PSEB results: ਸੁਜਾਨ ਕੌਰ ਨੇ 12ਵੀਂ ਜਮਾਤ 'ਚੋਂ 100 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਕੀਤਾ ਹਾਸਲ, ਪਰਿਵਾਰ 'ਚ ਖੁਸ਼ੀ ਦਾ ਮਾਹੌਲ
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਐਲਾਨੇ ਹਨ। ਉੱਥੇ ਹੀ ਮਾਨਸਾ ਦੇ ਸਰਦੂਲਗੜ੍ਹ ਜ਼ਿਲ੍ਹੇ ਵਿੱਚ ਰਹਿਣ ਵਾਲੀ ਸੁਜਾਨ ਕੌਰ ਨੇ 500 ਵਿਚੋਂ 500 ਅੰਕ ਹਾਸਲ ਕੀਤੇ ਹਨ।
PSEB 12th class result: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨ ਕੀਤੇ 12ਵੀਂ ਕਲਾਸ ਦੇ ਨਤੀਜੇ ਵਿਚੋਂ ਮਾਨਸਾ ਦੇ ਸਰਦੂਲਗੜ੍ਹ ਦੀ ਰਹਿਣ ਵਾਲੀ ਸੁਜਾਨ ਕੌਰ ਨੇ 500 ਵਿਚੋਂ 500 ਅੰਕ ਲੈ ਕੇ ਸੂਬੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਸੁਜਾਨ ਕੌਰ ਦੀ ਇਸ ਪ੍ਰਾਪਤੀ ਨੂੰ ਲੈ ਕੇ ਉਸ ਦੇ ਪਰਿਵਾਰ, ਸਕੂਲ ਅਤੇ ਇਲਾਕੇ ਵਿਚ ਖੁਸ਼ੀ ਮਨਾਈ ਜਾ ਰਹੀ ਹੈ। ਸੁਜਾਨ ਕੌਰ ਪੜ੍ਹਾਈ ਦੇ ਨਾਲ ਨਾਲ ਕਰਾਟੇ, ਮਾਰਸ਼ਲ ਆਰਟ, ਕਿੱਕ ਬਾਕਸਿੰਗ ਅਤੇ ਤਾਈਕਵਾਂਡੋ ਵਿਚ ਵੀ ਸੂਬਾ ਪੱਧਰੀ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤ ਚੁੱਕੀ ਹੈ।
ਇਹ ਵੀ ਪੜ੍ਹੋ: PSEB 12th results: ਬਠਿੰਡਾ ਦੀ ਸ਼ਰੇਆ ਸਿੰਗਲਾ ਨੇ ਦੂਜੇ ਨੰਬਰ 'ਤੇ ਕੀਤਾ ਟਾਪ, ਮਾਪਿਆਂ ਦਾ ਨਾਮ ਕੀਤਾ ਰੋਸ਼ਨ, ਪਰਿਵਾਰ 'ਚ ਖ਼ੁਸ਼ੀ ਦਾ ਮਾਹੌਲ
ਉਸ ਨੇ ਆਪਣੀ ਪੜ੍ਹਾਈ ਦੌਰਾਨ ਨਾ ਕਦੇ ਕੋਈ ਟਿਊਸ਼ਨ ਰੱਖੀ ਅਤੇ ਨਾ ਹੀ ਕਦੇ ਕੋਈ ਅਲੱਗ ਤੋਂ ਕੋਚਿੰਗ ਲਈ ਹੈ। ਪਰਿਵਾਰ ਵਿਚ ਦੋ ਭੈਣਾਂ ਅਤੇ ਇਕ ਭਰਾ ਦੀ ਸਭ ਤੋਂ ਵੱਡੀ ਭੈਣ ਸੁਜਾਨ ਕੌਰ ਭਵਿੱਖ ਵਿਚ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸ ਦੇ ਪਿਤਾ ਨਿਰਮਲ ਸਿੰਘ ਫੌਜ ਵਿਚ ਸੇਵਾ ਮੁਕਤ ਹੋਣ ਤੋਂ ਬਾਅਦ ਅੱਜ ਕੱਲ ਚੰਡੀਗੜ੍ਹ ਵਿਖੇ ਪੁਲਿਸ ਦੀ ਨੌਕਰੀ ਕਰ ਰਹੇ ਹਨ ਅਤੇ ਉਸ ਦੀ ਮਾਤਾ ਸਰਬਜੀਤ ਕੌਰ ਹਾਊਸ ਵਾਈਫ ਹੈ।
ਦੱਸ ਦਈਏ ਕਿ ਦਸ਼ਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਵਿਖੇ ਨਰਸਰੀ ਕਲਾਸ ਤੋਂ ਲੈ ਕੇ ਸੁਜਾਨ ਕੌਰ ਨੇ ਬਾਰਵੀਂ ਕਲਾਸ ਤੱਕ ਦੀ ਪੜ੍ਹਾਈ ਕੀਤੀ ਹੈ ਅਤੇ ਬਾਰਵੀਂ ਕਲਾਸ ਵਿਚ ਸੂਬੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲਾ ਮਾਨਸਾ ਦੀ ਬੱਲੇ ਬੱਲੇ ਕਰਵਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਠਵੀਂ ਕਲਾਸ ਦੀ ਪ੍ਰੀਖਿਆ ਵਿਚ ਬੁਢਲਾਡਾ ਦੇ ਪਿੰਡ ਦਾਤੇਵਾਸ ਦੀਆਂ ਦੋ ਲੜਕੀਆਂ ਅਤੇ ਪੰਜਵੀਂ ਕਲਾਸ ਦੀ ਪ੍ਰੀਖਿਆ ਵਿਚ ਪਿੰਡ ਰੱਲਾ ਦੀਆਂ 2 ਧੀਆਂ ਨੇ ਸੂਬੇ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ। ਸੁਜਾਨ ਕੌਰ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਤਿੰਨ ਧੀਆਂ ਅਤੇ ਇਕ ਪੁੱਤਰ ਦੇ ਪਿਤਾ ਹਨ ਅਤੇ ਗਰੀਬ ਪਰਿਵਾਰ ਨਾਲ ਸਬੰਧਤ ਹਨ। ਨੌਕਰੀ ਤੋਂ ਬਿਨਾਂ ਉਨ੍ਹਾਂ ਕੋਲ ਕੋਈ ਜਮੀਨ ਆਦਿ ਨਹੀਂ ਹੈ। ਜਿਸ ਕਰਕੇ ਉਹ ਆਪਣੇ ਬੱਚਿਆਂ ਨੂੰ ਟਿਊਸ਼ਨ ਜਾਂ ਅਲੱਗ ਤੋਂ ਕੋਈ ਕੋਚਿੰਗ ਨਹੀਂ ਦਿਵਾ ਸਕੇ।
ਇਹ ਵੀ ਪੜ੍ਹੋ: PSEB 12th Result 2023 Live: ਪੰਜਾਬ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਕੁੜੀਆਂ ਨੇ ਮਾਰੀ ਬਾਜ਼ੀ
Education Loan Information:
Calculate Education Loan EMI