ਆਸਟ੍ਰੇਲੀਆ ਤੋਂ ਸਿੱਖਾਂ ਲਈ ਵੱਡੀ ਖੁਸ਼ਖਬਰੀ! 12 ਸਾਲਾਂ ਦੀ ਉਡੀਕ ਮਗਰੋਂ ਫੈਸਲਾ
ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੀ ਸਰਕਾਰ ਨੇ ਉੱਤਰ-ਪੱਛਮੀ ਸਿਡਨੀ ’ਚ ਰਾਊਜ਼ ਹਿੱਲ ਵਿਖੇ ਦੇਸ਼ ਦਾ ਪਹਿਲਾ ਸਿੱਖ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਪ੍ਰਵਾਨਗੀ ਇਸੇ ਮਹੀਨੇ ਦੇ ਅਰੰਭ ਵਿੱਚ ਦੇਸ਼ ਦੇ ਯੋਜਨਾਬੰਦੀ ਤੇ ਜਨਤਕ ਸਥਾਨਾਂ ਬਾਰੇ ਮੰਤਰੀ ਰੌਬ ਸਟੋਕਸ ਨੇ ਦਿੱਤੀ ਹੈ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੀ ਸਰਕਾਰ ਨੇ ਉੱਤਰ-ਪੱਛਮੀ ਸਿਡਨੀ ’ਚ ਰਾਊਜ਼ ਹਿੱਲ ਵਿਖੇ ਦੇਸ਼ ਦਾ ਪਹਿਲਾ ਸਿੱਖ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਪ੍ਰਵਾਨਗੀ ਇਸੇ ਮਹੀਨੇ ਦੇ ਅਰੰਭ ਵਿੱਚ ਦੇਸ਼ ਦੇ ਯੋਜਨਾਬੰਦੀ ਤੇ ਜਨਤਕ ਸਥਾਨਾਂ ਬਾਰੇ ਮੰਤਰੀ ਰੌਬ ਸਟੋਕਸ ਨੇ ਦਿੱਤੀ ਹੈ। ਇਸ ਲਈ ਆਸਟ੍ਰੇਲੀਆ ਦੀ ਸਿੱਖ ਸੰਗਤ ਨੂੰ 12 ਸਾਲਾਂ ਤੱਕ ਉਡੀਕ ਕਰਨੀ ਪਈ। ਇਸ ਦਾ ਨਾਂ ‘ਸਿੱਖ ਗ੍ਰਾਮਰ ਸਕੂਲ’ ਹੋਵੇਗਾ।
ਇਸ ਪ੍ਰੋਜੈਕਟ ਨਾਲ ਜੁੜੇ ਕੰਵਰਜੀਤ ਸਿੰਘ ਨੇ ਦੱਸਿਆ ਕਿ ਹੁਣ ਆਸਟ੍ਰੇਲੀਆ ਦੇ ਸਿੱਖ ਬੱਚੇ ਵੀ ਜੱਜ, ਸਿਆਸੀ ਆਗੂ ਤੇ ਖਿਡਾਰੀ ਬਣ ਸਕਣਗੇ। ਇੱਥੇ ਸਿੱਖ ਧਰਮਾਂ ਦੇ ਨਾਲ-ਨਾਲ ਹੋਰਨਾਂ ਧਰਮਾਂ ਦੇ ਬੱਚੇ ਵੀ ਦਾਖ਼ਲਾ ਲੈ ਕੇ ਸਿੱਖਿਆ ਹਾਸਲ ਕਰ ਸਕਣਗੇ।
‘ਸਿਡਨੀ ਮੌਰਨਿੰਗ ਹੈਰਾਲਡ’ ਦੀ ਰਿਪੋਰਟ ਅਨੁਸਾਰ ਆਸਟ੍ਰੇਲੀਆ ਦੇ ਇਸ ਪਹਿਲੇ ਸਿੱਖ ਸਕੂਲ ਵਿੱਚ ਕਿੰਡਰਗਾਰਟਨ ਤੋਂ ਲੈ ਕੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਕਰਵਾਈ ਜਾਵੇਗੀ। ਇੱਥੇ ਬੋਰਡਿੰਗ ਦੀ ਸਹੂਲਤ ਵੀ ਹੋਵੇਗੀ, ਖੇਡ ਦਾ ਮੈਦਾਨ, ਪ੍ਰੀ-ਸਕੂਲ ਤੇ ਇੱਕ ਗੁਰਦੁਆਰਾ ਸਾਹਿਬ ਵੀ ਹੋਵੇਗਾ।
ਸਿੱਖ ਬੱਚੇ ਇੱਥੇ ਕੀਰਤਨ ਤੇ ਗੁਰਬਾਣੀ ਵੀ ਸਿੱਖ ਸਕਣਗੇ, ਜਦ ਕਿ ਹੋਰਨਾਂ ਧਰਮਾਂ ਦੇ ਬੱਚੇ ਉਸ ਦੌਰਾਨ ਹੋਰ ਗਤੀਵਿਧੀਆਂ ਕਰਨਗੇ। ਬਲੈਕਟਾਊਨ ਵਿੱਚ ਦੱਖਣੀ ਏਸ਼ੀਆ ਮੂਲ ਦੇ ਇੱਕ ਲੱਖ ਤੋਂ ਵੱਧ ਲੋਕ ਰਹਿ ਰਹੇ ਹਨ। ਮੰਤਰੀ ਰੌਬ ਸਟੋਕਸ ਨੇ ਦੱਸਿਆ ਕਿ ਇਸ ਸਕੂਲ ਦਾ ਨਿਰਮਾਣ ਉੱਤਰ-ਪੱਛਮੀ ਲਾਈਨ 'ਤੇ ਟੈਲਾਵੌਂਗ ਮੈਟਰੋ ਸਟੇਸ਼ਨ ਨੇੜੇ ਕੀਤਾ ਜਾਵੇਗਾ।
https://play.google.com/store/
https://apps.apple.com/in/app/