ਪੜਚੋਲ ਕਰੋ

Farmer Protest: ਹੁਣ ਡੱਲੇਵਾਲ 'ਤੇ ਸਭ ਦੀਆਂ ਨਜ਼ਰਾਂ, ਮਰਨ ਵਰਤ ਤੋਂ ਪਹਿਲਾਂ ਪਰਿਵਾਰ ਦੇ ਨਾਂ ਕਰਵਾਈ ਜ਼ਮੀਨ, ਪਰਿਵਾਰ ਤੋਂ ਲਿਆ ਅਹਿਦ

Farmer Protest: ਪੰਜਾਬ ਦੇ ਕਿਸਾਨਾਂ, ਸਿਆਸੀ ਪਾਰਟੀਆਂ ਦੇ ਲੀਡਰਾਂ ਤੇ ਸਰਕਾਰੀ ਏਜੰਸੀਆਂ ਦੀਆਂ ਨਜ਼ਰਾਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਉਪਰ ਹਨ। ਉਹ 26 ਨਵੰਬਰ

Farmer Protest: ਪੰਜਾਬ ਦੇ ਕਿਸਾਨਾਂ, ਸਿਆਸੀ ਪਾਰਟੀਆਂ ਦੇ ਲੀਡਰਾਂ ਤੇ ਸਰਕਾਰੀ ਏਜੰਸੀਆਂ ਦੀਆਂ ਨਜ਼ਰਾਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਉਪਰ ਹਨ। ਉਹ 26 ਨਵੰਬਰ ਤੋਂ ਮਰਨ ਵਰਤ ਸ਼ੁਰੂ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਜ਼ਮੀਨ-ਜਾਇਦਾਦ ਪਰਿਵਾਰ ਦੇ ਨਾਂ ਲਵਾਉਣ ਦਾ ਫੈਸਲਾ ਕੀਤਾ। ਇਸ ਤੋਂ ਸਪਸ਼ਟ ਹੈ ਕਿ ਡੱਲੇਵਾਲ ਨੇ ਆਰ-ਪਾਰ ਦੀ ਲੜਾਈ ਦਾ ਫੈਸਲਾ ਕਰ ਲਿਆ ਹੈ। 

ਹਾਸਲ ਜਾਣਕਾਰੀ ਮੁਤਾਬਕ ਖਨੌਰੀ ਬਾਰਡਰ ’ਤੇ ਪਿਛਲੇ 10 ਮਹੀਨਿਆਂ ਤੋਂ ਜਾਰੀ ਕਿਸਾਨ ਮੋਰਚੇ ਦਾ ਹਿੱਸਾ ਬਣੇ ਆ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਮਰਨ ਵਰਤ ਸ਼ੁਰੂ ਕਰਨ ਲਈ ਅਟੱਲ ਹਨ। ਉਹ ਅੱਜ ਆਪਣੀ ਤਕਰੀਬਨ ਵੀਹ ਏਕੜ ਜ਼ਮੀਨ ਪਰਿਵਾਰ ਦੇ ਨਾਂ ਕਰਵਾਉਣਗੇ। ਇਸ ਮਗਰੋਂ 26 ਨਵੰਬਰ ਦੀ ਸਵੇਰ ਨੂੰ ਕਿਸਾਨ ਮੋਰਚਿਆਂ ਦੀ ਲੀਡਰਸ਼ਿਪ ਦੀ ਮੌਜੂਦਗੀ ’ਚ ਮਰਨ ਵਰਤ ਸ਼ੁਰੂ ਕਰਨਗੇ। 

ਇਸ ਦੌਰਾਨ ਉਹ ਆਪਣੇ ਸਾਥੀਆਂ ਤੇ ਪਰਿਵਾਰਕ ਮੈਂਬਰਾਂ ਤੋਂ ਇਹ ਅਹਿਦ ਵੀ ਲੈਣਗੇ ਕਿ ਮਰਨ ਵਰਤ ਦੌਰਾਨ ਉਨ੍ਹਾਂ ਦੀ ਮੌਤ ਹੋਣ ਦੀ ਸਥਿਤੀ ’ਚ ਓਨਾ ਚਿਰ ਸਸਕਾਰ ਨਾ ਕੀਤਾ ਜਾਵੇ ਜਦੋਂ ਤੱਕ ਕਿਸਾਨੀ ਮੰਗਾਂ ਨਾ ਮੰਨੀਆਂ ਜਾਣ। ਕਿਸਾਨ ਲੀਡਰ ਦਾ ਕਹਿਣਾ ਹੈ ਕਿ ਉਹ ਇਹ ਪ੍ਰਣ ਕਰਕੇ ਹੀ ਮਰਨ ਵਰਤ ’ਤੇ ਬੈਠਣਗੇ ਕਿ ਕਿਸਾਨ ਮੰਗਾਂ ਦੀ ਪੂਰਤੀ ਤੋਂ ਬਿਨਾਂ ਮਰਨ ਵਰਤ ਨਹੀਂ ਤੋੜਨਗੇ। ਢਾਬੀ ਗੁੱਜਰਾਂ ਬਾਰਡਰ ’ਤੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੀ ਜਾਂਚ ਹਾਈ ਕੋਰਟ ਦੇ ਜੱਜ ਤੋਂ ਕਰਵਾਉਣੀ ਵੀ ਪ੍ਰਮੁੱਖ ਮੰਗਾਂ ’ਚ ਸ਼ੁਮਾਰ ਰਹੇਗੀ। 

ਦਰਅਸਲ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ ਪਿਛਲੇ 10 ਮਹੀਨਿਆਂ ਤੋਂ ਪੱਕਾ ਮੋਰਚਾ ਲਾਈ ਬੈਠੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਤਿਆਰੀ ਖਿੱਚ ਲਈ ਹੈ। ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ 26 ਨਵੰਬਰ ਤੋਂ ਖਨੌਰੀ ਬਾਰਡਰ ’ਤੇ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ। ਦੂਜੇ ਪਾਸੇ ਦੋਵਾਂ ਜਥੇਬੰਦੀਆਂ ਵੱਲੋਂ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਕੀਤਾ ਜਾਵੇਗਾ। 

ਦੋਵਾਂ ਜਥੇਬੰਦਆਂ ਨੇ ਦਿੱਲੀ ਕੂਚ ਕਰਨ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਦੀਆਂ ਹੋਰਨਾਂ ਕਿਸਾਨ, ਮਜ਼ਦੂਰ ਤੇ ਲੋਕ ਹਿੱਤ ਵਿੱਚ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੂੰ ਵੀ ਨਾਲ ਜੋੜਿਆ ਜਾ ਰਿਹਾ ਹੈ। ਇਨ੍ਹਾਂ ਜਥੇਬੰਦੀਆਂ ਨੇ ਪੰਜਾਬ ਭਰ ਵਿੱਚ ਵੱਡੇ ਇਕੱਠ ਕਰਕੇ ਸੰਘਰਸ਼ ਨੂੰ ਤੇਜ਼ ਕਰਨ ਦੀਆਂ ਲਾਮਬੰਦੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ 26 ਨਵੰਬਰ ਨੂੰ ਗੁਰਦਾਸਪੁਰ ਤੇ 28 ਨੂੰ ਅੰਮ੍ਰਿਤਸਰ ’ਚ ਵੀ ਵੱਡੇ ਇਕੱਠ ਕੀਤੇ ਜਾ ਰਹੇ ਹਨ।

ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਅੰਨਦਾਤੇ ਨੂੰ ਆਪਣੀਆਂ ਫ਼ਸਲਾਂ ਵੇਚਣ ਲਈ ਮੰਡੀਆਂ ’ਚ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਕਿਸਾਨਾਂ ਨੂੰ ਫ਼ਸਲਾਂ ਦਾ ਪੂਰਾ ਭਾਅ ਨਹੀਂ ਮਿਲ ਰਿਹਾ ਹੈ। ਦੂਜੇ ਪਾਸੇ ਡੀਏਪੀ ਦੀ ਖਰੀਦ ਲਈ ਲਾਈਨਾਂ ਵਿੱਚ ਲੱਗਣਾ ਪੈ ਰਿਹਾ ਹੈ ਪਰ ਕੇਂਦਰ ਤੇ ਸੂਬਾ ਸਰਕਾਰਾਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਹੀ ਨਹੀਂ ਦੇ ਰਹੀਆਂ। 

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਤਾਂ ਕਿਸਾਨ ਅੰਦੋਲਨ ਦੀ ਸਮਾਪਤੀ ਸਮੇਂ ਲਿਖਤੀ ਤੌਰ ’ਤੇ ਮੰਨੀਆਂ ਕਿਸਾਨਾਂ ਦੀਆਂ ਮੰਗਾਂ ਨੂੰ ਵੀ ਪੂਰਾ ਕਰਨ ਤੋਂ ਹੱਥ ਪਿੱਛੇ ਖਿੱਚ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਮੁੜ ਤੋਂ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨ ਜਥੇਬੰਦੀਆਂ ਪਿੱਛੇ ਹਟਣ ਵਾਲੀਆਂ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ, ਉੱਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
8th Pay Commission: ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
IPL 2025 Auction: 72 ਖਿਡਾਰੀਆਂ 'ਤੇ ਖਰਚ ਹੋਏ 467.95 ਕਰੋੜ, ਸਭ ਤੋਂ ਮਹਿੰਗੇ ਭਾਰਤੀ ਰਿਸ਼ਭ ਪੰਤ ਅਤੇ ਵਿਦੇਸ਼ੀ ਜੋਸ ਬਟਲਰ ਬਣੇ, ਵੇਖੋ Sold-Unsold ਦੀ ਪੂਰੀ ਲਿਸਟ
72 ਖਿਡਾਰੀਆਂ 'ਤੇ ਖਰਚ ਹੋਏ 467.95 ਕਰੋੜ, ਸਭ ਤੋਂ ਮਹਿੰਗੇ ਭਾਰਤੀ ਰਿਸ਼ਭ ਪੰਤ ਅਤੇ ਵਿਦੇਸ਼ੀ ਜੋਸ ਬਟਲਰ ਬਣੇ, ਵੇਖੋ Sold-Unsold ਦੀ ਪੂਰੀ ਲਿਸਟ
ਪਾਕਿਸਤਾਨ ਤੋਂ ਬਾਅਦ ਨੇਪਾਲ ਵੀ ਹੋਇਆ ਕੰਗਾਲ, ਡ੍ਰੈਗਨ ਦੀ ਦੋਸਤੀ ਬਣੀ ਵਜ੍ਹਾ
ਪਾਕਿਸਤਾਨ ਤੋਂ ਬਾਅਦ ਨੇਪਾਲ ਵੀ ਹੋਇਆ ਕੰਗਾਲ, ਡ੍ਰੈਗਨ ਦੀ ਦੋਸਤੀ ਬਣੀ ਵਜ੍ਹਾ
Advertisement
ABP Premium

ਵੀਡੀਓਜ਼

ਘਰ 'ਚ ਹੋਈ ਨਿੱਕੀ ਜਿਹੀ ਗੱਲ 'ਤੇ ਲੜਾਈ, ਪਤੀ ਨੇ ਚੁੱਕਿਆ ਖੌਫਨਾਕ ਕਦਮMLA Kulwant Singh| ਆਪ ਦੀ ਜਿੱਤ ਤੇ ਵਿਧਾਇਕ ਕੁਲਵੰਤ ਸਿੰਘ ਨੇ ਵਿਰੋਧੀਆਂ ਨੂੰ ਸੁਣਾਈਆਂ ਖਰੀਆਂ ਖਰੀਆਂ'ਜਦੋਂ ਤੋਂ ਮੈਂ ਜੰਮਿਆ ਉਦੋਂ ਤੋਂ ਹੀ ਮੇਰਾ ਰੱਥ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕੀਤੀ'Dimpy Dhillon| Raja Warring| ਜਿੱਤ ਤੋਂ ਬਾਅਦ Dimpy Dhillon ਦੇ ਪੁੱਤ Prabhjot Dhillon ਨੇ ਮਾਰੀ ਬੜ੍ਹਕ..

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
8th Pay Commission: ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
IPL 2025 Auction: 72 ਖਿਡਾਰੀਆਂ 'ਤੇ ਖਰਚ ਹੋਏ 467.95 ਕਰੋੜ, ਸਭ ਤੋਂ ਮਹਿੰਗੇ ਭਾਰਤੀ ਰਿਸ਼ਭ ਪੰਤ ਅਤੇ ਵਿਦੇਸ਼ੀ ਜੋਸ ਬਟਲਰ ਬਣੇ, ਵੇਖੋ Sold-Unsold ਦੀ ਪੂਰੀ ਲਿਸਟ
72 ਖਿਡਾਰੀਆਂ 'ਤੇ ਖਰਚ ਹੋਏ 467.95 ਕਰੋੜ, ਸਭ ਤੋਂ ਮਹਿੰਗੇ ਭਾਰਤੀ ਰਿਸ਼ਭ ਪੰਤ ਅਤੇ ਵਿਦੇਸ਼ੀ ਜੋਸ ਬਟਲਰ ਬਣੇ, ਵੇਖੋ Sold-Unsold ਦੀ ਪੂਰੀ ਲਿਸਟ
ਪਾਕਿਸਤਾਨ ਤੋਂ ਬਾਅਦ ਨੇਪਾਲ ਵੀ ਹੋਇਆ ਕੰਗਾਲ, ਡ੍ਰੈਗਨ ਦੀ ਦੋਸਤੀ ਬਣੀ ਵਜ੍ਹਾ
ਪਾਕਿਸਤਾਨ ਤੋਂ ਬਾਅਦ ਨੇਪਾਲ ਵੀ ਹੋਇਆ ਕੰਗਾਲ, ਡ੍ਰੈਗਨ ਦੀ ਦੋਸਤੀ ਬਣੀ ਵਜ੍ਹਾ
ਵਿਦੇਸ਼ ਘੁੰਮਣਾ ਚਾਹੁੰਦੇ ਹੋ ਤਾਂ ਨੋਟ ਕਰ ਲਓ ਇਨ੍ਹਾਂ ਦੇਸ਼ਾਂ ਦੇ ਨਾਮ, ਇੱਥੇ ਭਾਰਤੀਆਂ ਨੂੰ ਨਹੀਂ ਪੈਂਦੀ ਵੀਜ਼ੇ ਦੀ ਲੋੜ
ਵਿਦੇਸ਼ ਘੁੰਮਣਾ ਚਾਹੁੰਦੇ ਹੋ ਤਾਂ ਨੋਟ ਕਰ ਲਓ ਇਨ੍ਹਾਂ ਦੇਸ਼ਾਂ ਦੇ ਨਾਮ, ਇੱਥੇ ਭਾਰਤੀਆਂ ਨੂੰ ਨਹੀਂ ਪੈਂਦੀ ਵੀਜ਼ੇ ਦੀ ਲੋੜ
Indian Railways Train Delayed: ਸੰਘਣੀ ਧੁੰਦ ਕਾਰਨ ਟਰੇਨ ਯਾਤਰੀਆਂ ਨੂੰ ਵੱਡਾ ਝਟਕਾ, 19 ਟਰੇਨਾਂ 'ਚ ਦੇਰੀ, ਘਰੋਂ ਨਿਕਲਣ ਤੋਂ ਪਹਿਲਾਂ ਜਾਣ ਲਓ ਸਮਾਂ
ਸੰਘਣੀ ਧੁੰਦ ਕਾਰਨ ਟਰੇਨ ਯਾਤਰੀਆਂ ਨੂੰ ਵੱਡਾ ਝਟਕਾ, 19 ਟਰੇਨਾਂ 'ਚ ਦੇਰੀ, ਘਰੋਂ ਨਿਕਲਣ ਤੋਂ ਪਹਿਲਾਂ ਜਾਣ ਲਓ ਸਮਾਂ
Rashmika Mandanna: ਰਸ਼ਮਿਕਾ ਮੰਡਾਨਾ ਦੀ ਲਵ ਲਾਈਫ ਨੂੰ ਲੈ ਚਰਚਾ ਤੇਜ਼, ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰ ਨੇ ਖੋਲ੍ਹਿਆ ਰਿਸ਼ਤੇ ਦਾ ਰਾਜ਼
ਰਸ਼ਮਿਕਾ ਮੰਡਾਨਾ ਦੀ ਲਵ ਲਾਈਫ ਨੂੰ ਲੈ ਚਰਚਾ ਤੇਜ਼, ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰ ਨੇ ਖੋਲ੍ਹਿਆ ਰਿਸ਼ਤੇ ਦਾ ਰਾਜ਼
Jio ਯੂਜ਼ਰਸ ਨੂੰ ਵੱਡੀ ਰਾਹਤ! ਹੁਣ ਆਸਾਨੀ ਨਾਲ ਬਲਾਕ ਕਰ ਸਕੋਗੇ ਸਪੈਮ ਕਾਲ ਅਤੇ SMS! ਆਹ ਪ੍ਰੋਸੈਸ ਕਰ ਫੋਲੋ
Jio ਯੂਜ਼ਰਸ ਨੂੰ ਵੱਡੀ ਰਾਹਤ! ਹੁਣ ਆਸਾਨੀ ਨਾਲ ਬਲਾਕ ਕਰ ਸਕੋਗੇ ਸਪੈਮ ਕਾਲ ਅਤੇ SMS! ਆਹ ਪ੍ਰੋਸੈਸ ਕਰ ਫੋਲੋ
Embed widget