ਪੜਚੋਲ ਕਰੋ
Advertisement
ਹੜ੍ਹ ਤੇ ਮੀਂਹ ਨੇ ਲਈ 61 ਲੋਕਾਂ ਦੀ ਜਾਨ, 18 ਜ਼ਿਲ੍ਹਿਆਂ ‘ਚ 10.75 ਲੱਖ ਲੋਕ ਪ੍ਰਭਾਵਿਤ
ਅਸਾਮ ‘ਚ ਹੜ੍ਹ ਦੇ ਪਾਣੀ ‘ਚ ਡੁੱਬਣ ਨਾਲ ਸ਼ਨੀਵਾਰ ਨੂੰ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਇਕ ਸਰਕਾਰੀ ਰਿਪੋਰਟ ‘ਚ ਦਿੱਤੀ ਗਈ ਹੈ। ਰਿਪੋਰਟ ਅਨੁਸਾਰ 18 ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ 10.75 ਲੱਖ ਲੋਕ ਪ੍ਰਭਾਵਤ ਹੋਏ ਹਨ।
ਗੁਹਾਟੀ: ਅਸਾਮ ‘ਚ ਹੜ੍ਹ ਦੇ ਪਾਣੀ ‘ਚ ਡੁੱਬਣ ਨਾਲ ਸ਼ਨੀਵਾਰ ਨੂੰ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਇਕ ਸਰਕਾਰੀ ਰਿਪੋਰਟ ‘ਚ ਦਿੱਤੀ ਗਈ ਹੈ। ਰਿਪੋਰਟ ਅਨੁਸਾਰ 18 ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ 10.75 ਲੱਖ ਲੋਕ ਪ੍ਰਭਾਵਤ ਹੋਏ ਹਨ।
ਅਸਾਮ ਸਟੇਟ ਆਫ਼ਤ ਪ੍ਰਬੰਧਨ ਅਥਾਰਟੀ ਨੇ ਆਪਣੇ ਨਿਯਮਤ ਬੁਲੇਟਿਨ ਵਿੱਚ ਕਿਹਾ, “ਮੋਰੀਗਾਓਂ ਵਿੱਚ ਹੜ੍ਹ ਕਾਰਨ ਇੱਕ ਵਿਅਕਤੀ ਦੀ ਮੌਤ ਹੋਈ ਅਤੇ ਇੱਕ ਹੋਰ ਵਿਅਕਤੀ ਦੀ ਤਿਨਸੁਕੀਆ ਜ਼ਿਲ੍ਹੇ ਵਿੱਚ ਮੌਤ ਹੋ ਗਈ, ਜਿਸ ਨਾਲ ਰਾਜ ਵਿੱਚ ਮੌਤਾਂ ਦੀ ਗਿਣਤੀ 61 ਹੋ ਗਈ। ਬੁਲੇਟਿਨ ਅਨੁਸਾਰ ਇਨ੍ਹਾਂ ਵਿੱਚੋਂ 37 ਲੋਕਾਂ ਦੀ ਹੜ੍ਹਾਂ ਕਾਰਨ ਮੌਤ ਹੋ ਗਈ ਸੀ ਅਤੇ 24 ਵਿਅਕਤੀਆਂ ਦੀ ਨਿਰੰਤਰ ਬਾਰਸ਼ ਕਾਰਨ ਹੋਏ ਜ਼ਮੀਨ ਖਿਸਕਣ ਕਾਰਨ ਮੌਤ ਹੋ ਗਈ ਸੀ। ਹਾਲਾਂਕਿ, ਕੁਝ ਜ਼ਿਲ੍ਹਿਆਂ ਵਿੱਚ ਪਾਣੀ ਦੇ ਪੱਧਰ ਵਿੱਚ ਗਿਰਾਵਟ ਵੇਖੀ ਜਾ ਰਹੀ ਹੈ।
ਅਸਾਮ ਵਿੱਚ ਹੜ੍ਹਾਂ ਨਾਲ ਤਬਾਹੀ ਬਰਕਰਾਰ:
ਬੁਲੇਟਿਨ ਅਨੁਸਾਰ, ਲਖਿਮਪੁਰ ਅਤੇ ਬੋਂਗਾਈਗਾਓਂ ਵਿੱਚ ਸ਼ਨੀਵਾਰ ਨੂੰ ਹੜ੍ਹ ਦਾ ਪਾਣੀ ਘੱਟ ਗਿਆ। ਇਸ ਵੇਲੇ ਹੜ੍ਹ ਨਾਲ ਪ੍ਰਭਾਵਿਤ ਜ਼ਿਲ੍ਹੇ ਧੇਮਾਜੀ, ਬਿਸਵਾਨਥ, ਚਿਰਾਂਗ, ਦਾਰੰਗ, ਨਲਬਾਰੀ, ਬਰਪੇਟਾ, ਕੋਕਰਾਝਰ, ਧੁਬਰੀ, ਦੱਖਣੀ ਸਲਮਾਰਾ, ਗੋਲਪੜਾ, ਕਾਮਰੂਪ, ਕਾਮਰੂਪ ਮੈਟਰੋਪੋਲੀਟਨ, ਮੂਰੀਗਾਓਂ, ਨਾਗਾਓਂ, ਗੋਲਾਘਾਟ, ਜੋਰਹਾਟ, ਦਿਬਰਗੜ ਅਤੇ ਤਿਨਸੁਕੀਆ ਹਨ। ਬਾਰਪੇਟਾ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੈ। ਇੱਥੇ 6.33 ਲੱਖ ਤੋਂ ਵੱਧ ਲੋਕ ਪ੍ਰਭਾਵਤ ਹੋਏ ਹਨ। ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੱਖਣੀ ਸਾਲਮਾਰਾ ਹੈ ਜਿੱਥੇ ਤਕਰੀਬਨ 1.95 ਲੱਖ ਲੋਕ ਪ੍ਰਭਾਵਤ ਹਨ।
ਬਿਜਲੀ ਡਿੱਗਣ ਨਾਲ 43 ਲੋਕਾਂ ਦੀ ਮੌਤ, ਭਾਰੀ ਮੀਂਹ ਨੇ ਮਚਾਈ ਤਬਾਹੀ
8 ਜ਼ਿਲ੍ਹਿਆਂ ਵਿੱਚ 171 ਰਾਹਤ ਕੈਂਪ ਅਤੇ ਵੰਡ ਕੇਂਦਰ ਸਥਾਪਤ:
ਇਸ ਦੇ ਨਾਲ ਹੀ ਗੋਲਪਾਰਾ 'ਚ 83 ਹਜ਼ਾਰ 300 ਤੋਂ ਜ਼ਿਆਦਾ ਲੋਕ ਹੜ੍ਹਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ। ਬੁਲੇਟਿਨ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ 24 ਘੰਟਿਆਂ ਵਿੱਚ ਐਸਡੀਆਰਐਫ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨੇ ਤਿੰਨ ਜ਼ਿਲ੍ਹਿਆਂ ਵਿੱਚ 1 ਹਜ਼ਾਰ 46 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ। ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਠ ਜ਼ਿਲ੍ਹਿਆਂ ਵਿੱਚ 171 ਰਾਹਤ ਕੈਂਪ ਅਤੇ ਵੰਡ ਕੇਂਦਰ ਸਥਾਪਤ ਕੀਤੇ ਹਨ। ਇਨ੍ਹਾਂ ਰਾਹਤ ਕੈਂਪਾਂ ਅਤੇ ਵੰਡ ਕੇਂਦਰਾਂ ਵਿੱਚ 6 ਹਜ਼ਾਰ 531 ਲੋਕਾਂ ਨੂੰ ਠਿਕਾਣਾ ਦਿੱਤਾ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
Advertisement