ਪੜਚੋਲ ਕਰੋ

ਕੇਂਦਰ ਵੱਲੋਂ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣਾ ਮਿਹਨਤਕਸ਼ ਤਬਕਿਆਂ ਲਈ ਵੱਡੀ ਚੁਣੌਤੀ ਕਰਾਰ, ਪੰਜਾਬ 'ਚ ਰੋਸ

ਸਰਹੱਦੀ ਰਾਜਾਂ ਵਿੱਚ ਬੀਐਸਐਫ ਦਾ ਅਧਿਕਾਰ ਖੇਤਰ 15 ਤੋਂ 50 ਕਿਲੋਮੀਟਰ ਕਰਨ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਖਿਲਾਫ਼ ਪੰਜਾਬ ਅੰਦਰ ਰੋਹ ਵਧਦਾ ਜਾ ਰਿਹਾ ਹੈ।

ਬਰਨਾਲਾ: ਸਰਹੱਦੀ ਰਾਜਾਂ ਵਿੱਚ ਬੀਐਸਐਫ ਦਾ ਅਧਿਕਾਰ ਖੇਤਰ 15 ਤੋਂ 50 ਕਿਲੋਮੀਟਰ ਕਰਨ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਖਿਲਾਫ਼ ਪੰਜਾਬ ਅੰਦਰ ਰੋਹ ਵਧਦਾ ਜਾ ਰਿਹਾ ਹੈ। ਅੱਜ ਫਾਸ਼ੀ ਹਮਲੇ ਵਿਰੋਧੀ ਫਰੰਟ ਪੰਜਾਬ ਵੱਲੋਂ ਸਿਵਲ ਹਸਪਤਾਲ ਪਾਰਕ ਬਰਨਾਲਾ ਵਿੱਚ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਰੋਹ ਭਰਪੂਰ ਮਾਰਚ ਕੀਤਾ ਗਿਆ।

ਇਸ ਸਮੇਂ ਫਰੰਟ ਦੇ ਬੁਲਾਰੇ ਸਾਥੀਆਂ ਦਰਸ਼ਨ ਖਟਕੜ, ਸੁਰਿੰਦਰ ਸ਼ਰਮਾ, ਗੁਰਪਰੀਤ ਰੂੜੇਕੇ, ਖੁਸ਼ੀਆ ਸਿੰਘ ਤੇ ਅਮਰਜੀਤ ਕੁੱਕੂ ਨੇ ਕਿਹਾ ਕਿ ਕੇਂਦਰੀ ਹਕੂਮਤ ਨੇ ਪੰਜਾਬ ਸਮੇਤ ਕੁਝ ਹੋਰ ਸਰਹੱਦੀ ਰਾਜਾਂ ਵਿੱਚ ਬੀਐਸਐਫ (ਸੀਮਾ ਸੁਰੱਖਿਆ ਬਲ) ਦਾ ਅਧਿਕਾਰ ਖੇਤਰ 15 ਤੋਂ ਵਧਾ ਕੇ 50 ਕਿਲੋਮੀਟਰ ਕਰਨ ਦਾ ਇੱਕ ਹੋਰ ਫਾਸ਼ੀ ਕਦਮ ਚੁੱਕ ਲਿਆ ਹੈ। ਮੋਦੀ ਹਕੂਮਤ ਨੇ ਇਹ ਕਦਮ ਉਸ ਸਮੇਂ ਚੁੱਕਿਆ ਜਦੋਂ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਉੱਤੇ ਕੋਈ ਹੰਗਾਮੀ ਹਾਲਤ ਨਹੀਂ।

ਬੁਲਾਰਿਆਂ ਨੇ ਕਿਹਾ ਕਿ ਅਜਿਹੀ ਹਾਲਤ ਵਿੱਚ ਸੁਰੱਖਿਆ ਬਲਾਂ ਦਾ ਅਧਿਕਾਰ ਖੇਤਰ ਵਧਾਉਣਾ ਕਿਸੇ ਵੀ ਪੱਖੋਂ ਉਚਿਤ ਨਹੀਂ। ਕੇਂਦਰ ਸਰਕਾਰ ਨੇ ਇਹ ਸਾਰੀ ਕਾਰਵਾਈ ਪੰਜਾਬ ਸਰਕਾਰ ਸਮੇਤ ਪੰਜਾਬ ਦੇ ਲੋਕਾਂ ਨੂੰ ਹਨੇਰੇ ਵਿੱਚ ਰੱਖ ਕੇ ਕੀਤੀ ਹੈ। ਇਸ ਪਿੱਛੇ ਜੋ ਦਲੀਲ ਦਿੱਤੀ ਗਈ ਹੈ ਕਿ ਦਹਿਸ਼ਤਗਰਦੀ ਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਇਹ ਕਦਮ ਜਰੂਰੀ ਸਨ, ਬਿਲਕੁਲ ਝੂਠੀ ਅਤੇ ਬੇ ਬੁਨਿਆਦ ਹੈ।

ਉਨ੍ਹਾਂ ਕਿਹਾ ਕਿ ਇਹ ਕਾਰਵਾਈਆਂ ਕੇਂਦਰ ਤੇ ਰਾਜ ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਨਾਂ ਰੁਕੀਆਂ ਹਨ ਨਾਂ ਰੁਕਣਗੀਆਂ ਕਿਉਂਕਿ ਇਸ ਨੂੰ ਰੋਕਣ ਲਈ ਦੋਵੇਂ ਸਰਕਾਰਾਂ ਦੀ ਇੱਛਾ ਸ਼ਕਤੀ ਨਹੀਂ ਹੈ। ਦੋਵੇਂ ਸਰਕਾਰਾਂ ਨੇ ਸਿਆਸੀ ਸਰਪਰਸਤੀ ਹੇਠ ਪਲ ਰਹੇ ਨਸ਼ਾ ਤਸਕਰਾਂ ਤੇ ਹਥਿਆਰਾਂ ਦੇ ਸੌਦਾਗਰਾਂ ਤੇ ਵੱਡੇ ਪੁਲਿਸ ਅਫ਼ਸਰਾਂ ਖਿਲਾਫ਼ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਅਸਲ ਵਿੱਚ ਕੇਂਦਰੀ ਹਕੂਮਤ ਵੱਲੋਂ ਸੀਮਾ ਸੁਰੱਖਿਆ ਬਲਾਂ ਦੀਆਂ ਤਾਕਤਾਂ ਵਿੱਚ ਵਾਧਾ ਕਰਨ ਦਾ ਮਕਸਦ ਉਨ੍ਹਾਂ ਵੱਲੋਂ ਲੋਕਾਂ ਤੇ ਕੀਤੇ ਜਾ ਰਹੇ ਫਾਸ਼ੀ ਹਮਲਿਆਂ ਦੀ ਧਾਰ ਨੂੰ ਹੋਰ ਤੇਜ ਕਰਨਾ ਹੈ। ਕੇਂਦਰੀ ਹਕੂਮਤ ਇਸ ਆੜ ਹੇਠ ਕਿਸਾਨ ਅੰਦੋਲਨ ਨੂੰ ਜਬਰ ਦੀ ਮਾਰ ਹੇਠ ਲਿਆ ਕੇ ਕੁਚਲਣਾ ਚਾਹੁੰਦੀ ਹੈ ਤੇ ਰਾਜਾਂ ਦੇ ਅਧਿਕਾਰਾਂ ਦਾ ਹੋਰ ਕੇਂਦਰੀਕਰਨ ਕਰਕੇ ਹੋਰ ਨਿਤਾਣੇ ਬਨਾਉਣਾ ਚਾਹੁੰਦੀ ਹੈ।

ਆਗੂਆਂ ਕਿਹਾ ਕਿ ਲੋੜ ਇਹ ਹੈ ਕਿ ਹੋਰਨਾਂ ਬੁਨਿਆਦੀ ਮਸਲਿਆਂ ਲਈ ਚੱਲ ਰਹੇ ਸੰਘਰਸ਼ ਦੇ ਨਾਲ ਨਾਲ ਆਰਐਸਐਸ ਤੇ ਮੋਦੀ ਹਕੂਮਤ ਦੀ ਫਿਰਕੂ-ਫਾਸ਼ੀ ਹੱਲੇ ਦੀ ਮਾਰ ਨੂੰ ਤਕੜਾਈ ਬਖਸ਼ਣ ਵਾਲੀ ਇਸ ਹਕੂਮਤੀ ਚਾਲ ਦਾ ਡਟਕੇ ਵਿਰੋਧ ਕੀਤਾ ਜਾਵੇ ਤੇ ਮੋਦੀ ਹਕੂਮਤ ਨੂੰ ਆਪਣੇ ਜਾਬਰ ਕਦਮ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇ।

ਟਾਪ ਹੈਡਲਾਈਨ

Punjab ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ, ਸਰਕਾਰ ਨੇ ਤਨਖਾਹਾਂ ‘ਚ ਕੀਤਾ ਦੁੱਗਣਾ ਵਾਧਾ
Punjab ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ, ਸਰਕਾਰ ਨੇ ਤਨਖਾਹਾਂ ‘ਚ ਕੀਤਾ ਦੁੱਗਣਾ ਵਾਧਾ
NEET ਤੋਂ ਬਾਅਦ ਹੁਣ ਗੁਜਰਾਤ 'ਚ ਆਯੁਰਵੇਦ ਯੂਨੀਵਰਸਿਟੀ 'ਚ ਪੇਪਰ ਲੀਕ?  WhatsApp 'ਤੇ ਹੋਇਆ ਵਾਇਰਲ
NEET ਤੋਂ ਬਾਅਦ ਹੁਣ ਗੁਜਰਾਤ 'ਚ ਆਯੁਰਵੇਦ ਯੂਨੀਵਰਸਿਟੀ 'ਚ ਪੇਪਰ ਲੀਕ?  WhatsApp 'ਤੇ ਹੋਇਆ ਵਾਇਰਲ
ਪੰਜਾਬ 'ਚ 15 ਅਗਸਤ ਤੋਂ ਪਹਿਲਾਂ ਦਹਿਸ਼ਤ ਫੈਲਾਉਣ ਦੀ ਧਮਕੀ, ਆਰਮੀ ਸਟੇਸ਼ਨ ਤੇ ਸਕੂਲ ਨਿਸ਼ਾਨੇ 'ਤੇ
ਪੰਜਾਬ 'ਚ 15 ਅਗਸਤ ਤੋਂ ਪਹਿਲਾਂ ਦਹਿਸ਼ਤ ਫੈਲਾਉਣ ਦੀ ਧਮਕੀ, ਆਰਮੀ ਸਟੇਸ਼ਨ ਤੇ ਸਕੂਲ ਨਿਸ਼ਾਨੇ 'ਤੇ
School Holiday: ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡਾ ਐਲਾਨ, 21 ਦਿਨਾਂ ਲਈ ਬੰਦ ਰਹਿਣਗੇ ਵਿਦਿਅਕ ਅਦਾਰੇ; ਜਾਣੋ ਪੂਰੀ ਡਿਟੇਲ...
ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡਾ ਐਲਾਨ, 21 ਦਿਨਾਂ ਲਈ ਬੰਦ ਰਹਿਣਗੇ ਵਿਦਿਅਕ ਅਦਾਰੇ; ਜਾਣੋ ਪੂਰੀ ਡਿਟੇਲ...

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ
ਚੰਡੀਗੜ੍ਹ 'ਚ ਪੈਟਰੋਲ ਬੰਬ ਹਮਲਾ! ਸੈਕਟਰ-25 'ਚ ਦਹਿਸ਼ਤ, 6 ਗ੍ਰਿਫ਼ਤਾਰ
ਚੰਡੀਗੜ੍ਹ 'ਚ ਪੈਟਰੋਲ ਬੰਬ ਹਮਲਾ! ਸੈਕਟਰ-25 'ਚ ਦਹਿਸ਼ਤ, 6 ਗ੍ਰਿਫ਼ਤਾਰ
Ghudchadi Ritual :  ਲਾੜਾ ਘੋੜੀ 'ਤੇ ਹੀ ਕਿਉਂ ਆਉਂਦਾ ਹੈ? ਵਿਆਹ ਦੀ ਇਸ ਰਸਮ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ
Ghudchadi Ritual :  ਲਾੜਾ ਘੋੜੀ 'ਤੇ ਹੀ ਕਿਉਂ ਆਉਂਦਾ ਹੈ? ਵਿਆਹ ਦੀ ਇਸ ਰਸਮ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ
Jassie Gill Mother Death: ਪੰਜਾਬੀ ਕਲਾਕਾਰ ਜੱਸੀ ਗਿੱਲ ਨੂੰ ਲੱਗਾ ਸਦਮਾ, ਘਰ 'ਚ ਪਸਰਿਆ ਮਾਤਮ, ਜਾਨਲੇਵਾ ਬੀਮਾਰੀ ਦੇ ਚਲਦਿਆ ਮਾਤਾ ਦਾ ਦੇਹਾਂਤ...
ਪੰਜਾਬੀ ਕਲਾਕਾਰ ਜੱਸੀ ਗਿੱਲ ਨੂੰ ਲੱਗਾ ਸਦਮਾ, ਘਰ 'ਚ ਪਸਰਿਆ ਮਾਤਮ, ਜਾਨਲੇਵਾ ਬੀਮਾਰੀ ਦੇ ਚਲਦਿਆ ਮਾਤਾ ਦਾ ਦੇਹਾਂਤ...
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
Public Holidays : ਦੇਸ਼ ਦੇ ਇਸ ਰਾਜ 'ਚ ਮਿਲਦੀਆਂ ਹਨ ਸਭ ਤੋਂ ਵੱਧ ਸਰਕਾਰੀ ਛੁੱਟੀਆਂ
Public Holidays : ਦੇਸ਼ ਦੇ ਇਸ ਰਾਜ 'ਚ ਮਿਲਦੀਆਂ ਹਨ ਸਭ ਤੋਂ ਵੱਧ ਸਰਕਾਰੀ ਛੁੱਟੀਆਂ
LPG Price : 1 ਅਗਸਤ ਤੋਂ ਬਦਲਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ, ਜਾਣੋ ਮਹਿੰਗਾ ਹੋਵੇਗਾ ਜਾਂ ਸਸਤਾ?
LPG Price : 1 ਅਗਸਤ ਤੋਂ ਬਦਲਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ, ਜਾਣੋ ਮਹਿੰਗਾ ਹੋਵੇਗਾ ਜਾਂ ਸਸਤਾ?
Punjab News: ਪੰਜਾਬ 'ਚ ਮੱਚਿਆ ਹੜਕੰਪ, BJP ਦਫ਼ਤਰ ਤੇ ਹਮਲੇ ਤੋਂ ਬਾਅਦ ਆਰਮੀ ਸਟੇਸ਼ਨ-ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ: ਪਠਾਨਕੋਟ ਨਗਰ ਨਿਗਮ ਵੀ...
ਪੰਜਾਬ 'ਚ ਮੱਚਿਆ ਹੜਕੰਪ, BJP ਦਫ਼ਤਰ ਤੇ ਹਮਲੇ ਤੋਂ ਬਾਅਦ ਆਰਮੀ ਸਟੇਸ਼ਨ-ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ: ਪਠਾਨਕੋਟ ਨਗਰ ਨਿਗਮ ਵੀ...
Embed widget