ਵੱਡੀ ਖਬਰ! 2 ਤੋਂ 18 ਸਾਲ ਦੇ ਬੱਚਿਆਂ ਨੂੰ ਲੱਗੇਗੀ ਕੋਰੋਨਾ ਵੈਕਸੀਨ
ਹੁਣ 2 ਤੋਂ 18 ਸਾਲ ਦੇ ਬੱਚੇ ਕੋਰੋਨਾ ਵੈਕਸੀਨ ਲੈ ਸਕਣਗੇ। ਬੱਚਿਆਂ ਨੂੰ ਕੋਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ।
Corona Vaccination: ਹੁਣ 2 ਤੋਂ 18 ਸਾਲ ਦੇ ਬੱਚੇ ਕੋਰੋਨਾ ਵੈਕਸੀਨ ਲੈ ਸਕਣਗੇ। ਬੱਚਿਆਂ ਨੂੰ ਕੋਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਸੀਡੀਐਸਸੀਓ ਦੀ ਵਿਸ਼ਾ ਮਾਹਿਰ ਕਮੇਟੀ ਨੇ 2 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵੇਸੀਨ ਦੇਣ ਦੀ ਸਿਫਾਰਸ਼ ਕੀਤੀ ਹੈ।
ਹਾਸਲ ਜਾਣਕਾਰੀ ਦੇ ਅਨੁਸਾਰ ਇਸ ਟੀਕੇ ਤੋਂ ਇਮਿਊਨ ਸਿਸਟਮ ਵਿਕਸਤ ਹੋਵੇਗਾ ਤੇ ਇਸ ਦੇ ਕੋਈ ਮਾੜੇ ਪ੍ਰਭਾਵ ਨਹੀਂ ਵੇਖੇ ਗਏ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਦੇਸ਼ ਵਿੱਚ ਹੁਣ 2 ਤੋਂ 18 ਸਾਲ ਦੇ ਬੱਚਿਆਂ ਨੂੰ ਐਮਰਜੰਸੀ ਦੀ ਹਾਲਤ ਵਿੱਚ ਕੋਵੈਕਸੀਨ ਟੀਕਾ ਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਭਾਰਤ ਬਾਇਓਟੈੱਕ ਤੇ ਆਈਸੀਐਮਆਰ ਨੇ ਮਿਲ ਕੇ ਕੋਵੈਕਸੀਨ ਬਣਾਇਆ ਹੈ। ਕਰੋਨਾ ਵਾਇਰਸ ਵਿਰੁੱਧ ਟੀਕਾ ਕਲੀਨਿਕਲ ਅਜ਼ਮਾਇਸ਼ਾਂ ਵਿੱਚ ਲਗਪਗ 78 ਪ੍ਰਤੀਸ਼ਤ ਪ੍ਰਭਾਵਸ਼ਾਲੀ ਸਾਬਤ ਹੋਇਆ।
ਦੂਜੇ ਤੇ ਤੀਜੇ ਪੜਾਅ ਦੇ ਟਰਾਇਲ ਭਾਰਤ ਵਿੱਚ 2 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਤੇ ਸ਼ੁਰੂ ਹੋਏ ਸੀ। ਸੋਮਵਾਰ ਨੂੰ ਹੋਈ ਮੀਟਿੰਗ ਵਿੱਚ ਟੀਕੇ ਦੇ ਸਬੰਧ ਵਿੱਚ ਇਹ ਫੈਸਲਾ ਲਿਆ ਗਿਆ ਹੈ। ਐਸਈਸੀ ਨੇ ਆਪਣੀ ਸਿਫਾਰਸ਼ ਲਈ ਡਰੱਗਜ਼ ਕੰਟਰੋਲਰ ਆਫ਼ ਇੰਡੀਆ ਨੂੰ ਆਪਣੀ ਸਿਫਾਰਸ਼ ਭੇਜੀ ਹੈ।
ਇਹ ਧਿਆਨ ਦੇਣ ਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਬੱਚੇ ਲੰਬੇ ਸਮੇਂ ਤੋਂ ਸਕੂਲ ਨਹੀਂ ਜਾ ਸਕੇ। ਬੱਚਿਆਂ ਨੂੰ ਔਨਲਾਈਨ ਕਲਾਸਾਂ ਲੈਣੀਆਂ ਪੈਂਦੀਆਂ ਹਨ। ਬਹੁਤ ਸਾਰੇ ਮਾਮਲੇ ਅਜਿਹੇ ਹੋਏ ਹਨ ਜਦੋਂ ਔਨਲਾਈਨ ਕਲਾਸਾਂ ਕਾਰਨ ਬੱਚੇ ਪ੍ਰਭਾਵਿਤ ਹੋ ਰਹੇ ਹਨ।
ਇਸ ਤੋਂ ਪਹਿਲਾਂ ਅਮਰੀਕੀ ਦਵਾਈ ਨਿਰਮਾਤਾ ਫਾਈਜ਼ਰ ਤੇ ਬਾਇਓਐਨਟੇਕ ਨੇ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਯੂਐਸ ਡਰੱਗਜ਼ ਰੈਗੂਲੇਟਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਤੋਂ ਆਗਿਆ ਮੰਗੀ ਹੈ। ਇਸ ਕਦਮ ਨਾਲ ਅਮਰੀਕਾ ਦੇ ਲਗਪਗ 2 ਕਰੋੜ 80 ਲੱਖ ਬੱਚੇ ਟੀਕੇ ਤੋਂ ਸੁਰੱਖਿਆ ਪ੍ਰਾਪਤ ਕਰ ਸਕਣਗੇ।
ਫਾਈਜ਼ਰ ਨੇ ਕਿਹਾ ਕਿ ਇਸ ਦੇ ਸਮਰਥਨ ਵਿੱਚ ਡਾਟਾ ਉਨ੍ਹਾਂ ਦੀ ਤਰਫੋਂ ਐਫਡੀਏ ਨੂੰ ਸੌਂਪਿਆ ਗਿਆ ਹੈ। ਫਾਰਮਾਸਿਊਟੀਕਲ ਕੰਪਨੀ ਦੀ ਬੇਨਤੀ 'ਤੇ ਡਰੱਗਸ ਰੈਗੂਲੇਟਰ ਤੋਂ ਤੁਰੰਤ ਕਦਮ ਚੁੱਕਦਿਆਂ 26 ਅਕਤੂਬਰ ਨੂੰ ਇੱਕ ਮੀਟਿੰਗ ਤੈਅ ਕੀਤੀ ਗਈ ਹੈ।