Freedom Report 2021: ਮੋਦੀ ਸਰਕਾਰ ਕਰਕੇ ਭਾਰਤ 'ਚ ਹੀ ਘਟੀ ਭਾਰਤੀਆਂ ਦੀ ਆਜ਼ਾਦੀ, ਅਮਰੀਕਾ ਨੇ ਘਟਾਈ ਰੇਟਿੰਗ
ਅਮੈਰੀਕਨ ਫ੍ਰੀਡਮ ਹਾਊਸ ਨੇ ਇੱਕ ਰਿਪੋਰਟ 'ਚ ਕਿਹਾ ਹੈ ਕਿ ਭਾਰਤ 'ਚ ਲੋਕਾਂ ਦੀ ਆਜ਼ਾਦੀ ਪਹਿਲਾਂ ਨਾਲੋਂ ਘੱਟ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਇੱਕ ‘ਸੁਤੰਤਰ’ ਦੇਸ਼ ਤੋਂ ‘ਅੰਸ਼ਕ ਤੌਰ 'ਤੇ ਸੁਤੰਤਰ' ਦੇਸ਼ 'ਚ ਬਦਲ ਗਿਆ ਹੈ। ਅਸਲ 'ਚ ਇਸ ਰਿਪੋਰਟ 'ਚ ਬਹੁਤ ਸਾਰੇ ਦੇਸ਼ਾਂ 'ਚ 'ਰਾਜਨੀਤਕ ਆਜ਼ਾਦੀ' ਤੇ 'ਮਨੁੱਖੀ ਅਧਿਕਾਰਾਂ' ਬਾਰੇ ਖੋਜ ਕੀਤੀ ਗਈ ਸੀ।
ਪਵਨਪ੍ਰੀਤ ਕੌਰ ਦੀ ਰਿਪੋਰਟ
Freedom Report 2021: ਅਮੈਰੀਕਨ ਫ੍ਰੀਡਮ ਹਾਊਸ ਨੇ ਇੱਕ ਰਿਪੋਰਟ 'ਚ ਕਿਹਾ ਹੈ ਕਿ ਭਾਰਤ 'ਚ ਲੋਕਾਂ ਦੀ ਆਜ਼ਾਦੀ ਪਹਿਲਾਂ ਨਾਲੋਂ ਘੱਟ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਇੱਕ ‘ਸੁਤੰਤਰ’ ਦੇਸ਼ ਤੋਂ ‘ਅੰਸ਼ਕ ਤੌਰ 'ਤੇ ਸੁਤੰਤਰ' ਦੇਸ਼ 'ਚ ਬਦਲ ਗਿਆ ਹੈ। ਅਸਲ 'ਚ ਇਸ ਰਿਪੋਰਟ 'ਚ ਬਹੁਤ ਸਾਰੇ ਦੇਸ਼ਾਂ 'ਚ 'ਰਾਜਨੀਤਕ ਆਜ਼ਾਦੀ' ਤੇ 'ਮਨੁੱਖੀ ਅਧਿਕਾਰਾਂ' ਬਾਰੇ ਖੋਜ ਕੀਤੀ ਗਈ ਸੀ।
ਰਿਪੋਰਟ 'ਚ ਸਾਫ ਲਿਖਿਆ ਗਿਆ ਹੈ ਕਿ ਸਾਲ 2014 'ਚ ਭਾਰਤ 'ਚ ਸੱਤਾ ਤਬਦੀਲੀ ਤੋਂ ਬਾਅਦ ਨਾਗਰਿਕਾਂ ਦੀ ਆਜ਼ਾਦੀ 'ਚ ਗਿਰਾਵਟ ਆਈ ਸੀ। ‘ਡੈਮੋਕਰੇਸੀ ਅੰਡਰ ਸੀਜ਼’ ਸਿਰਲੇਖ ਵਾਲੀ ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਵਿੱਚ ਸਥਿਤੀ ਵਿੱਚ ਤਬਦੀਲੀ ਆਲਮੀ ਤਬਦੀਲੀ ਦਾ ਇੱਕ ਹਿੱਸਾ ਹੈ। ਇਸ ਰਿਪੋਰਟ 'ਚ ਭਾਰਤ ਨੂੰ 100 'ਚੋਂ 67 ਨੰਬਰ ਦਿੱਤੇ ਗਏ ਹਨ। ਜਦਕਿ ਪਿਛਲੇ ਸਾਲ ਭਾਰਤ ਨੂੰ 100 'ਚੋਂ 71 ਨੰਬਰ ਦਿੱਤੇ ਗਏ ਸੀ।
ਰਿਪੋਰਟ 'ਚ ਭਾਰਤ ਦੇ ਨੰਬਰਾਂ ਨੂੰ ਘਟਾਉਣ ਦਾ ਕਾਰਨ ਸਰਕਾਰ ਅਤੇ ਇਸ ਦੇ ਸਹਿਯੋਗੀਆਂ ਵੱਲੋਂ ਆਲੋਚਕਾਂ 'ਤੇ ਸ਼ਿਕੰਜਾ ਕੱਸਣਾ ਹੈ। ਨਾਗਰਿਕ ਆਜ਼ਾਦੀ ਦੀ ਦਰਜਾਬੰਦੀ 'ਚ ਸਭ ਤੋਂ ਵੱਡਾ ਲੋਕਤੰਤਰ, ਭਾਰਤ ਇਸ ਸਾਲ 60 'ਚੋਂ 33 ਨੰਬਰ ਮਿਲੇ ਹਨ ਜਦਕਿ ਪਿਛਲੇ ਸਾਲ 60 'ਚੋਂ 37 ਮਿਲੇ ਸੀ। ਭਾਰਤ 'ਚ ਰਾਜਨੀਤਕ ਅਧਿਕਾਰਾਂ ਦਾ ਸਕੋਰ ਦੋਵਾਂ ਸਾਲਾਂ ਲਈ 40 'ਚੋਂ 34 ਸੀ।
ਇਸ ਰਿਪੋਰਟ ਵਿੱਚ ਪਿਛਲੇ ਸਾਲ ਕੋਰੋਨਾਵਾਇਰਸ ਦੀ ਰੋਕਥਾਮ ਲਈ ਭਾਰਤ ਸਰਕਾਰ ਵੱਲੋਂ ਲਗਾਏ ਗਏ ਲੌਕਡਾਊਨ ਦਾ ਵੀ ਜ਼ਿਕਰ ਕੀਤਾ ਗਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਸਰਕਾਰ ਦੁਆਰਾ ਲਾਗੂ ਕੀਤਾ ਗਿਆ ਲੌਕਡਾਊਨ ਖ਼ਤਰਨਾਕ ਸੀ। ਇਸ ਦੌਰਾਨ ਲੱਖਾਂ ਪ੍ਰਵਾਸੀ ਮਜ਼ਦੂਰਾਂ ਨੂੰ ਪਰਵਾਸ ਦਾ ਸਾਹਮਣਾ ਕਰਨਾ ਪਿਆ।