Career Options: ਮੋਟਾ ਪੈਸਾ ਕਮਾਉਣਾ ਤਾਂ ਇਨ੍ਹਾਂ ਖੇਤਰਾਂ 'ਚ ਕਰੋ ਪੜ੍ਹਾਈ, ਚੰਗੇ ਕਰੀਅਰ ਦੇ ਮੌਕੇ
ਨਵੇਂ ਯੁੱਗ 'ਚ ਬੱਚੇ ਪਹਿਲਾਂ ਤੋਂ ਹੀ ਕ੍ਰਿਏਟਿਵ ਕਰੀਅਰਸ ਦੇ ਹਿਸਾਬ ਨਾਲ ਤਿਆਰੀ ਕਰ ਰਹੇ ਹਨ। ਅਜਿਹੇ ਕੁਝ ਕ੍ਰਿਏਟਿਵ ਕਰੀਅਰ ਬਾਰੇ ਅੱਜ ਅਸੀਂ ਤੁਹਾਨੂੰ ਦਸਾਂਗੇ।
ਚੰਡੀਗੜ੍ਹ: ਸ਼ੁਰੂ ਤੋਂ ਹੀ ਇਹ ਧਾਰਨਾ ਰਹੀ ਹੈ ਕਿ ਇੱਕ ਚੰਗੀ ਤੇ ਵਧੀਆ ਤਨਖਾਹ ਵਾਲੀ ਨੌਕਰੀ ਲਈ ਪਹਿਲਾਂ ਲੱਖਾਂ ਰੁਪਏ ਖਰਚਣੇ ਪੈਂਦੇ ਹਨ। ਇਸ ਦਾ ਦਾਇਰਾ ਬਹੁਤ ਹੀ ਸੀਮਤ ਹੈ ਪਰ ਸਮੇਂ 'ਤੇ ਨਵੇਂ-ਨਵੇਂ ਤਜਰਬਿਆਂ ਨਾਲ ਇਹ ਧਾਰਨਾ ਗਲਤ ਸਾਬਤ ਹੋ ਰਹੀ ਹੈ। ਇਸ ਨਵੇਂ ਯੁੱਗ 'ਚ ਬੱਚੇ ਪਹਿਲਾਂ ਤੋਂ ਹੀ ਕ੍ਰਿਏਟਿਵ ਕਰੀਅਰਸ ਦੇ ਹਿਸਾਬ ਨਾਲ ਤਿਆਰੀ ਕਰ ਰਹੇ ਹਨ। ਅਜਿਹੇ ਕੁਝ ਕ੍ਰਿਏਟਿਵ ਕਰੀਅਰ ਬਾਰੇ ਅੱਜ ਅਸੀਂ ਤੁਹਾਨੂੰ ਦਸਾਂਗੇ।
ਰਾਈਟਰ/ਕ੍ਰਿਏਟਿਵ ਰਾਈਟਰ: ਇਸ ਕਰੀਅਰ 'ਚ ਅੱਗੇ ਵਧਣ ਲਈ ਸਭ ਤੋਂ ਜ਼ਰੂਰੀ ਹੈ ਰਾਈਟਿੰਗ ਦੀ ਸਮਝ ਹੋਣਾ। ਭਾਸ਼ਾ ਤੇ ਚੰਗੇ ਸ਼ਬਦਾਂ ਦੀ ਸਮਝ ਨਾਲ ਤੁਸੀਂ ਕਿਸੇ ਵੈੱਬਸਾਈਟ, ਮੈਗਜ਼ੀਨ ਜਾਂ ਇਸ਼ਤਿਹਾਰਾਂ ਲਈ ਕੰਮ ਕਰ ਸਕਦੇ ਹੋ। ਇੱਕ ਲੇਖਕ ਜਾਂ ਸਕ੍ਰਿਪਟ ਰਾਈਟਰ ਦਾ ਕੰਮ ਵੀ ਬੇਹੱਦ ਚੰਗਾ ਹੈ। ਕੁਝ ਹੋਰ ਨਹੀਂ ਤਾਂ ਚੰਗੀ ਕਮਾਈ ਦਾ ਸੋਸ਼ਲ ਮੀਡੀਆ ਇੱਕ ਬਹੁਤ ਚੰਗਾ ਪਲੇਟਫਾਰਮ ਹੈ।
ਆਰਟ ਡਾਇਰੈਕਟਰ: ਆਰਟ ਡਾਇਰੈਕਟਰ ਬਣਨ ਲਈ ਤੁਹਾਡੇ ਕੋਲ ਆਰਟ ਐਂਡ ਡਿਜ਼ਾਇਨ 'ਚ ਪ੍ਰੋਫੈਸ਼ਨਲ ਡਿਗਰੀ ਜਾਂ ਘੱਟੋ-ਘੱਟ ਕੋਈ ਡਿਪਲੋਮਾ ਕੋਰਸ ਕਰਨਾ ਜ਼ਰੂਰੀ ਹੈ। ਫਿਲਮਾਂ ਤੋਂ ਇਲਾਵਾ ਆਰਟ ਡਾਇਰੈਕਟਰ ਦੀ ਮੰਗ ਟੀਵੀ, ਮੈਗਜ਼ੀਨ, ਡਿਜ਼ਾਇਨ ਇੰਸਟੀਟਿਊਟ, ਮੀਡੀਆ ਕੰਪਨੀਆਂ ਆਦਿ 'ਚ ਵੀ ਰਹਿੰਦੀ ਹੈ।
ਫੋਟੋਗ੍ਰਾਫਰ: ਤੁਸੀਂ ਫਿਲਮਾਂ, ਡਾਕਊਮੈਂਟਰੀਜ਼, ਇੰਡੀਪੈਂਡਟ ਫੀਚਰ ਫਿਲਮਸ, ਇਸ਼ਤਿਹਾਰ ਏਜੰਸੀਆਂ, ਫੋਟੋ/ਵੀਡੀਓ ਐਡੀਟਿੰਗ ਫੀਲਡ ਆਦਿ 'ਚ ਕਰੀਅਰ ਬਣਾ ਸਕਦੇ ਹੋ। ਤੁਸੀਂ ਵੱਖ-ਵੱਖ ਪੱਧਰਾਂ 'ਤੇ ਨਿਰਦੇਸ਼ਕਾਂ, ਨਿਰਮਾਤਾਵਾਂ ਜਾਂ ਸੰਸਥਾਵਾਂ ਨਾਲ ਜੁੜ ਕੇ ਵੀ ਖੁਦ ਨੂੰ ਸਥਾਪਤ ਕਰ ਸਕਦੇ ਹੋ।
ਇੰਟੀਰੀਅਰ ਡਿਜ਼ਾਇਨਰ: ਇਹ ਪ੍ਰੋਫੈਸ਼ਨਲ ਮੌਟੇ ਤੌਰ 'ਤੇ ਅਪਾਰਟਮੈਂਟ, ਆਫਿਸ, ਸ਼ੋਅਰੂਮ, ਹੋਟਲਾਂ, ਏਅਰਪੋਰਟ, ਐਗਜ਼ੀਬੀਸ਼ਨ ਹਾਲ, ਕਾਨਫਰੰਸ ਸੈਂਟਰ, ਥਿਏਟਰ, ਟੀਵੀ ਤੇ ਫਿਲਮ ਸਟੂਡੀਓ ਆਦਿ ਨੂੰ ਕਲਾਤਮਕ ਤਰੀਕੇ ਨਾਲ ਸਜਾਉਣ ਦਾ ਕੰਮ ਕਰਦੇ ਹਨ। ਇਸ ਲਈ ਪ੍ਰੋਫੈਸ਼ਨਲ ਡਿਗਰੀ ਜਾਂ ਡਿਪਲੋਮਾ ਕੀਤਾ ਜਾ ਸਕਦਾ ਹੈ।
ਮਲਟੀਮੀਡੀਆ ਡਿਜ਼ਾਇਨਰ/ਐਨੀਮੇਟਰ: ਇਹ ਪ੍ਰੋਫੈਸ਼ਨਲ, ਗ੍ਰਾਫੀਕਲ ਤੇ ਇੰਸਟਾਲੇਸ਼ਨ ਨਾਲ ਜੁੜੇ ਕੰਮਾਂ ਲਈ 2ਡੀ ਐਨੀਮੇਸ਼ਨ ਜਾਂ 3ਡੀ ਸਾਫਟਵੇਅਰ ਨੂੰ ਰੈਗੂਲਰ ਜਾਂ ਇੰਟਰ ਐਕਟਿਵ ਮਾਡਲ 'ਚ ਡਿਵੈਲਪ ਕਰ ਸਕਦਾ ਹੈ। ਇਸ ਲਈ ਸਾਫਟਵੇਅਰ ਦੇ ਕੋਰਸ ਸਿੱਖਣੇ ਬਹੁਤ ਜ਼ਰੂਰੀ ਹਨ। ਇਸ ਤੋਂ ਬਾਅਦ ਤੁਸੀਂ ਰਾਸ਼ਟਰੀ ਜਾਂ ਅੰਤਰਾਸ਼ਟਰੀ ਕੰਪਨੀਆਂ 'ਚ ਸਰਵੀਸਿਜ਼ ਦੇ ਸਕਦੇ ਹੋ।
ਇੰਡਸਟਰੀਅਲ ਡਿਜ਼ਾਇਨਰ: ਇੱਕ ਇੰਡਸਟਰੀਅਲ ਡਿਜ਼ਾਇਨਰ 'ਚ ਟੈਕਨੀਕਲ, ਆਸਥੈਟਿਕ ਤੇ ਇੰਜਨੀਅਰਿੰਗ ਨਾਲੇਜ਼ ਹੋਣਾ ਬਹੁਤ ਜ਼ਰੂਰੀ ਹੈ। ਇਸ ਖੇਤਰ 'ਚ ਕਰੀਅਰ ਬਣਾਉਣ ਲਈ ਤੁਹਾਨੂੰ ਅਰਕੀਟੈਕਚਰ, ਇੰਡਸਟਰੀਅਲ ਡਿਜ਼ਾਇਨ ਜਾਂ ਇੰਜਨੀਅਰਿੰਗ 'ਚ ਬੈਚਲਰਸ ਡਿਗਰੀ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ: Health Tips: ਬਾਹਰ ਨਹੀਂ ਘਰ ਦੇ ਅੰਦਰ ਇਹ 6 ਐਕਸਰਸਾਈਜ਼ ਕਰਨ ਨਾਲ ਘਟੇਗਾ ਵਜ਼ਨ !
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI