵੀ ਚੰਗੇ ਨਤੀਜੇ ਦਿਖਾਏ ਹਨ। ਇਸ ਦੌਰਾਨ ਕੁੱਲ 15 ਕੈਟਾਗਿਰੀਆਂ ਵਿੱਚੋਂ 10 ਵਿੱਚ ਪੰਜਾਬ ਨੇ ਸਭ ਤੋਂ ਵੱਧ ਅੰਕ ਹਾਸਲ ਕੀਤੇ ਹਨ। ਇਸ ਸਰਵੇਖਣ ਅਧੀਨ ਨਿੱਜੀ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰਦਿਆਂ ਪੰਜਾਬ ਦੇ 3,656 ਸਕੂਲਾਂ ਦੇ 1.17 ਲੱਖ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਗਈ ਸੀ।
ਇਸ ਸਰਵੇਖਣ ਤਹਿਤ ਕੌਮੀ ਪੱਧਰ ’ਤੇ ਕੁੱਲ 1.18 ਲੱਖ ਸਕੂਲਾਂ ਦੇ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ 34.01 ਲੱਖ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਸੀ। ਪੰਜਾਬ ਨੇ ਤੀਜੀ ਜਮਾਤ ’ਚ ਭਾਸ਼ਾ (ਪੰਜਾਬੀ) ਵਿੱਚ 355, ਗਣਿਤ ਵਿੱਚ 339 ਅਤੇ ਈਵੀਐੱਸ ਵਿੱਚ 334 ਅੰਕ ਹਾਸਲ ਕੀਤੇ ਹਨ, ਜੋ ਕ੍ਰਮਵਾਰ 323, 306 ਅਤੇ 307 ਦੀ ਕੌਮੀ ਔਸਤ ਨਾਲੋਂ ਵੱਧ ਹੈ।
ਸਿਰਫ਼ ਦਸਵੀਂ ਜਮਾਤ ਵਿੱਚ ਗਣਿਤ ’ਚ ਪੰਜਾਬ ਨੇ ਸਭ ਤੋਂ ਵੱਧ ਅੰਕ ਹਾਸਲ ਕੀਤੇ ਹਨ ਪਰ ਔਸਤ ਕੌਮੀ ਪੱਧਰ ਨਾਲੋਂ ਵੱਧ ਹੈ। ਜਿੱਥੇ ਇਸ ਨੇ ਗਣਿਤ ਵਿੱਚ ਸਭ ਤੋਂ ਵੱਧ 273 ਅੰਕ ਹਾਸਲ ਕੀਤੇ ਹਨ, ਉੱਥੇ ਅੰਗਰੇਜ਼ੀ ਵਿੱਚ ਇਸਦਾ ਸਥਾਨ ਤੀਜਾ ਰਿਹਾ ਹੈ।
Education Loan Information:
Calculate Education Loan EMI