ਨੌਜਵਾਨਾਂ ਨੂੰ ਵਿਦੇਸ਼ਾਂ 'ਚ ਨਹੀਂ ਜਾਣਾ ਪਵੇਗਾ, ਨਵੀਂ ਤਕਨੀਕੀ ਸਿੱਖਿਆ ਮਿਲੇਗੀ : ਸੀਐਮ ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਈ-ਵਹੀਕਲ ਦੇ ਖੇਤਰ 'ਚ ਤਕਨੀਕੀ ਸਿਖਲਾਈ ਲਈ LTSU ਤੇ TATA TECHNOLOGIES ਦੇ ਅਫਸਰਾਂ ਨਾਲ ਚਰਚਾ ਕੀਤੀ।
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਈ-ਵਹੀਕਲ ਦੇ ਖੇਤਰ 'ਚ ਤਕਨੀਕੀ ਸਿਖਲਾਈ ਲਈ LTSU ਤੇ TATA TECHNOLOGIES ਦੇ ਅਫਸਰਾਂ ਨਾਲ ਚਰਚਾ ਕੀਤੀ। ਇਸ ਮੀਟਿੰਗ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਸੀ ਕਿ ਉਨ੍ਹਾਂ ਨੂੰ ਵਿਦੇਸ਼ਾਂ 'ਚ ਨਹੀਂ ਜਾਣਾ ਪਵੇਗਾ, ਇੱਥੇ ਹੀ ਨਵੀਂ ਤਕਨੀਕੀ ਸਿੱਖਿਆ ਮਿਲੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨਾਲ ਆਪਣੇ ਵਾਅਦੇ 'ਤੇ ਵਧਦੇ ਹੋਏ E-Vehicle ਦੇ ਖੇਤਰ 'ਚ ਤਕਨੀਕੀ ਸਿਖਲਾਈ ਲਈ LTSU ਤੇ TATA TECHNOLOGIES ਦੇ ਅਫਸਰਾਂ ਨਾਲ ਚਰਚਾ ਹੋਈ ਹੈ। ਇਸ ਨਾਲ ਪੰਜਾਬ 'ਚ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ
ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਸੀ ਕਿ ਉਹਨਾਂ ਨੂੰ ਵਿਦੇਸ਼ਾਂ 'ਚ ਨਹੀਂ ਜਾਣਾ ਪਵੇਗਾ, ਇੱਥੇ ਹੀ ਨਵੀਂ ਤਕਨੀਕੀ ਸਿੱਖਿਆ ਮਿਲੇਗੀ
— Bhagwant Mann (@BhagwantMann) May 4, 2022
ਆਪਣੇ ਵਾਅਦੇ 'ਤੇ ਵਧਦੇ ਹੋਏ E-Vehicle ਦੇ ਖੇਤਰ 'ਚ ਤਕਨੀਕੀ ਸਿਖਲਾਈ ਲਈ LTSU ਤੇ TATA TECHNOLOGIES ਦੇ ਅਫਸਰਾਂ ਨਾਲ ਚਰਚਾ ਹੋਈ...ਜਿਸ ਨਾਲ ਪੰਜਾਬ 'ਚ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ pic.twitter.com/gCT3y0dBBn
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਨੇ ਆਪਣੇ 50 ਦਿਨਾਂ ਦੇ ਕਾਰਜਕਾਲ 'ਚ ਕਈ ਵੱਡੇ ਫ਼ੈਸਲੇ ਲਏ ਹਨ। ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗੀ। ਉਂਜ ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕੁਝ ਸਮਾਂ ਦੇਣ ਦੀ ਅਪੀਲ ਕੀਤੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਚੰਗੇ ਨਤੀਜੇ ਦੇਣ ਲਈ ਕੁਝ ਹੋਰ ਸਮਾਂ ਚਾਹੀਦਾ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ, "ਸਾਡੀ ਸਰਕਾਰ ਨੇ ਭ੍ਰਿਸ਼ਟਾਚਾਰੀਆਂ ਤੇ ਜ਼ਮੀਨ ਹੜੱਪਣ ਵਾਲਿਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਨੂੰ ਥੋੜਾ ਹੋਰ ਸਮਾਂ ਚਾਹੀਦਾ ਹੈ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ।"
ਮਾਨ ਨੇ ਕੀਤਾ ਇਹ ਦਾਅਵਾ
ਮਾਨ ਨੇ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਤੇ ਇੱਕ-ਇੱਕ ਪੈਸਾ ਵਸੂਲਿਆ ਜਾਵੇਗਾ। ਮਾਨ ਨੇ ਦਾਅਵਾ ਕੀਤਾ ਕਿ ਇਹ ਪੈਸਾ ਵਿਕਾਸ ਕਾਰਜਾਂ, ਸਿਹਤ, ਸਿੱਖਿਆ ਤੇ ਸੜਕਾਂ ਦੇ ਸੁਧਾਰ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ, "ਤੁਸੀਂ ਮੇਰੇ 'ਚ ਵਿਸ਼ਵਾਸ ਜਤਾਇਆ ਹੈ ਤੇ ਇਸ ਨਾਲ ਮੇਰੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ।"
Education Loan Information:
Calculate Education Loan EMI