ਦੇਸ਼ ਦੇ ਸਭ ਤੋਂ ਨੌਜਵਾਨ ਜੱਜ ਨੇ ਕਦੀ ਨਹੀਂ ਚਲਾਏ ਫੇਸਬੁੱਕ ਤੇ ਵ੍ਹੱਟਸਐਪ
ਸਿਰਫ 21 ਸਾਲ ਦੀ ਉਮਰ ਵਿੱਚ ਰਾਜਸਥਾਨ ਨਿਆਂਇਕ ਸੇਵਾ ਪ੍ਰੀਖਿਆ ਪਾਸ ਕਰਨ ਵਾਲੇ ਮਯੰਕ ਪ੍ਰਤਾਪ ਸਿੰਘ ਭਾਰਤ ਦਾ ਸਭ ਤੋਂ ਛੋਟਾ ਜੱਜ ਬਣਿਆ। ਨਾ ਤਾਂ ਉਹ ਕਿਸੇ ਕੋਚਿੰਗ ਵਿੱਚ ਗਿਆ ਤੇ ਨਾ ਹੀ ਉਸਨੇ ਕਦੇ ਫੇਸਬੁੱਕ ਜਾਂ ਵਟਸਐਪ ਦੀ ਵਰਤੋਂ ਕੀਤੀ। ਮਯੰਕ ਨੇ ਕਿਹਾ, 'ਮੈਂ 6-8 ਘੰਟੇ ਲਗਾਤਾਰ ਪੜ੍ਹਦਾ ਰਿਹਾ ਹਾਂ, ਤੇ ਕਈ ਵਾਰ ਮੈਂ 12-12 ਘੰਟੇ ਵੀ ਪੜ੍ਹਾਈ ਕੀਤੀ ਹੈ।'

ਚੰਡੀਗੜ੍ਹ: ਸਿਰਫ 21 ਸਾਲ ਦੀ ਉਮਰ ਵਿੱਚ ਰਾਜਸਥਾਨ ਨਿਆਂਇਕ ਸੇਵਾ ਪ੍ਰੀਖਿਆ ਪਾਸ ਕਰਨ ਵਾਲੇ ਮਯੰਕ ਪ੍ਰਤਾਪ ਸਿੰਘ ਭਾਰਤ ਦਾ ਸਭ ਤੋਂ ਛੋਟਾ ਜੱਜ ਬਣਿਆ। ਨਾ ਤਾਂ ਉਹ ਕਿਸੇ ਕੋਚਿੰਗ ਵਿੱਚ ਗਿਆ ਤੇ ਨਾ ਹੀ ਉਸਨੇ ਕਦੇ ਫੇਸਬੁੱਕ ਜਾਂ ਵਟਸਐਪ ਦੀ ਵਰਤੋਂ ਕੀਤੀ। ਮਯੰਕ ਨੇ ਕਿਹਾ, 'ਮੈਂ 6-8 ਘੰਟੇ ਲਗਾਤਾਰ ਪੜ੍ਹਦਾ ਰਿਹਾ ਹਾਂ, ਤੇ ਕਈ ਵਾਰ ਮੈਂ 12-12 ਘੰਟੇ ਵੀ ਪੜ੍ਹਾਈ ਕੀਤੀ ਹੈ।'
ਮਯੰਕ ਨੇ ਕਾਨੂੰਨ ਦੀ ਪੰਜ ਸਾਲ ਦੀ ਪੜ੍ਹਾਈ ਪੂਰੀ ਕਰਨ ਬਾਅਦ ਰਾਜਸਥਾਨ ਦੀ ਨਿਆਇਕ ਸੇਵਾ ਪ੍ਰੀਖਿਆ ਵਿੱਚ ਸਭ ਤੋਂ ਵੱਧ ਅੰਕ ਹਾਸਲ ਕੀਤੇ ਹਨ। ਆਪਣੀ ਖੁਸ਼ੀ ਜ਼ਾਹਰ ਕਰਦਿਆਂ, ਉਸਨੇ ਕਿਹਾ, 'ਮੈਂ ਕਾਨੂੰਨ ਦੀ ਪੜ੍ਹਾਈ ਦੇ ਆਖ਼ਰੀ ਸਾਲ ਵਿੱਚ ਇਹ ਪ੍ਰੀਖਿਆ ਦਿੱਤੀ ਸੀ ਅਤੇ ਇਸ ਵਿੱਚ ਟਾਪ ਕੀਤਾ ਸੀ। ਉਸ ਨੇ ਦੱਸਿਆ, 'ਮੈਂ ਇਮਤਿਹਾਨ ਪਾਸ ਕਰਨ ਦੀ ਉਮੀਦ ਕੀਤੀ ਸੀ, ਪਰ ਕਦੇ ਵੀ ਟਾਪ ਕਰਨ ਬਾਰੇ ਨਹੀਂ ਸੋਚਿਆ ਸੀ।'
ਨੌਜਵਾਨ ਜੱਜ ਇਸ ਪ੍ਰੀਖਿਆ ਲਈ ਘੱਟੋ-ਘੱਟ ਉਮਰ 23 ਸਾਲ ਤੋਂ ਘਟਾ ਕੇ 21 ਸਾਲ ਦੇ ਫੈਸਲੇ ਤੋਂ ਖ਼ੁਸ਼ ਹੈ। ਉਸ ਨੇ ਕਿਹਾ ਕਿ ਉਮਰ ਘੱਟ ਹੋਣ ਦੀ ਜਾਣਕਾਰੀ ਮਿਲਦਿਆਂ ਹੀ ਉਸ ਨੇ ਇਸ ਇਮਤਿਹਾਨ ਲਈ ਅਰਜ਼ੀ ਦਿੱਤੀ। ਉਸ ਨੇ ਆਪਣੀ ਸਫਲਤਾ ਦਾ ਸਿਹਰਾ ਪੜ੍ਹਾਈ ਨੂੰ ਬੰਨ੍ਹਿਆ।
ਉਸਨੇ ਕਿਹਾ, 'ਮੈਂ ਆਪਣਾ ਸਾਰਾ ਸਮਾਂ ਪੜ੍ਹਾਈ ਕਰਨ ਵਿੱਚ ਬਿਤਾਇਆ, ਜਿਸ ਕਾਰਨ ਮੈਂ ਪ੍ਰੀਖਿਆ ਪਾਸ ਕਰ ਸਕਿਆ ਅਤੇ ਇਸ ਵਿਚ ਟਾਪ ਕੀਤਾ। ਕਾਲਜ ਦੀ ਪੜ੍ਹਾਈ ਨੇ ਬਹੁਤ ਮਦਦ ਕੀਤੀ।' ਉਸ ਨੇ ਕਿਹਾ, 'ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਫੇਸਬੁੱਕ ਅਕਾਊਂਟ ਨਹੀਂ ਬਣਾਇਆ, ਅਤੇ ਇਮਤਿਹਾਨ ਦੇ ਦੌਰਾਨ ਮੈਂ ਹੋਰ ਸੋਸ਼ਲ ਮੀਡੀਆ ਅਕਾਊਂਟ ਵੀ ਡੀਐਕਟੀਵੇਟ ਕਰ ਦਿੱਤੇ ਸੀ।'
ਹਾਲਾਂਕਿ, ਸਮੇਂ ਦੇ ਨਾਲ ਉਹ ਇਸ ਦੇ ਆਦੀ ਹੋ ਗਿਆ। ਮਯੰਕ ਕਹਿੰਦਾ ਹੈ ਕਿ ਉਹ ਆਪਣੇ ਟੀਚਿਆਂ 'ਤੇ ਪੂਰੀ ਤਰ੍ਹਾਂ ਕੇਂਦ੍ਰਿਤ ਸੀ ਅਤੇ ਲੋਕਾਂ ਨਾਲ ਮੁਲਾਕਾਤ ਕਰਨ ਤੋਂ ਟਾਲਾ ਵੱਟਿਆ। ਉਸਨੇ ਕਿਹਾ,'ਮੈਂ ਸਿਰਫ ਓਥੇ ਜਾਂਦਾ ਸੀ ਜਿੱਥੇ ਮੇਰੇ ਲਈ ਜ਼ਰੂਰੀ ਹੁੰਦਾ ਸੀ।'
Education Loan Information:
Calculate Education Loan EMI






















