UPSC 'ਚ ਪਾਸ ਹੋ ਕੇ ਵੀ ਫਾਈਨਲ ਲਿਸਟ ਤੋਂ ਬਾਹਰ ਹੋਏ ਉਮੀਦਵਾਰਾਂ ਨੂੰ ਮਿਲੇਗਾ ਮੌਕਾ, ਜਾਣ ਲਓ ਪ੍ਰੋਸੈਸ
ਕੇਂਦਰ ਸਰਕਾਰ ਨੇ UPSC ਵਿੱਚ ਅੰਤਿਮ ਚੋਣ ਤੋਂ ਖੁੰਝਣ ਵਾਲੇ ਉਮੀਦਵਾਰਾਂ ਲਈ ਇੱਕ ਨਵੀਂ ਪਹਿਲ 'ਪ੍ਰਤਿਭਾ ਸੇਤੂ' ਸ਼ੁਰੂ ਕੀਤੀ ਹੈ। ਇਸ ਤਹਿਤ, ਇਨ੍ਹਾਂ ਉਮੀਦਵਾਰਾਂ ਨੂੰ ਸਰਕਾਰੀ ਅਤੇ ਨਿੱਜੀ ਖੇਤਰਾਂ ਵਿੱਚ ਨੌਕਰੀ ਦੇ ਮੌਕੇ ਦਿੱਤੇ ਜਾਣਗੇ।

UPSC ਦੀ ਸਿਵਲ ਸੇਵਾਵਾਂ ਪ੍ਰੀਖਿਆ ਨੂੰ ਦੇਸ਼ ਦੀਆਂ ਸਭ ਤੋਂ ਔਖੀਆਂ ਅਤੇ ਵੱਕਾਰੀ ਪ੍ਰੀਖਿਆਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਹਰ ਸਾਲ ਲੱਖਾਂ ਉਮੀਦਵਾਰ ਇਸ ਪ੍ਰੀਖਿਆ ਵਿੱਚ ਬੈਠਦੇ ਹਨ, ਪਰ ਸੀਮਤ ਸੀਟਾਂ ਕਰਕੇ ਬਹੁਤ ਸਾਰੇ ਯੋਗ ਉਮੀਦਵਾਰ ਫਾਈਨਲ ਲਿਸਟ ਵਿੱਚ ਥਾਂ ਨਹੀਂ ਬਣਾ ਪਾਉਂਦੇ ਹਨ। ਹੁਣ ਕੇਂਦਰ ਸਰਕਾਰ ਨੇ ਅਜਿਹੇ ਉਮੀਦਵਾਰਾਂ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਰਾਜ ਸਭਾ ਵਿੱਚ ਸਰਕਾਰ ਨੇ ਦੱਸਿਆ ਕਿ 'ਪ੍ਰਤੀਭਾ ਸੇਤੂ' ਯੋਜਨਾ ਰਾਹੀਂ, ਇਨ੍ਹਾਂ ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਅਤੇ ਹੋਰ ਖੇਤਰਾਂ ਵਿੱਚ ਮੌਕੇ ਦਿੱਤੇ ਜਾਣਗੇ।
ਕਈ ਵਾਰ ਅਜਿਹਾ ਹੁੰਦਾ ਹੈ ਕਿ ਉਮੀਦਵਾਰ UPSC ਦੀ ਪ੍ਰੀਲਿਮਸ ਅਤੇ ਮੇਨਸ ਦੋਵੇਂ ਪ੍ਰੀਖਿਆ ਪਾਸ ਕਰ ਲੈਂਦੇ ਹਨ ਅਤੇ ਇੰਟਰਵਿਊ ਤੱਕ ਪਹੁੰਚਦੇ ਹਨ, ਪਰ ਉਨ੍ਹਾਂ ਦਾ ਨਾਮ ਅੰਤਿਮ ਚੋਣ ਸੂਚੀ ਵਿੱਚ ਨਹੀਂ ਆਉਂਦਾ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਦੀ ਮਿਹਨਤ ਅਤੇ ਯੋਗਤਾ ਦੀ ਸਹੀ ਵਰਤੋਂ ਨਹੀਂ ਹੁੰਦੀ। ਇਸੇ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 'ਪ੍ਰਤੀਭਾ ਸੇਤੂ' ਨਾਮ ਦੀ ਇੱਕ ਯੋਜਨਾ ਬਣਾਈ ਗਈ ਹੈ, ਜਿਸ ਦਾ ਉਦੇਸ਼ ਇਨ੍ਹਾਂ ਉਮੀਦਵਾਰਾਂ ਨੂੰ ਹੋਰ ਸਰਕਾਰੀ ਵਿਭਾਗਾਂ, ਜਨਤਕ ਖੇਤਰ ਦੀਆਂ ਕੰਪਨੀਆਂ ਅਤੇ ਨਿੱਜੀ ਸੰਸਥਾਵਾਂ ਨਾਲ ਜੋੜਨਾ ਹੈ।
NCS ਪੋਰਟਲ ਤੋਂ ਮਿਲੇਗਾ ਫਾਇਦਾ
ਸਰਕਾਰ ਨੇ ਦੱਸਿਆ ਕਿ ਇਸ ਸਕੀਮ ਨੂੰ ਨੈਸ਼ਨਲ ਕਰੀਅਰ ਸਰਵਿਸ (NCS) ਪੋਰਟਲ ਨਾਲ ਜੋੜਿਆ ਜਾਵੇਗਾ। ਸਿਵਲ ਸੇਵਾ ਪ੍ਰੀਖਿਆ ਵਿੱਚ ਅੰਤਿਮ ਸੂਚੀ ਤੋਂ ਬਾਹਰ ਰਹਿ ਗਏ ਉਮੀਦਵਾਰਾਂ ਦਾ ਡੇਟਾ ਇਸ ਪੋਰਟਲ 'ਤੇ ਅਪਲੋਡ ਕੀਤਾ ਜਾਵੇਗਾ। ਇਸ ਤੋਂ ਬਾਅਦ, ਵੱਖ-ਵੱਖ ਮੰਤਰਾਲੇ, ਵਿਭਾਗ ਅਤੇ ਸਰਕਾਰੀ ਸੰਸਥਾਨ ਇਸ ਡੇਟਾ ਨੂੰ ਦੇਖਣਗੇ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਯੋਗ ਉਮੀਦਵਾਰਾਂ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਇਸ ਨਾਲ ਨਾ ਸਿਰਫ਼ ਇਨ੍ਹਾਂ ਉਮੀਦਵਾਰਾਂ ਨੂੰ ਨਵੇਂ ਮੌਕੇ ਮਿਲਣਗੇ, ਸਗੋਂ ਸਰਕਾਰੀ ਵਿਭਾਗਾਂ ਨੂੰ ਬਿਹਤਰ ਪ੍ਰਤਿਭਾ ਦੀ ਚੋਣ ਕਰਨ ਦਾ ਮੌਕਾ ਵੀ ਮਿਲੇਗਾ।
ਕਿਵੇਂ ਹੋਵੇਗੀ ਚੋਣ?
NCS ਪੋਰਟਲ 'ਤੇ ਰਜਿਸਟਰਡ ਉਮੀਦਵਾਰਾਂ ਦੀ ਜਾਣਕਾਰੀ ਸੁਰੱਖਿਅਤ ਰੱਖੀ ਜਾਵੇਗੀ ਅਤੇ ਸਬੰਧਤ ਸੰਸਥਾਵਾਂ ਜਾਂ ਕੰਪਨੀਆਂ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਣਗੀਆਂ। ਇਸਦਾ ਮਤਲਬ ਹੈ ਕਿ ਉਮੀਦਵਾਰਾਂ ਨੂੰ ਵਾਰ-ਵਾਰ ਅਰਜ਼ੀ ਨਹੀਂ ਦੇਣੀ ਪਵੇਗੀ। ਇੱਕ ਵਾਰ ਰਜਿਸਟਰ ਹੋਣ ਤੋਂ ਬਾਅਦ, ਉਹ ਕਈ ਮੌਕਿਆਂ ਲਈ ਯੋਗ ਹੋਣਗੇ।
ਕੇਂਦਰ ਸਰਕਾਰ ਦਾ ਨਜਰੀਆ
ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਨੇ ਰਾਜ ਸਭਾ ਨੂੰ ਦੱਸਿਆ ਕਿ ਇਹ ਯੋਜਨਾ ਇੱਕ 'ਸੇਤੂ' ਦਾ ਕੰਮ ਕਰੇਗੀ, ਜੋ ਪ੍ਰਤਿਭਾ ਅਤੇ ਮੌਕੇ ਨੂੰ ਜੋੜੇਗੀ। ਉਨ੍ਹਾਂ ਕਿਹਾ ਕਿ ਹਰ ਸਾਲ ਹਜ਼ਾਰਾਂ ਉਮੀਦਵਾਰ ਯੂਪੀਐਸਸੀ ਪ੍ਰੀਖਿਆ ਦੇ ਸਾਰੇ ਪੜਾਵਾਂ ਨੂੰ ਪਾਸ ਕਰਨ ਦੇ ਬਾਵਜੂਦ ਅੰਤਿਮ ਸੂਚੀ ਵਿੱਚ ਜਗ੍ਹਾ ਨਹੀਂ ਬਣਾ ਪਾਉਂਦੇ। ਇਹ ਉਮੀਦਵਾਰ ਪਹਿਲਾਂ ਹੀ ਇੱਕ ਸਖ਼ਤ ਚੋਣ ਪ੍ਰਕਿਰਿਆ ਵਿੱਚੋਂ ਲੰਘ ਚੁੱਕੇ ਹਨ, ਇਸ ਲਈ ਉਨ੍ਹਾਂ ਕੋਲ ਪ੍ਰਸ਼ਾਸਨਿਕ, ਪ੍ਰਬੰਧਨ ਅਤੇ ਲੀਡਰਸ਼ਿਪ ਹੁਨਰ ਹਨ, ਜੋ ਸਰਕਾਰੀ ਜਾਂ ਨਿੱਜੀ ਖੇਤਰ ਵਿੱਚ ਬਹੁਤ ਉਪਯੋਗੀ ਹੋ ਸਕਦੇ ਹਨ।
ਯੋਜਨਾ ਤੋਂ ਹੋਣ ਵਾਲੇ ਫਾਇਦੇ
ਯੋਗ ਉਮੀਦਵਾਰਾਂ ਨੂੰ ਉਨ੍ਹਾਂ ਦੇ ਹੁਨਰ ਅਤੇ ਯੋਗਤਾਵਾਂ ਦੇ ਅਨੁਸਾਰ ਨੌਕਰੀ ਦੇ ਮੌਕੇ ਮਿਲਣਗੇ। ਸਰਕਾਰੀ ਅਤੇ ਨਿੱਜੀ ਸੰਸਥਾਵਾਂ ਲੰਬੀ ਭਰਤੀ ਪ੍ਰਕਿਰਿਆ ਤੋਂ ਬਿਨਾਂ ਯੋਗ ਕਰਮਚਾਰੀ ਪ੍ਰਾਪਤ ਕਰਨ ਦੇ ਯੋਗ ਹੋਣਗੀਆਂ। ਉਮੀਦਵਾਰਾਂ ਦੀ ਸਾਲਾਂ ਦੀ ਮਿਹਨਤ ਅਤੇ ਤਿਆਰੀ ਵਿਅਰਥ ਨਹੀਂ ਜਾਵੇਗੀ। ਸਿਖਲਾਈ ਪ੍ਰਾਪਤ ਪ੍ਰਤਿਭਾ ਦਾ ਦੇਸ਼ ਦੇ ਪ੍ਰਸ਼ਾਸਨਿਕ ਅਤੇ ਪ੍ਰਬੰਧਨ ਖੇਤਰ ਵਿੱਚ ਸਹੀ ਢੰਗ ਨਾਲ ਉਪਯੋਗ ਕੀਤਾ ਜਾਵੇਗਾ।
Education Loan Information:
Calculate Education Loan EMI





















