(Source: ECI/ABP News)
Fixed Deposit: ਇਨ੍ਹਾਂ ਬੈਂਕਾਂ ’ਚ FD ’ਤੇ ਮਿਲ ਰਿਹਾ ਸਭ ਤੋਂ ਵੱਧ ਵਿਆਜ
ਜੇ ਤੁਸੀਂ ਆਪਣੇ ਧਨ ਨੂੰ ‘ਫ਼ਿਕਸਡ ਡਿਪਾਜ਼ਿਟ’ (ਐਫ਼ਡੀ FD) ਕਰਨ ਦੀ ਯੋਜਨਾ ਉਲੀਕ ਰਹੇ ਹੋ, ਤਾਂ ਤੁਹਾਨੂੰ ਇੱਥੇ ਹੇਠਾਂ ਦੱਸੀਆਂ ਕੁਝ ਜ਼ਰੂਰੀ ਗੱਲਾਂ ਜ਼ਰੂਰ ਜਾਣਨੀਆਂ ਚਾਹੀਦੀਆਂ ਹਨ। ਇੱਥੇ ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ ਸਾਰੇ ਬੈਂਕ ਐੱਫ਼ਡੀ ਉੱਤੇ ਕਿੰਨਾ ਵਿਆਜ ਦੇ ਰਹੇ ਹਨ। ਉਂਝ ਸਾਰੇ ਬੈਂਕ ਐੱਫ਼ਡੀ ਸਮੇਂ ਅਨੁਸਾਰ ਹੀ ਵਿਆਜ ਦਿੰਦੇ ਹਨ।

Fixed Deposit: ਜੇ ਤੁਸੀਂ ਆਪਣੇ ਧਨ ਨੂੰ ‘ਫ਼ਿਕਸਡ ਡਿਪਾਜ਼ਿਟ’ (ਐਫ਼ਡੀ FD) ਕਰਨ ਦੀ ਯੋਜਨਾ ਉਲੀਕ ਰਹੇ ਹੋ, ਤਾਂ ਤੁਹਾਨੂੰ ਇੱਥੇ ਹੇਠਾਂ ਦੱਸੀਆਂ ਕੁਝ ਜ਼ਰੂਰੀ ਗੱਲਾਂ ਜ਼ਰੂਰ ਜਾਣਨੀਆਂ ਚਾਹੀਦੀਆਂ ਹਨ। ਇੱਥੇ ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ ਸਾਰੇ ਬੈਂਕ ਐੱਫ਼ਡੀ ਉੱਤੇ ਕਿੰਨਾ ਵਿਆਜ ਦੇ ਰਹੇ ਹਨ। ਉਂਝ ਸਾਰੇ ਬੈਂਕ ਐੱਫ਼ਡੀ ਸਮੇਂ ਅਨੁਸਾਰ ਹੀ ਵਿਆਜ ਦਿੰਦੇ ਹਨ।
ਇੱਕ ਸਾਲ ਲਈ FD ਕਰਨ ’ਤੇ ਸਭ ਤੋਂ ਵੱਧ 5.2% ਵਿਆਜ ਯੂਨੀਅਨ ਬੈਂਕ ਦੇ ਰਿਹਾ ਹੈ। ਇਸ ਤੋਂ ਇਲਾਵਾ SBI 4.90%, ਕੈਨਰਾ ਬੈਂਕ 5.20%, ਪੰਜਾਬ ਨੈਸ਼ਨਲ ਬੈਂਕ 5.20% ਤੇ ਬੈਂਕ ਆਫ਼ ਇੰਡੀਆ 5.25% ਦੇ ਰਹੇ ਹਨ।
ਜੇ ਤੁਸੀਂ ਦੋ ਸਾਲਾਂ ਲਈ ਐੱਫ਼ ਡੀ ਕਰਦੇ ਹੋ, ਤਾਂ ਸਭ ਤੋਂ ਵੱਧ 5.50% ਵਿਆਜ ਦਰ ਯੂਨੀਅਨ ਬੈਂਕ ਦੇ ਰਿਹਾ ਹੈ। ਇਸ ਤੋਂ ਇਲਾਵਾ SBI 5.10%, ਕੇਨਰਾ ਬੈਂਕ 5.40%, ਪੰਜਾਬ ਨੈਸ਼ਨਲ ਬੈਂਕ 5.20% ਤੇ ਬੈਂਕ ਆੰਫ਼ ਇੰਡੀਆ 5.30% ਵਿਆਜ ਦੇ ਰਹੇ ਹਨ।
ਤਿੰਨ ਸਾਲਾਂ ਦੀ FD ’ਤੇ ਸਭ ਤੋਂ ਵੱਧ 5.55% ਵਿਆਜ ਯੂਨੀਅਨ ਬੈਂਕ ਦੇ ਰਿਹਾ ਹੈ। SBI 5.30%, ਕੇਨਰਾ ਬੈਂਕ 5.50%, ਪੰਜਾਬ ਨੈਸ਼ਨਲ ਬੈਂਕ 5.30% ਤੇ ਬੈਂਕ ਆੱਫ਼ ਇੰਡੀਆ 5.30% ਵਿਆਜ ਦੇ ਰਹੇ ਹਨ।
ਜੇ ਤੁਸੀਂ ਪੰਜ ਸਾਲਾਂ ਲਈ ਐੱਫ਼ਡੀ ਕਰਦੇ ਹੋ, ਤਾਂ ਸਭ ਤੋਂ ਵੱਧ 5.60% ਵਿਆਜ ਦਰ ਯੂਨੀਅਨ ਬੈਂਕ ਦੇ ਰਿਹਾ ਹੈ। ਇਸ ਤੋਂ ਇਲਾਵਾ SBI 5.40%, ਕੇਨਰਾ ਬੈਂਕ 5.50%, ਪੰਜਾਬ ਨੈਸ਼ਨਲ ਬੈਂਕ 5.30% ਅਤੇ ਬੈਂਕ ਆੱਫ਼ ਇੰਡੀਆ 5.30% ਵਿਆਜ ਦੇ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
