ਗੈਸ ਸਿਲੰਡਰ ਦੀਆਂ ਕੀਮਤਾਂ 'ਚ 225 ਰੁਪਏ ਵਾਧਾ, ਰੋਟੀ-ਟੁੱਕ ਕਰਨਾ ਵੀ ਹੋਇਆ ਔਖਾ
ਪੈਟਰੋਲ ਦੀ ਕੀਮਤ 100 ਰੁਪਏ ਤੱਕ ਪੁੱਜਣ ਤੋਂ ਬਾਅਦ ਐਲਪੀਜੀ ਸਿਲੰਡਰ (LPG Cylinder) ਦੀ ਕੀਮਤ ਵੀ ਆਕਾਸ਼ ਨੂੰ ਛੋਹਣ ਲੱਗੀ ਹੈ। ਵੀਰਵਾਰ ਨੂੰ ਇੱਕ ਵਾਰ ਫਿਰ ਐਲਪੀਜੀ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ।
ਨਵੀਂ ਦਿੱਲੀ: ਪੈਟਰੋਲ ਦੀ ਕੀਮਤ 100 ਰੁਪਏ ਤੱਕ ਪੁੱਜਣ ਤੋਂ ਬਾਅਦ ਐਲਪੀਜੀ ਸਿਲੰਡਰ (LPG Cylinder) ਦੀ ਕੀਮਤ ਵੀ ਆਕਾਸ਼ ਨੂੰ ਛੋਹਣ ਲੱਗੀ ਹੈ। ਵੀਰਵਾਰ ਨੂੰ ਇੱਕ ਵਾਰ ਫਿਰ ਐਲਪੀਜੀ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੁਣ 14.2 ਕਿਲੋਗ੍ਰਾਮ ਦੀ ਬਿਨਾ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 794 ਰੁਪਏ ਹੋ ਗਈ। ਸਿਰਫ਼ 21 ਦਿਨਾਂ ਅੰਦਰ 100 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਦਸੰਬਰ ਤੋਂ ਲੈ ਕੇ ਹੁਣ ਤੱਕ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 225 ਰੁਪਏ ਦਾ ਤਿੱਖਾ ਵਾਧਾ ਹੋ ਚੁੱਕਾ ਹੈ।
ਇੱਕ ਦਸੰਬਰ ਤੋਂ ਪਹਿਲਾਂ LPG ਸਿਲੰਡਰ ਦੀ ਕੀਮਤ 594 ਰੁਪਏ ਪਰ 1 ਦਸੰਬਰ, 2020 ਨੂੰ ਇਹ 50 ਰੁਪਏ ਵਧਾ ਦਿੱਤੀ ਗਈ ਸੀ। 16 ਫ਼ਰਵਰੀ ਨੂੰ ਵੀ ਇਸ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ।
ਕਦੋਂ ਕਿੰਨੀ ਵਧੀ ਸਿਲੰਡਰ ਦੀ ਕੀਮਤ
25 ਫ਼ਰਵਰੀ |
50 |
794 |
15 ਫ਼ਰਵਰੀ |
50 |
769 |
04 ਫ਼ਰਵਰੀ |
25 |
719 |
16 ਫ਼ਰਵਰੀ |
50 |
694 |
01 ਦਸੰਬਰ |
50 |
644 |
ਪ੍ਰਮੁੱਖ ਸ਼ਹਿਰਾਂ ਵਿੱਚ ਬਿਨਾ ਸਬਸਿਡੀ ਵਾਲੇ 14.2 ਕਿਲੋਗ੍ਰਾਮ LPG ਸਿਲੰਡਰ ਦੀ ਨਵੀਂ ਕੀਮਤ
ਸ਼ਹਿਰ |
ਕੀਮਤ |
ਦਿੱਲੀ |
794 |
ਮੁੰਬਈ |
794 |
ਕੋਲਕਾਤਾ |
822 |
ਲਖਨਊ |
832 |
ਆਗਰਾ |
807 |
ਜੈਪੁਰ |
805 |
ਪਟਨਾ |
884 |
ਇੰਦੌਰ |
822 |
ਪੁਣੇ |
798 |
ਅਹਿਮਦਾਬਾਦ |
801 |