ਪੜਚੋਲ ਕਰੋ
(Source: ECI/ABP News)
ਪੰਜ ਸਾਲ ਦੀ ਬੱਚੀ ਨਾਲ ਗੈਂਗਰੇਪ ਦੇ 2 ਮੁਲਜ਼ਮਾਂ ਨੂੰ ਕੋਰਟ ਨੇ ਦੋਸ਼ੀਆਂ ਕਰਾਰ ਦਿੱਤਾ, 30 ਜਨਵਰੀ ਨੂੰ ਸਜ਼ਾ ਸੁਣਾਈ ਜਾਏਗੀ
ਦਿੱਲੀ ਦੀ ਇੱਕ ਅਦਾਲਤ ਨੇ ਸਾਲ 2013 'ਚ ਪੰਜ ਸਾਲਾ ਲੜਕੀ ਨਾਲ ਹੋਏ ਗੈਂਗਰੇਪ ਦੇ ਮੁਲਜ਼ਮ ਮਨੋਜ ਸ਼ਾਹ ਅਤੇ ਪ੍ਰਦੀਪ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਕੇਸ 'ਚ 30 ਜਨਵਰੀ ਨੂੰ ਸਜ਼ਾ ਬਾਰੇ ਬਹਿਸ ਕੀਤੀ ਜਾਏਗੀ।
![ਪੰਜ ਸਾਲ ਦੀ ਬੱਚੀ ਨਾਲ ਗੈਂਗਰੇਪ ਦੇ 2 ਮੁਲਜ਼ਮਾਂ ਨੂੰ ਕੋਰਟ ਨੇ ਦੋਸ਼ੀਆਂ ਕਰਾਰ ਦਿੱਤਾ, 30 ਜਨਵਰੀ ਨੂੰ ਸਜ਼ਾ ਸੁਣਾਈ ਜਾਏਗੀ Gudiya Rape Case: Delhi Court Holds 2 Guilty, Says Girl Experienced Exceptional Depravity ਪੰਜ ਸਾਲ ਦੀ ਬੱਚੀ ਨਾਲ ਗੈਂਗਰੇਪ ਦੇ 2 ਮੁਲਜ਼ਮਾਂ ਨੂੰ ਕੋਰਟ ਨੇ ਦੋਸ਼ੀਆਂ ਕਰਾਰ ਦਿੱਤਾ, 30 ਜਨਵਰੀ ਨੂੰ ਸਜ਼ਾ ਸੁਣਾਈ ਜਾਏਗੀ](https://static.abplive.com/wp-content/uploads/sites/5/2020/01/18163949/DELHI-GUDIYA-CASE.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਸਾਲ 2013 'ਚ ਪੰਜ ਸਾਲਾ ਲੜਕੀ ਨਾਲ ਹੋਏ ਗੈਂਗਰੇਪ ਦੇ ਮੁਲਜ਼ਮ ਮਨੋਜ ਸ਼ਾਹ ਅਤੇ ਪ੍ਰਦੀਪ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀ ਠਹਿਰਾਉਂਦਿਆਂ ਜੱਜ ਨੇ ਕਿਹਾ ਕਿ ਇਸ ਘਟਨਾ ਨੇ ਸਮਾਜ ਦੀ ਚੇਤਨਾ ਨੂੰ ਹਿਲਾ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ ਪੰਜ ਸਾਲ ਦੀ ਇੱਕ ਲੜਕੀ ਨੂੰ ਮਾੜੇ ਵਿਵਹਾਰ, ਅਤਿ ਜ਼ੁਲਮ ਦਾ ਸਾਹਮਣਾ ਕਰਨਾ ਪਿਆ। ਇਸ ਕੇਸ 'ਚ 30 ਜਨਵਰੀ ਨੂੰ ਸਜ਼ਾ ਬਾਰੇ ਬਹਿਸ ਕੀਤੀ ਜਾਏਗੀ।
ਸਮੂਹਿਕ ਜਬਰ ਜਨਾਹ ਦੀ ਸ਼ਿਕਾਰ ਪੰਜ ਸਾਲਾ ਲੜਕੀ ਦੇ ਪਿਤਾ ਨੇ ਅਦਾਲਤ ਦੇ ਫੈਸਲੇ ਤੋਂ ਬਾਅਦ ਕਿਹਾ ਕਿ ਦੋ ਸਾਲਾਂ 'ਚ ਮੁਕੱਦਮਾ ਮੁਕੰਮਲ ਹੋ ਜਾਣਾ ਚਾਹੀਦਾ ਸੀ, ਅਸੀਂ ਖੁਸ਼ ਹਾਂ ਕਿ ਸਾਨੂੰ ਛੇ ਸਾਲਾਂ ਬਾਅਦ ਨਿਆਂ ਮਿਲਿਆ। ਅਦਾਲਤ ਦੇ ਫੈਸਲੇ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਬਲਾਤਕਾਰ ਦੇ ਮਾਮਲੇ 'ਚ ਨਿਆਂ 'ਚ ਤੇਜ਼ੀ ਲਿਆਉਣ ਦੀ ਗੱਲ ਕੀਤੀ।
ਮਨੋਜ ਸ਼ਾਹ ਅਤੇ ਕੁਮਾਰ ਨੇ 15 ਅਪ੍ਰੈਲ 2013 ਨੂੰ ਗਾਂਧੀ ਨਗਰ ਖੇਤਰ 'ਚ ਬੱਚੀ ਨਾਲ ਬਲਾਤਕਾਰ ਕੀਤਾ ਸੀ ਅਤੇ ਉਸਦੇ ਨਿਜੀ ਅੰਗਾਂ 'ਚ ਚੀਜ਼ਾਂ ਪਾ ਦਿੱਤੀਆਂ ਸੀ। ਅਪਰਾਧ ਕਰਨ ਤੋਂ ਬਾਅਦ ਦੋਸ਼ੀ ਪੀੜਤ ਲੜਕੀ ਨੂੰ ਮਨੋਜ ਦੇ ਕਮਰੇ 'ਚ ਮ੍ਰਿਤ ਸਮਝ ਛੱਡ ਫਰਾਰ ਹੋ ਗਏ ਸੀ। ਲੜਕੀ ਨੂੰ 40 ਘੰਟੇ ਬਾਅਦ 17 ਅਪ੍ਰੈਲ 2013 ਨੂੰ ਬਚਾਇਆ ਗਿਆ।गुड़िया रेप केस में दोनों आरोपियों को दोषी पाया गया। 7 साल लग गए। हमें मिल कर इस व्यवस्था को जल्द से जल्द ठीक करना होगा। अगर हम चाहते हैं कि हमारी बहन बेटियों के साथ हैवानियत करने वाली मानसिकता खत्म हो, तो रेप केसेस में 6 महीनों के अंदर सजा हो ऐसी व्यवस्था बनानी होगी।
— Arvind Kejriwal (@ArvindKejriwal) January 18, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)