ਪੜਚੋਲ ਕਰੋ
Advertisement
ਦੁਨੀਆ ਭਰ 'ਚ ਫੈਲ ਰਹੇ ਵਾਇਰਸ ਤੋਂ ਬਚਾਓ ਕਰਦੇ ਚੰਡੀਗੜ੍ਹ-ਅੰਮ੍ਰਿਤਸਰ ਏਅਰਪੋਰਟ, ਅਲਰਟ ਜਾਰੀ
ਚੀਨ 'ਚ ਫੈਲ ਰਹੇ ਕੋਰੋਨਾ ਵਾਈਰਸ ਤੋਂ ਬਾਅਦ ਦੇਸ਼ਾਂ ਦੇ ਏਅਰਪੋਰਟਾਂ 'ਤੇ ਆਈਸੋਲੇਸ਼ਨ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਏਅਰਪੋਰਟ 'ਤੇ ਵੀ ਆਈਸੋਲੇਸ਼ਨ ਸੈਂਟਰ ਤਿਆਰ ਕੀਤਾ ਗਿਆ ਜਦਕਿ ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ਅਥੋਰਟੀ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।
ਚੰਡੀਗੜ੍ਹ: ਚੀਨ 'ਚ ਫੈਲ ਰਹੇ ਕੋਰੋਨਾ ਵਾਈਰਸ ਤੋਂ ਬਾਅਦ ਦੇਸ਼ਾਂ ਦੇ ਏਅਰਪੋਰਟਾਂ 'ਤੇ ਆਈਸੋਲੇਸ਼ਨ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਏਅਰਪੋਰਟ 'ਤੇ ਵੀ ਆਈਸੋਲੇਸ਼ਨ ਸੈਂਟਰ ਤਿਆਰ ਕੀਤਾ ਗਿਆ ਜਦਕਿ ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ਅਥੋਰਟੀ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਅੰਮ੍ਰਿਤਸਰ 'ਚ ਇਸ ਸਬੰਧੀ ਏਅਰਪੋਰਟ ਦੇ ਅਧਿਕਾਰੀ ਮਨੋਜ ਕੁਮਾਰ ਨਾਲ ਮੀਟਿੰਗ ਕੀਤੀ।
ਏਅਰਪੋਰਟ ਦੇ ਡਾਇਰੈਕਟਰ ਦੇ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਮੀਟਿੰਗ 'ਚ ਕੋਰੋਨਾ ਵਾਇਰਸ ਸਬੰਧੀ ਗੱਲਬਾਤ ਕੀਤੀ । ਸਿਹਤ ਵਿਭਾਗ ਦੇ ਅੰਮ੍ਰਿਤਸਰ ਦੇ ਉੱਚ ਅਧਿਕਾਰੀ ਵੀ ਇਸ ਮੀਟਿੰਗ 'ਚ ਪਹੁੰਚੇ, ਅੰਮ੍ਰਿਤਸਰ ਦੇ ਸੀਨੀਅਰ ਮੈਡੀਕਲ ਅਫਸਰ ਪ੍ਰਭ ਗਿੱਲ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਬੰਧੀ ਕੀ-ਕੀ ਕਦਮ ਉਠਾਏ ਜਾਣੇ ਚਾਹੀਦੇ ਹਨ, ਇਸ ਬਾਰੇ ਚਰਚਾ ਕਰ ਰਹੇ ਹਾਂ ਪਰ ਮੀਡੀਆ ਨਾਲ ਗੱਲਬਾਤ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਹੀ ਕਰਨਗੇ।
ਉਧਰ ਚੰਡੀਗੜ੍ਹ ਏਅਰਪੋਰਟ ਅਥਾਰਿਟੀ ਦੇ ਨਾਲ ਮੁਹਾਲੀ ਦੇ ਸਰਕਾਰੀ ਡਾਕਟਰਾਂ ਦੀ ਬੈਠਕ ਹੋਈ। ਸਿਵਲ ਸਰਜਨ ਮੁਹਾਲੀ ਨੇ ਚੰਡੀਗੜ੍ਹ ਦੇ ਏਅਰਪੋਰਟ 'ਤੇ ਏਅਰਲਾਈਨਜ਼ ਦੇ ਸਟਾਫ ਤੇ ਏਅਰਪੋਰਟ ਅਥਾਰਿਟੀ ਨੂੰ ਫੈਲ ਰਹੇ ਵਾਇਰਸ ਬਾਰੇ ਦਿੱਤੀ ਜਾਣਕਾਰੀ ਅਤੇ ਬਚਾਓ ਕਰਨ ਦੇ ਤਰੀਕੇ ਦੱਸੇ। ਸਿਵਲ ਸਰਜਨ ਮੁਹਾਲੀ ਮਨਜੀਤ ਸਿੰਘ ਨੇ ਕਿਹਾ ਕਿ ਇੱਕ ਵੱਖ ਤੋਂ ਸੈਂਟਰ ਤਿਆਰ ਕਰ ਲਿਆ ਗਿਆ ਹੈ ਕਿ ਜੇਕਰ ਕੋਈ ਵੀ ਇਸ ਵਾਇਰਸ ਦਾ ਸ਼ੱਕੀ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਆਈਸੋਲੇਸ਼ਨ ਸੈਂਟਰ 'ਚ ਲਿਆਇਆ ਜਾਵੇਗਾ।
ਜੇਕਰ ਕੋਈ ਵੀ ਵਾਇਰਸ ਦਾ ਪੀੜਤ ਏਅਰਪੋਰਟ 'ਤੇ ਉਤਰਦਾ ਹੈ ਤਾਂ ਉਸ ਦੇ ਇਲਾਜ ਵਾਸਤੇ ਤੁਰੰਤ ਪੰਜਾਬ ਸਰਕਾਰ ਦੇ ਡਾਕਟਰ ਪਹੁੰਚਣਗੇ ਪਰ ਅੱਗੇ ਪੀਜੀਆਈ ਅਤੇ ਪਟਿਆਲਾ ਦੇ ਹਸਪਤਾਲ 'ਚ ਡਾਕਟਰ ਉਸ ਦਾ ਇਲਾਜ ਕਰਨ ਲਈ ਤਿਆਰ ਬਰ ਤਿਆਰ ਬੈਠੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਦੇਸ਼
ਪੰਜਾਬ
ਪੰਜਾਬ
Advertisement