ਪੜਚੋਲ ਕਰੋ

NEET 2024: ਕੀ ਹਨ ਉਹ ਵਜ੍ਹਾ, ਜਿਨ੍ਹਾਂ ਕਾਰਨ ਫਿਰ ਤੋਂ ਸੁਰਖੀਆਂ ਵਿੱਚ ਹੈ NEET ਪ੍ਰੀਖਿਆ?

ਜਦੋਂ ਤੋਂ NEET ਪ੍ਰੀਖਿਆ ਦਾ ਨਤੀਜਾ ਆਇਆ ਹੈ, ਉਦੋਂ ਤੋਂ ਇਹ ਖ਼ਬਰਾਂ ਵਿੱਚ ਹੈ। ਇਸ ਸਾਲ ਲਗਭਗ 24 ਲੱਖ ਉਮੀਦਵਾਰਾਂ ਨੇ NEET ਦੀ ਪ੍ਰੀਖਿਆ ਦਿੱਤੀ ਸੀ, ਹੁਣ ਇਸ ਪ੍ਰੀਖਿਆ 'ਤੇ ਸਵਾਲ ਉੱਠ ਖੜ੍ਹੇ ਹੋਏ ਹਨ।

NEET ਪ੍ਰੀਖਿਆ ਦੇਸ਼ ਦੀਆਂ ਸਭ ਤੋਂ ਵੱਡੀਆਂ ਪ੍ਰੀਖਿਆਵਾਂ ਵਿੱਚੋਂ ਇੱਕ ਹੈ।  ਇਸ ਮੈਡੀਕਲ ਪ੍ਰੀਖਿਆ ਲਈ ਸੈਂਟਰ ਭਾਰਤ ਤੋਂ ਇਲਾਵਾ ਦੂਸਰੇ ਦੇਸ਼ਾਂ ਵਿੱਚ ਵੀ ਬਣਾਏ ਜਾਂਦੇ ਹਨ। 5 ਮਈ ਨੂੰ ਲਗਭਗ 24 ਲੱਖ ਵਿਦਿਆਰਥੀਆਂ ਨੇ NEET ਦੀ ਪ੍ਰੀਖਿਆ ਦਿੱਤੀ ਸੀ। ਅਜਿਹੇ 'ਚ ਰਾਜਸਥਾਨ ਦੇ ਸਵਾਈ ਮਾਧੋਪੁਰ ਤੋਂ NEET ਪੇਪਰ ਲੀਕ ਹੋਣ ਦੀ ਖਬਰ ਸਾਹਮਣੇ ਆਈ ਹੈ।

ਇਸ ਤੋਂ ਇਲਾਵਾ ਹਾਲ ਹੀ 'ਚ NEET ਪ੍ਰੀਖਿਆ 'ਚ ਇਕ ਵਿਦਿਆਰਥੀ ਦੇ ਨਤੀਜੇ ਦੀ PDF ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਵਿਦਿਆਰਥੀ ਨੇ 720 ਵਿੱਚੋਂ 719 ਅੰਕ ਹਾਸਲ ਕੀਤੇ ਹਨ। ਜਦੋਂ ਕਿ ਜੇਕਰ ਅਸੀਂ ਪ੍ਰਸ਼ਨ ਪੱਤਰਾਂ ਦੀ ਮਾਰਕਿੰਗ ਦੇ ਹਿਸਾਬ ਨਾਲ ਦੇਖੀਏ ਤਾਂ  ਅਜਿਹਾ ਸੰਭਵ ਨਹੀਂ ਹੈ। ਇਸ ਨੂੰ ਲੈ ਕੇ ਪ੍ਰੀਖਿਆ ਏਜੰਸੀ ਐਨਟੀਏ ਸਵਾਲਾਂ ਦੇ ਘੇਰੇ ਵਿੱਚ ਹੈ। ਦਰਅਸਲ, ਸਵਾਲ ਇਸ ਲਈ ਵੀ ਉਠਾਏ ਜਾ ਰਹੇ ਹਨ ਕਿਉਂਕਿ NEET ਵਿੱਚ ਕੁੱਲ 200 ਪ੍ਰਸ਼ਨ ਹਨ, ਜਿਨ੍ਹਾਂ ਵਿੱਚੋਂ 180 ਪ੍ਰਸ਼ਨ ਹੱਲ ਕਰਨੇ ਹੁੰਦੇ ਹਨ।

ਨਿਯਮ ਕੀ ਹੈ?

NEET ਪੇਪਰ ਵਿੱਚ ਇੱਕ ਪ੍ਰਸ਼ਨ ਗਲਤ ਹੋਣ ਉੱਤੇ, ਇੱਕ ਅੰਕ ਮਾਈਨਸ ਮਾਰਕਿੰਗ ਵਜੋਂ ਕੱਟਿਆ ਜਾਂਦਾ ਹੈ। ਇਸ ਨੂੰ ਦੇਖਦੇ ਹੋਏ ਵਿਦਿਆਰਥੀ ਨੇ 716 ਅੰਕ ਮਿਲਨੇ ਸਨ ਪਰ ਫਿਰ ਵੀ ਉਸ ਨੂੰ 719 ਅੰਕ ਮਿਲੇ ਹਨ। ਜਿਵੇਂ ਹੀ ਨਤੀਜੇ ਦੇਖੇ ਗਏ, ਰਿਜਲਟ ਵੇਖਦੇ ਹੀ ਭਿਲਾਈ ਦੇ ਕੋਚਿੰਗ ਇੰਸਟੀਚਿਊਟਸ ਅਤੇ NEET ਦੇ ਚਾਹਵਾਨਾਂ ਵਿਚਕਾਰ ਐਨਟੀਏ ਵਿੱਚ ਬੇਨਿਯਮੀਆਂ ਨੂੰ ਲੈ ਕੇ ਚਰਚਾ ਤੇਜ਼ ਹੁੰਦੀ ਜਾਪਦੀ ਹੈ।

ਇਹ ਸਿਰਫ਼ ਇੱਕ ਵਿਦਿਆਰਥੀ ਦੀ ਗੱਲ ਨਹੀਂ ਹੈ, ਸਗੋਂ ਇਸ ਪ੍ਰੀਖਿਆ ਵਿੱਚ 720 ਵਿੱਚੋਂ 720 ਅੰਕ ਪ੍ਰਾਪਤ ਕਰਨ ਵਾਲੇ 67 ਵਿਦਿਆਰਥੀਆਂ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ 'ਤੇ ਸਵਾਲ ਉਠਾ ਰਹੇ ਹਨ। ਇਨ੍ਹਾਂ ਵਿੱਚੋਂ ਛੇ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦਾ ਕੇਂਦਰ ਅਤੇ ਸੀਕੁਵੈਂਸ ਵੀ ਇੱਕੋ ਹੀ ਸੀ।

ਇਸ ਦੇ ਨਾਲ ਹੀ ਬਲੋਦ ਵਿੱਚ ਵੀ ਵੱਡੀ ਬੇਨਿਯਮੀਆਂ ਸਾਹਮਣੇ ਆਈਆਂ ਹਨ, ਇੱਥੋਂ ਦੇ ਸਵਾਮੀ ਆਤਮਾਨੰਦ ਹਿੰਦੀ ਮੀਡੀਅਮ ਸਕੂਲ ਵਿੱਚ NEET ਪ੍ਰੀਖਿਆ ਲਈ ਬਣਾਏ ਗਏ ਪ੍ਰੀਖਿਆ ਕੇਂਦਰ ਵਿੱਚ ਪਹਿਲੇ ਵਿਦਿਆਰਥੀਆਂ ਨੂੰ ਗਲਤ ਪੇਪਰ ਵੰਡੇ ਗਏ ਸਨ। 35 ਮਿੰਟਾਂ ਬਾਅਦ ਸਾਰਿਆਂ ਨੂੰ ਆਪਣੇ ਪੇਪਰ ਵਾਪਸ ਕਰਨ ਲਈ ਕਿਹਾ ਗਿਆ ਅਤੇ 10 ਮਿੰਟ ਬਾਅਦ ਦੂਜਾ ਪੇਪਰ ਦਿੱਤਾ ਗਿਆ ਪਰ ਪ੍ਰੀਖਿਆ ਦੇ ਪੂਰੇ ਸਮੇਂ ਉੱਤੇ ਹੀ ਉਨ੍ਹਾਂ ਕੋਲੋਂ ਕਾਪੀਆਂ ਵਾਪਸ ਲੈ ਲਈਆਂ ਗਈਆਂ।

ਇਸ ਤੋਂ ਬਾਅਦ ਪ੍ਰੀਖਿਆ ਕੇਂਦਰ 'ਤੇ ਵਿਦਿਆਰਥੀਆਂ ਅਤੇ ਮਾਪਿਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਦੋਵਾਂ ਪ੍ਰੀਖਿਆ ਕੇਂਦਰਾਂ ਵਿੱਚ ਕੁੱਲ 391 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ।

ਪੇਪਰ ਲੀਕ ਹੋਣ ਦੀ ਖਬਰ ਸਾਹਮਣੇ ਆਈ ਹੈ

ਇਸ ਤੋਂ ਇਲਾਵਾ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਇਕ ਪ੍ਰੀਖਿਆ ਕੇਂਦਰ ਤੋਂ NEET UG ਦਾ ਪੇਪਰ ਲੀਕ ਹੋਣ ਦੀ ਖ਼ਬਰ ਹੈ। ਇਸ ਦੀਆਂ ਤਾਰਾਂ ਬਿਹਾਰ ਨਾਲ ਜੁੜੀਆਂ ਦੱਸੀਆਂ ਜਾਂਦੀਆਂ ਸਨ। ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ NEET UG ਪ੍ਰੀਖਿਆ ਤੋਂ ਪਹਿਲਾਂ ਹੀ 20 ਉਮੀਦਵਾਰਾਂ ਨੇ ਪੇਪਰ ਪ੍ਰਾਪਤ ਕਰ ਲਿਆ ਸੀ।

ਇਸ ਖਬਰ ਨੇ ਸਭ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਦਿੱਤਾ ਹੈ। ਇਸ ਸਬੰਧੀ ਜਾਂਚ ਦੀ ਗੱਲ ਚੱਲ ਰਹੀ ਸੀ ਪਰ ਹੁਣ ਜਿਵੇਂ ਹੀ ਨਤੀਜਾ ਸਾਹਮਣੇ ਆਇਆ ਤਾਂ ਲੋਕ ਹੈਰਾਨ ਰਹਿ ਗਏ। NEET ਪੇਪਰ ਰੱਦ ਕਰੋ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਟ੍ਰੈਂਡ ਕਰ ਰਿਹਾ ਹੈ। ਇਸ ਦੇ ਨਾਲ ਹੀ ਰਾਜਸਥਾਨ ਦੇ 14 ਵਿਦਿਆਰਥੀਆਂ ਦੀ ਟਾਪ 100 ਵਿੱਚ ਮੌਜੂਦਗੀ ਵੀ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ।

ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ 

ਸੋਸ਼ਲ ਮੀਡੀਆ 'ਤੇ ਚੱਲ ਰਹੇ ਵਿਰੋਧ ਦੇ ਵਿਚਕਾਰ, NEET UG ਪ੍ਰੀਖਿਆ ਨੂੰ ਰੱਦ ਕਰਨ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪੇਪਰ ਰੱਦ ਕਰਨ ਪਿੱਛੇ ਪਟੀਸ਼ਨਰ ਨੇ ਸੰਵਿਧਾਨ ਦੀ ਧਾਰਾ 14 (ਸਮਾਨਤਾ ਦੇ ਅਧਿਕਾਰ) ਦੀ ਉਲੰਘਣਾ ਦੱਸਿਆ ਹੈ। ਇਹ ਪਟੀਸ਼ਨ ਸ਼ਿਵਾਂਗੀ ਮਿਸ਼ਰਾ ਅਤੇ ਹੋਰ ਵਿਦਿਆਰਥੀਆਂ ਦੀ ਤਰਫੋਂ ਦਾਇਰ ਕੀਤੀ ਗਈ ਹੈ, ਜਿਸ ਵਿੱਚ ਐਨਟੀਏ ਨੂੰ ਵੀ ਇੱਕ ਧਿਰ ਬਣਾਇਆ ਗਿਆ ਹੈ।

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sikh News: ਨਵੇਂ ਜਥੇਦਾਰ ਦੀ ਦਸਤਾਰ ਬੰਦੀ ਵੇਲੇ ਹੋਇਆ ਮਰਿਯਾਦਾ ਦਾ ਘਾਣ, ਕੌਮ ਦੇ ਮੱਥੇ 'ਤੇ ਕਲੰਕ ਲਾਉਣ ਵਾਲਿਆਂ ਨੂੰ ਪੰਥ ਚੋਂ ਛੇਕਣ ਦੀ ਮੰਗ
Sikh News: ਨਵੇਂ ਜਥੇਦਾਰ ਦੀ ਦਸਤਾਰ ਬੰਦੀ ਵੇਲੇ ਹੋਇਆ ਮਰਿਯਾਦਾ ਦਾ ਘਾਣ, ਕੌਮ ਦੇ ਮੱਥੇ 'ਤੇ ਕਲੰਕ ਲਾਉਣ ਵਾਲਿਆਂ ਨੂੰ ਪੰਥ ਚੋਂ ਛੇਕਣ ਦੀ ਮੰਗ
ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ
ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ
Pinky Dhaliwal: ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ, ਗਾਇਕਾ ਸੁਨੰਦਾ ਸ਼ਰਮਾ ਦੇ ਦੋਸ਼ਾਂ ਦੇ ਮਾਮਲੇ 'ਚੋਂ ਰਿਹਾਅ
Pinky Dhaliwal: ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ, ਗਾਇਕਾ ਸੁਨੰਦਾ ਸ਼ਰਮਾ ਦੇ ਦੋਸ਼ਾਂ ਦੇ ਮਾਮਲੇ 'ਚੋਂ ਰਿਹਾਅ
2 ਗੋਲੀਆਂ ਦੀ ਖੇਡ, ਮਾਰ ਦੇਵਾਂਗੀ, ਡਾਕਟਰ ਵੀ ਨਹੀਂ ਬਚਾ ਸਕੇਗਾ...PM ਮੋਦੀ ਨੂੰ ਕੁੜੀ ਨੇ ਦਿੱਤੀ ਧਮਕੀ, ਵੇਖੋ ਹੋਸ਼ ਉਡਾਉਣ ਵਾਲੀ ਵੀਡੀਓ
2 ਗੋਲੀਆਂ ਦੀ ਖੇਡ, ਮਾਰ ਦੇਵਾਂਗੀ, ਡਾਕਟਰ ਵੀ ਨਹੀਂ ਬਚਾ ਸਕੇਗਾ...PM ਮੋਦੀ ਨੂੰ ਕੁੜੀ ਨੇ ਦਿੱਤੀ ਧਮਕੀ, ਵੇਖੋ ਹੋਸ਼ ਉਡਾਉਣ ਵਾਲੀ ਵੀਡੀਓ
Advertisement
ABP Premium

ਵੀਡੀਓਜ਼

ਸੁਨੰਦਾ ਵਾਂਗ ਹਿਮਾਂਸ਼ੀ ਨੇ ਦੱਸੀ ਕਹਾਣੀ , ਮੈਂ ਵੀ ਰੋਂਦੀ ਸੀ ਕੀ ਮੇਰਾ ਕੰਮ ਨਾ ਖੋਵੋਬੱਬੂ ਮਾਨ ਨੇ ਦਿੱਤਾ ਸੁਨੰਦਾ ਦਾ ਸਾਥ , ਬੀਬੀ ਤੇਰੇ ਨਾਲ ਡੱਟ ਕੇ ਖੜੇ ਹਾਂਗਾਇਕ Singga ਨੂੰ ਜਾਨ ਦਾ ਖ਼ਤਰਾ , ਮੈਂ ਵਾਰ ਵਾਰ ਘਰ ਬਦਲ ਰਿਹਾਂ, ਸੁਣੋ ਹਾਲਸੁਨੰਦਾ ਸ਼ਰਮਾ ਮਾਮਲੇ 'ਚ ਪਿੰਕੀ ਨੂੰ ਰਾਹਤ , ਮਾਮਲੇ 'ਚ ਗਿਰਫਤਾਰੀ ਹੈ ਗੈਰਕਾਨੂੰਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sikh News: ਨਵੇਂ ਜਥੇਦਾਰ ਦੀ ਦਸਤਾਰ ਬੰਦੀ ਵੇਲੇ ਹੋਇਆ ਮਰਿਯਾਦਾ ਦਾ ਘਾਣ, ਕੌਮ ਦੇ ਮੱਥੇ 'ਤੇ ਕਲੰਕ ਲਾਉਣ ਵਾਲਿਆਂ ਨੂੰ ਪੰਥ ਚੋਂ ਛੇਕਣ ਦੀ ਮੰਗ
Sikh News: ਨਵੇਂ ਜਥੇਦਾਰ ਦੀ ਦਸਤਾਰ ਬੰਦੀ ਵੇਲੇ ਹੋਇਆ ਮਰਿਯਾਦਾ ਦਾ ਘਾਣ, ਕੌਮ ਦੇ ਮੱਥੇ 'ਤੇ ਕਲੰਕ ਲਾਉਣ ਵਾਲਿਆਂ ਨੂੰ ਪੰਥ ਚੋਂ ਛੇਕਣ ਦੀ ਮੰਗ
ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ
ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ
Pinky Dhaliwal: ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ, ਗਾਇਕਾ ਸੁਨੰਦਾ ਸ਼ਰਮਾ ਦੇ ਦੋਸ਼ਾਂ ਦੇ ਮਾਮਲੇ 'ਚੋਂ ਰਿਹਾਅ
Pinky Dhaliwal: ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ, ਗਾਇਕਾ ਸੁਨੰਦਾ ਸ਼ਰਮਾ ਦੇ ਦੋਸ਼ਾਂ ਦੇ ਮਾਮਲੇ 'ਚੋਂ ਰਿਹਾਅ
2 ਗੋਲੀਆਂ ਦੀ ਖੇਡ, ਮਾਰ ਦੇਵਾਂਗੀ, ਡਾਕਟਰ ਵੀ ਨਹੀਂ ਬਚਾ ਸਕੇਗਾ...PM ਮੋਦੀ ਨੂੰ ਕੁੜੀ ਨੇ ਦਿੱਤੀ ਧਮਕੀ, ਵੇਖੋ ਹੋਸ਼ ਉਡਾਉਣ ਵਾਲੀ ਵੀਡੀਓ
2 ਗੋਲੀਆਂ ਦੀ ਖੇਡ, ਮਾਰ ਦੇਵਾਂਗੀ, ਡਾਕਟਰ ਵੀ ਨਹੀਂ ਬਚਾ ਸਕੇਗਾ...PM ਮੋਦੀ ਨੂੰ ਕੁੜੀ ਨੇ ਦਿੱਤੀ ਧਮਕੀ, ਵੇਖੋ ਹੋਸ਼ ਉਡਾਉਣ ਵਾਲੀ ਵੀਡੀਓ
Shiromani Akali Dal: ਮਜੀਠੀਆ ਨੂੰ ਸਬਕ ਸਿਖਾਉਣ ਲਈ ਬਾਦਲ ਨੇ ਖੇਡਿਆ ਵੱਡਾ ਦਾਅ, ਲੰਗਾਹ ਨੂੰ ਸੌਂਪੀ ਕਮਾਨ
Shiromani Akali Dal: ਮਜੀਠੀਆ ਨੂੰ ਸਬਕ ਸਿਖਾਉਣ ਲਈ ਬਾਦਲ ਨੇ ਖੇਡਿਆ ਵੱਡਾ ਦਾਅ, ਲੰਗਾਹ ਨੂੰ ਸੌਂਪੀ ਕਮਾਨ
ਭਾਰਤ 'ਚ ਦਾਖ਼ਲ ਹੋਣ ਲਈ ਮਸਕ ਨੂੰ ਮਿਲਿਆ ਏਅਰਟੈੱਲ ਦਾ 'ਕੁਨੈਕਸ਼ਨ' , ਸਟਾਰਲਿੰਕ ਨਾਲ ਸਮਝੌਤਾ, ਹੱਦੋਂ ਜ਼ਿਆਦਾ ਤੇਜ਼ ਹੋ ਜਾਵੇਗਾ ਇੰਟਰਨੈੱਟ, ਜਾਣੋ ਕਿਵੇਂ ?
ਭਾਰਤ 'ਚ ਦਾਖ਼ਲ ਹੋਣ ਲਈ ਮਸਕ ਨੂੰ ਮਿਲਿਆ ਏਅਰਟੈੱਲ ਦਾ 'ਕੁਨੈਕਸ਼ਨ' , ਸਟਾਰਲਿੰਕ ਨਾਲ ਸਮਝੌਤਾ, ਹੱਦੋਂ ਜ਼ਿਆਦਾ ਤੇਜ਼ ਹੋ ਜਾਵੇਗਾ ਇੰਟਰਨੈੱਟ, ਜਾਣੋ ਕਿਵੇਂ ?
ਪਾਕਿਸਤਾਨ ਹੀ ਨਹੀਂ ਸਗੋਂ ਭਾਰਤ 'ਚ ਵੀ ਕਈ ਵਾਰ ਰੇਲਗੱਡੀਆਂ ਨੂੰ ਕੀਤਾ ਗਿਆ ਹਾਈਜੈਕ, ਜਾਣੋ ਕਦੋਂ ਵਾਪਰੀਆਂ ਅਜਿਹੀਆਂ ਭਿਆਨਕ ਘਟਨਾਵਾਂ
ਪਾਕਿਸਤਾਨ ਹੀ ਨਹੀਂ ਸਗੋਂ ਭਾਰਤ 'ਚ ਵੀ ਕਈ ਵਾਰ ਰੇਲਗੱਡੀਆਂ ਨੂੰ ਕੀਤਾ ਗਿਆ ਹਾਈਜੈਕ, ਜਾਣੋ ਕਦੋਂ ਵਾਪਰੀਆਂ ਅਜਿਹੀਆਂ ਭਿਆਨਕ ਘਟਨਾਵਾਂ
Punjab News: ਆਉਣ ਵਾਲੇ ਸਮੇਂ 'ਚ ਪੂਰੀ ਤਰ੍ਹਾਂ ਨਸ਼ਾ ਮੁਕਤ ਸੂਬਾ ਬਣ ਜਾਵੇਗਾ ਪੰਜਾਬ, 10 ਦਿਨਾਂ 'ਚ ਹੀ 1485 ਨਸ਼ਾ ਤਸਕਰ ਗ੍ਰਿਫ਼ਤਾਰ, ਕਿਹਾ-ਛੱਡ ਦਿਓ ਪੰਜਾਬ ਨਹੀਂ ਤਾਂ...
Punjab News: ਆਉਣ ਵਾਲੇ ਸਮੇਂ 'ਚ ਪੂਰੀ ਤਰ੍ਹਾਂ ਨਸ਼ਾ ਮੁਕਤ ਸੂਬਾ ਬਣ ਜਾਵੇਗਾ ਪੰਜਾਬ, 10 ਦਿਨਾਂ 'ਚ ਹੀ 1485 ਨਸ਼ਾ ਤਸਕਰ ਗ੍ਰਿਫ਼ਤਾਰ, ਕਿਹਾ-ਛੱਡ ਦਿਓ ਪੰਜਾਬ ਨਹੀਂ ਤਾਂ...
Embed widget