ਪੜਚੋਲ ਕਰੋ
ਭਾਰਤ 'ਚ ਪਾਈ ਜਾਂਦੀ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ, ਕੀਮਤ 30 ਹਜ਼ਾਰ ਪ੍ਰਤੀ ਕਿਲੋ, ਵਿਦੇਸ਼ਾਂ 'ਚ ਵੀ ਮੰਗ
ਜੇ ਸਬਜ਼ੀਆਂ ਦੀ ਕੀਮਤ 200 ਜਾਂ 300 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਜਾਂਦੀ ਹੈ, ਤਾਂ ਅਸੀਂਕਹਿੰਦੇ ਹਾਂ ਕਿ ਕਿੰਨੀ ਮਹਿੰਗਾਈ ਹੋ ਗਈ ਹੈ। ਪਰ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਕ ਸਬਜ਼ੀ ਹਜ਼ਾਰਾਂ ਰੁਪਏ ਕਿੱਲੋ ਵਿਕਦੀ ਹੈ? ਅੱਜ ਅਸੀਂ ਵਿਸ਼ਵ ਦੀ ਸਭ ਤੋਂ ਮਹਿੰਗੀ ਸਬਜ਼ੀ ਬਾਰੇ ਗੱਲ ਕਰਾਂਗੇ।
![ਭਾਰਤ 'ਚ ਪਾਈ ਜਾਂਦੀ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ, ਕੀਮਤ 30 ਹਜ਼ਾਰ ਪ੍ਰਤੀ ਕਿਲੋ, ਵਿਦੇਸ਼ਾਂ 'ਚ ਵੀ ਮੰਗ Gucchi mushroom: The world's most expensive vegetable found in India, priced at Rs 30,000 per kg, is also in demand abroad ਭਾਰਤ 'ਚ ਪਾਈ ਜਾਂਦੀ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ, ਕੀਮਤ 30 ਹਜ਼ਾਰ ਪ੍ਰਤੀ ਕਿਲੋ, ਵਿਦੇਸ਼ਾਂ 'ਚ ਵੀ ਮੰਗ](https://static.abplive.com/wp-content/uploads/sites/5/2020/12/14002101/guchhi-mushroom.jpg?impolicy=abp_cdn&imwidth=1200&height=675)
ਜੇ ਸਬਜ਼ੀਆਂ ਦੀ ਕੀਮਤ 200 ਜਾਂ 300 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਜਾਂਦੀ ਹੈ, ਤਾਂ ਅਸੀਂਕਹਿੰਦੇ ਹਾਂ ਕਿ ਕਿੰਨੀ ਮਹਿੰਗਾਈ ਹੋ ਗਈ ਹੈ। ਪਰ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਕ ਸਬਜ਼ੀ ਹਜ਼ਾਰਾਂ ਰੁਪਏ ਕਿੱਲੋ ਵਿਕਦੀ ਹੈ? ਅੱਜ ਅਸੀਂ ਵਿਸ਼ਵ ਦੀ ਸਭ ਤੋਂ ਮਹਿੰਗੀ ਸਬਜ਼ੀ ਬਾਰੇ ਗੱਲ ਕਰਾਂਗੇ। ਇਹ ਸਬਜ਼ੀ ਵਿਦੇਸ਼ਾਂ 'ਚ ਜਾਂ ਕਿਸੇ ਉਜਾੜ ਆਈਲੈਂਡ 'ਚ ਨਹੀਂ, ਬਲਕਿ ਸਿਰਫ ਭਾਰਤ 'ਚ ਪਾਈ ਜਾਂਦੀ ਹੈ। ਇਸ ਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ। ਆਮ ਆਦਮੀ ਲਈ ਇਸ ਸਬਜ਼ੀ ਨੂੰ ਖਰੀਦਣਾ ਸੰਭਵ ਨਹੀਂ ਹੈ।
ਇਸ ਸਬਜ਼ੀ ਦਾ ਨਾਮ ਗੁੱਛੀ ਮਸ਼ਰੂਮ(Gucchi mushroom) ਹੈ, ਜੋ ਕਿ ਜੰਗਲੀ ਮਸ਼ਰੂਮ ਦੀ ਇੱਕ ਪ੍ਰਜਾਤੀ ਹੈ ਤੇ ਹਿਮਾਲਿਆ ਪਰਬਤ 'ਤੇ ਉੱਗਦੀ ਹੈ। ਬਾਜ਼ਾਰ ਵਿੱਚ ਇਸ ਦੀ ਕੀਮਤ 25 ਤੋਂ 30 ਹਜ਼ਾਰ ਰੁਪਏ ਪ੍ਰਤੀ ਕਿੱਲੋ ਤੱਕ ਹੈ। ਇਹ ਭਾਰਤ 'ਚ ਪਾਇਆ ਜਾਂਦਾ ਦੁਰਲੱਭ ਪੌਦਾ ਹੈ। ਲੋਕ ਇਸ ਸਬਜ਼ੀ ਦੀ ਕੀਮਤ ਸੁਣ ਕੇ ਹੈਰਾਨ ਹਨ।
ਕਿਸਾਨਾਂ ਨੇ ਘੜਿਆ ਜ਼ਬਰਦਸਤ ਪਲੈਨ, 48 ਘੰਟਿਆਂ 'ਚ ਕੇਂਦਰ ਵਾਪਿਸ ਲੈ ਸਕਦੀ ਖੇਤੀ ਕਨੂੰਨ!
ਗੁੱਛੀ 'ਚ ਚਿਕਿਤਸਕ ਗੁਣ ਪਾਏ ਜਾਂਦੇ ਹਨ, ਜੋ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਦੂਰ ਕਰਦੇ ਹਨ। ਇਸ ਤੋਂ ਇਲਾਵਾ ਇਹ ਸਬਜ਼ੀ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ। ਮਾਹਰ ਇਸ ਬਾਰੇ ਕਹਿੰਦੇ ਹਨ ਕਿ ਇਹ ਸਰੀਰ ਲਈ ਇਕ ਮਲਟੀ-ਵਿਟਾਮਿਨ ਟੈਬਜੈੱਟ ਹੈ। ਇਹ ਸਬਜ਼ੀ ਫਰਵਰੀ ਤੋਂ ਅਪ੍ਰੈਲ ਤੱਕ ਉਗਾਈ ਜਾਂਦੀ ਹੈ। ਜਿਉਂ ਹੀ ਇਹ ਸਬਜ਼ੀ ਤਿਆਰ ਹੁੰਦੀ ਹੈ, ਵੱਡੇ ਹੋਟਲ ਅਤੇ ਕੰਪਨੀਆਂ ਹੱਥ ਜੋੜ ਕੇ ਖਰੀਦਦੀਆਂ ਹਨ।
ਕਿਸਾਨ ਅੰਦੋਲਨ 'ਚ IRCTC ਕਿਉਂ ਭੇਜ ਰਿਹਾ ਸਿੱਖਾਂ ਨੂੰ ਚੁਣ-ਚੁਣ ਕੇ ਈਮੇਲ, ਜਾਣੋ 47 ਪੰਨਿਆਂ ਦੀ ਅਟੈਚਮੈਂਟ ਦਾ ਸੱਚ
ਗੁੱਛੀ ਭਾਰਤ ਵਿੱਚ ਪਾਈ ਜਾਂਦੀ ਇੱਕ ਦੁਰਲੱਭ ਸਬਜ਼ੀ ਹੈ। ਵਿਦੇਸ਼ਾਂ ਵਿੱਚ ਇਸ ਦੀ ਵੱਡੀ ਮੰਗ ਹੈ। ਮੀਡੀਆ ਰਿਪੋਰਟਾਂ ਅਨੁਸਾਰ ਲੋਕ ਅਮਰੀਕਾ, ਸਵਿਟਜ਼ਰਲੈਂਡ, ਫਰਾਂਸ ਅਤੇ ਇਟਲੀ ਵਿੱਚ ਗੁੱਛੀ ਦੀ ਸਬਜ਼ੀ ਖਾਣਾ ਪਸੰਦ ਕਰਦੇ ਹਨ। ਭਾਰਤ 'ਚ ਹਿਮਾਲਿਆ ਤੋਂ ਇਲਾਵਾ, ਪਾਕਿਸਤਾਨ ਦੇ ਹਿੰਦੂਕੁਸ਼ ਪਹਾੜਾਂ 'ਤੇ ਵੀ ਗੁੱਛੀ ਦੀ ਸਬਜ਼ੀ ਉਗਾਈ ਜਾਂਦੀ ਹੈ। ਪਾਕਿਸਤਾਨ ਦੇ ਲੋਕ ਵੀ ਇਸ ਨੂੰ ਸੁਕਾ ਕੇ ਵਿਦੇਸ਼ਾਂ 'ਚ ਵੇਚਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)