ਕੋਵਿਡ ਵੈਕਸੀਨ ਲੈਣ ਤੋਂ ਪਹਿਲਾਂ ਤੇ ਬਾਅਦ ’ਚ ਕੀ-ਕੀ ਜ਼ਰੂਰੀ, ਜਾਣੋ ਕੀ ਕਹਿੰਦੇ ਮਾਹਿਰ
ਜਿਵੇਂ ਕੋਰੋਨਾ ਦੀ ਦੂਜੀ ਲਹਿਰ ਜ਼ੋਰਾਂ ’ਤੇ ਹੈ, ਉਵੇਂ ਹੀ ਕੋਵਿਡ ਵੈਕਸੀਨੇਸ਼ਨ (ਟੀਕਾਕਰਣ) ਦੀ ਮੁਹਿੰਮ ਆਪਣੇ ਪੂਰੇ ਜ਼ੋਰਾਂ ’ਤੇ ਹੈ। ਲੋਕ ਕਤਾਰਾਂ ’ਚ ਲੱਗ ਕੇ ਇਹ ਵੈਕਸੀਨ ਲਗਵਾ ਰਹੇ ਹਨ। ਲੋਕਾਂ ਨੂੰ ਉਂਝ ਇਸ ਵੈਕਸੀਨ ਦੇ ਮਾੜੇ ਪ੍ਰਭਾਵਾਂ ਦੀ ਵੀ ਚਿੰਤਾ ਹੈ। ਉਹ ਖ਼ੁਦ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਨ ਤੇ ਕਿਸੇ ਤਰ੍ਹਾਂ ਦੀ ਸਿਹਤ ਗੁੰਝਲ ਨਹੀਂ ਚਾਹੁੰਦੇ। ਵੈਕਸੀਨ ਲਗਵਾਉਣ ਤੋਂ ਪਹਿਲਾਂ ਖਾਣ-ਪੀਣ ਦਾ ਕੁਝ ਖ਼ਿਆਲ ਰੱਖਣਾ ਪੈਂਦਾ ਹੈ।
ਨਵੀਂ ਦਿੱਲੀ: ਜਿਵੇਂ ਕੋਰੋਨਾ ਦੀ ਦੂਜੀ ਲਹਿਰ ਜ਼ੋਰਾਂ ’ਤੇ ਹੈ, ਉਵੇਂ ਹੀ ਕੋਵਿਡ ਵੈਕਸੀਨੇਸ਼ਨ (ਟੀਕਾਕਰਣ) ਦੀ ਮੁਹਿੰਮ ਆਪਣੇ ਪੂਰੇ ਜ਼ੋਰਾਂ ’ਤੇ ਹੈ। ਲੋਕ ਕਤਾਰਾਂ ’ਚ ਲੱਗ ਕੇ ਇਹ ਵੈਕਸੀਨ ਲਗਵਾ ਰਹੇ ਹਨ। ਲੋਕਾਂ ਨੂੰ ਉਂਝ ਇਸ ਵੈਕਸੀਨ ਦੇ ਮਾੜੇ ਪ੍ਰਭਾਵਾਂ ਦੀ ਵੀ ਚਿੰਤਾ ਹੈ। ਉਹ ਖ਼ੁਦ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਨ ਤੇ ਕਿਸੇ ਤਰ੍ਹਾਂ ਦੀ ਸਿਹਤ ਗੁੰਝਲ ਨਹੀਂ ਚਾਹੁੰਦੇ। ਵੈਕਸੀਨ ਲਗਵਾਉਣ ਤੋਂ ਪਹਿਲਾਂ ਖਾਣ-ਪੀਣ ਦਾ ਕੁਝ ਖ਼ਿਆਲ ਰੱਖਣਾ ਪੈਂਦਾ ਹੈ। ਆਓ ਜਾਣੀਏ ਇਸ ਬਾਰੇ ਮਾਹਿਰਾਂ ਦੀ ਰਾਏ:
ਪਾਣੀ ਵੱਧ ਪੀਓ ਤੇ ਫਲ ਖਾਓ
ਮਾਹਿਰਾਂ ਅਨੁਸਾਰ ਸਰੀਰ ਵਿੱਚ ਪਾਣੀ ਦੀ ਮਾਤਰਾ ਚੰਗੀ ਸਿਹਤ ਲਈ ਜ਼ਰੂਰੀ ਹੈ। ਵੈਕਸੀਨ ਲੈਣ ਲਈ ਜਾਂਦੇ ਸਮੇਂ ਖ਼ੂਬ ਪਾਣੀ ਪੀਓ ਤੇ ਵੱਧ ਪਾਣੀ ਵਾਲੇ ਫਲ ਖਾਓ। ਇਸ ਨਾਲ ਵੈਕਸੀਨ ਲੈਣ ਤੋਂ ਬਾਅਦ ਹੋਣ ਵਾਲੇ ਸਾਈਡ ਇਫ਼ੈਕਟ ਬਹੁਤ ਘਟ ਜਾਣਗੇ।
ਸ਼ਰਾਬ ਤੋਂ ਦੂਰ ਰਹੋ
ਵੈਕਸੀਨ ਲੈਣ ਤੋਂ ਬਾਅਦ ਕਿਸੇ-ਕਿਸੇ ਵਿਅਕਤੀ ਨੂੰ ਮਾਮੂਲੀ ਸਾਈਡ–ਇਫ਼ੈਕਟ ਹੁੰਦਾ ਵੇਖਿਆ ਗਿਆ ਹੈ। ਉਂਝ ਬਹੁਤੇ ਲੋਕਾਂ ’ਚ ਇਸ ਵੈਕਸੀਨ ਦਾ ਕੋਈ ਮਾੜਾ ਪ੍ਰਭਾਵ ਵੇਖਣ ਨੂੰ ਨਹੀਂ ਮਿਲਿਆ। ਵੈਕਸੀਨ ਤੋਂ ਬਾਅਦ ਅਲਕੋਹਲ ਲੈਣਾ ਨੁਕਸਾਨਦੇਹ ਹੋ ਸਕਦਾ ਹੈ। ਦਰਅਸਲ, ਅਲਕੋਹਲ ਦੀ ਵਰਤੋਂ ਨਾਲ ਸਰੀਰ ਅੰਦਰ ਪਾਣੀ ਦੀ ਘਾਟ ਪੈਦਾ ਹੋ ਸਕਦੀ ਹੈ। ਇੰਝ ਸਾਈਡ ਇਫ਼ੈਕਟਸ ਦਾ ਖ਼ਦਸ਼ਾ ਵਧ ਜਾਂਦਾ ਹੈ। ਇਸ ਲਈ ਅਲਕੋਹਲ ਤੋਂ ਪਰਹੇਜ਼ ਕਰੋ।
ਪ੍ਰੋਸੈਸਡ ਫ਼ੂਡ ਨਾ ਖਾਓ
ਬ੍ਰਿਟਿਸ਼ ਜਰਨਲ ਆੱਫ਼ ਨਿਊਟ੍ਰੀਸ਼ਨ ਅਨੁਸਾਰ ਮਹਾਮਾਰੀ ਦੇ ਇਸ ਦੌਰ ਵਿੱਚ ਸ਼ੁੱਧ ਅਨਾਜ ਦਾ ਭੋਜਨ ਕਰਨਾ ਚਾਹੀਦਾ ਹੈ। ਵੈਕਸੀਨ ਲੈਣ ਵੇਲੇ ਪ੍ਰੋਸੈਸਡ ਫ਼ੂਡ ਨਾ ਵਰਤੋਂ। ਫ਼ਾਈਬਰ ਯੁਕਤ ਡਾਇਟ ਵੱਧ ਲਵੋ। ਫ਼ਾਈਬਰ ਦੇਸੀ ਅਨਾਜਾਂ ਵਿੱਚ ਵੱਧ ਹੁੰਦਾ ਹੈ। ਵਧੇਰੇ ਖੰਡ ਵਾਲੀਆਂ ਵਸਤਾਂ ਨਾ ਵਰਤੋ, ਤਾਂ ਬਿਹਤਰ ਰਹੇਗਾ।
ਵੈਕਸੀਨ ਲੈਣ ਤੋਂ ਪਹਿਲਾਂ ਸੰਤੁਲਿਤ ਭੋਜਨ ਖਾਓ
ਵੈਕਸੀਨ ਲੈਣ ਤੋਂ ਬਾਅਦ ਜ਼ਿਆਦਾਤਰ ਬੇਹੋਸ਼ ਹੋਣ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਵੈਕਸੀਨ ਲੈਣ ਤੋਂ ਪਹਿਲਾਂ ਸੰਤੁਲਿਤ ਭੋਜਨ ਖਾਓ। ਵਾਜਬ ਮਾਤਰਾ ਵਿੱਚ ਪਾਣੀ, ਸੰਤੁਲਿਤ ਭੋਜਨ ਤੇ ਸਨੈਕਸ ਲੈਣ ਨਾਲ ਵੈਕਸੀਨ ਦੇ ਸਾਈਡ ਇਫ਼ੈਕਟਸ ਦੀ ਚਿੰਤਾ ਦੂਰ ਹੋ ਸਕਦੀ ਹੈ।
Check out below Health Tools-
Calculate Your Body Mass Index ( BMI )