ਦਿੱਲੀ ਬਾਰਡਰਾਂ 'ਤੇ ਕਿਸਾਨਾਂ ਨੇ ਬਦਲੀ ਰਣਨੀਤੀ! ਨੌਜਵਾਨ ਝੋਨਾ ਲਾਉਣ ਪੰਜਾਬ ਪਰਤੇ ਤਾਂ, ਬਜ਼ੁਰਗਾਂ ਤੇ ਔਰਤਾਂ ਨੇ ਸੰਭਾਲਿਆ ਮੋਰਚਾ
ਪੰਜਾਬ ਦੀਆਂ ਖੇਤਰੀ ਜਥੇਬੰਦੀਆਂ ਨੇ ਢੁਕਵੀਂ ਤਾਕਤ ਬਣਾਈ ਰੱਖਣ ਲਈ ਟਿਕਰੀ ਸਰਹੱਦ 'ਤੇ ਔਰਤਾਂ ਸਣੇ ਬਜ਼ੁਰਗ ਲੋਕਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਫ਼ੈਸਲਾ ਪਿਛਲੇ ਦੋ ਹਫ਼ਤਿਆਂ ਵਿੱਚ ਬਾਰਡਰ 'ਤੇ ਪ੍ਰਦਰਸ਼ਨਕਾਰੀਆਂ ਦੀ ਘੱਟ ਰਹੀ ਗਿਣਤੀ ਦੇ ਮੱਦੇਨਜ਼ਰ ਲਿਆ ਹੈ, ਕਿਉਂਕਿ ਬਹੁਤ ਸਾਰੇ ਕਿਸਾਨ ਝੋਨੇ ਦੀ ਬਿਜਾਈ ਲਈ ਪੰਜਾਬ ਪਰਤਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਦਿਨਾਂ ਵਿੱਚ ਝੋਨੇ ਦੀ ਬਿਜਾਈ ਦਾ ਮੌਸਮ ਹੁੰਦਾ ਹੈ।
ਝੱਜਰ: ਪੰਜਾਬ ਦੀਆਂ ਖੇਤਰੀ ਜਥੇਬੰਦੀਆਂ ਨੇ ਢੁਕਵੀਂ ਤਾਕਤ ਬਣਾਈ ਰੱਖਣ ਲਈ ਟਿਕਰੀ ਸਰਹੱਦ 'ਤੇ ਔਰਤਾਂ ਸਣੇ ਬਜ਼ੁਰਗ ਲੋਕਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਫ਼ੈਸਲਾ ਪਿਛਲੇ ਦੋ ਹਫ਼ਤਿਆਂ ਵਿੱਚ ਬਾਰਡਰ 'ਤੇ ਪ੍ਰਦਰਸ਼ਨਕਾਰੀਆਂ ਦੀ ਘੱਟ ਰਹੀ ਗਿਣਤੀ ਦੇ ਮੱਦੇਨਜ਼ਰ ਲਿਆ ਹੈ, ਕਿਉਂਕਿ ਬਹੁਤ ਸਾਰੇ ਕਿਸਾਨ ਝੋਨੇ ਦੀ ਬਿਜਾਈ ਲਈ ਪੰਜਾਬ ਪਰਤਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਦਿਨਾਂ ਵਿੱਚ ਝੋਨੇ ਦੀ ਬਿਜਾਈ ਦਾ ਮੌਸਮ ਹੁੰਦਾ ਹੈ।
ਸੂਤਰਾਂ ਨੇ ਦੱਸਿਆ ਕਿ ਕੁਝ ਕਿਸਾਨ ਆਗੂ ਪੰਜਾਬ ਵਿੱਚ ਆਪਣੇ ਪਿੰਡਾਂ 'ਚ ਵੀ ਕੰਮ ਵਿੱਚ ਰੁੱਝੇ ਹੋਏ ਹਨ। ਸੂਤਰਾਂ ਨੇ ਕਿਹਾ ਕਿ ਕਿਸਾਨਾਂ ਨੂੰ ਬਾਰਡਰ ਉੱਤੇ ਆਪਣੀ ਥਾਂ ‘ਤੇ ਘੱਟੋ-ਘੱਟ ਇੱਕ ਜਾਂ ਦੋ ਵਿਅਕਤੀਆਂ ਦੀ ਮੌਜੂਦਗੀ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਤਾਂ ਜੋ ਹਾਜ਼ਰੀ ਨੂੰ ਬਰਕਰਾਰ ਰੱਖਿਆ ਜਾ ਸਕੇ। ਨਤੀਜੇ ਵਜੋਂ ਵੱਡੀ ਗਿਣਤੀ ਵਿੱਚ ਔਰਤਾਂ ਤੇ ਬਜ਼ੁਰਗਾਂ ਨੇ ਟਿੱਕਰੀ ਵੱਲ ਆਉਣਾ ਸ਼ੁਰੂ ਕਰ ਦਿੱਤਾ ਹੈ।
ਜਿਵੇਂ ਕਿ ਵਿਰੋਧ ਪ੍ਰਦਰਸ਼ਨ ਲੰਬੇ ਸਮੇਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਲਈ ਇਕ ਪ੍ਰਣਾਲੀ ਤਿਆਰ ਕੀਤੀ ਗਈ ਹੈ ਤਾਂ ਜੋ ਕਿਸਾਨ ਆਪਣੇ ਪਿੰਡਾਂ 'ਚ ਝੋਨੇ ਦੀ ਬਿਜਾਈ ਕਰ ਸਕਣ ਤੇ ਵਿਰੋਧ ਵੀ ਉਸੇ ਸ਼ਕਤੀ ਭਾਵਨਾ ਨਾਲ ਜਾਰੀ ਰਹਿ ਸਕੇ। ਬੀਕੇਯੂ (ਰਾਜੇਵਾਲ) ਦੇ ਸੀਨੀਅਰ ਆਗੂ ਪ੍ਰਗਟ ਸਿੰਘ ਨੇ ਕਿਹਾ ਕਿ ਇਸ ਲਈ ਅਸੀਂ ਟਿਕਰੀ ਬਾਰਡਰ 'ਤੇ ਔਰਤਾਂ ਸਮੇਤ ਬਜ਼ੁਰਗਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈ। ਜਿਹੜੇ ਝੋਨੇ ਦੀ ਬਿਜਾਈ ਦੇ ਕੰਮ ਵਿੱਚ ਨਹੀਂ ਰੁੱਝੇ ਹਨ, ਉਨ੍ਹਾਂ ਨੂੰ ਵੀ ਪੰਜਾਬ ਤੋਂ ਦਿੱਲੀ ਬਾਰਡਰ 'ਤੇ ਭੇਜਿਆ ਜਾ ਰਿਹਾ ਹੈ।
ਪ੍ਰਗਟ ਸਿੰਘ ਅੱਜ ਕੱਲ੍ਹ ਫਿਰੋਜ਼ਪੁਰ ਜ਼ਿਲੇ (ਪੰਜਾਬ) ਦੇ ਆਪਣੇ ਜੱਦੀ ਪਿੰਡ ਤਲਵੰਡੀ ਨੇਪਾਲਨ 'ਚ ਝੋਨੇ ਦੀ ਬਿਜਾਈ ਵਿੱਚ ਰੁੱਝੇ ਹੋਏ ਹਨ। ਕਿਉਂਕਿ ਖੇਤੀ ਹੀ ਕਿਸਾਨਾਂ ਦੀ ਆਮਦਨੀ ਦਾ ਇਕ ਮਾਤਰ ਸਰੋਤ ਹੈ, ਇਸ ਲਈ ਪਰਿਵਾਰ ਦੀ ਰੋਜ਼ੀ ਰੋਟੀ ਲਈ ਖੇਤੀਬਾੜੀ ਵੀ ਜ਼ਰੂਰੀ ਹੈ। ਅੰਦੋਲਨ ਨੂੰ ਮਜ਼ਬੂਤ ਕਰਨ ਲਈ ਬਹੁਤੇ ਕਿਸਾਨ 30 ਜੂਨ ਤਕ ਵਾਪਸ ਟਿੱਕਰੀ ਜਾਣਾ ਸ਼ੁਰੂ ਕਰ ਦੇਣਗੇ। ਜੁਲਾਈ ਵਿੱਚ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਇੱਕ ਵਾਰ ਫਿਰ ਵੱਧ ਜਾਵੇਗੀ।