ਪੜਚੋਲ ਕਰੋ
Advertisement
ICSE Class 10 Exams Cancelled: ਆਈਸੀਐਸਈ ਬੋਰਡ ਨੇ ਵੀ 10ਵੀਂ ਦੀਆਂ ਪ੍ਰੀਖਿਆਵਾਂ ਕੀਤੀਆਂ ਰੱਦ
ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਾਫ਼ੀ ਘਾਤਕ ਸਿੱਧ ਹੋ ਰਹੀ ਹੈ। ਹਰ ਦਿਨ ਰਿਕਾਰਡ ਤੋੜ ਕੋਰੋਨਾ ਲਾਗ ਦੇ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਦੂਜੇ ਪਾਸੇ, ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਸੀਬੀਐਸਈ ਸਮੇਤ ਦੇਸ਼ ਦੇ ਕਈ ਰਾਜਾਂ ਦੇ ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੀ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤੀ ਹੈ ਜਾਂ ਰੱਦ ਕਰ ਦਿੱਤਾ ਹੈ।
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਾਫ਼ੀ ਘਾਤਕ ਸਿੱਧ ਹੋ ਰਹੀ ਹੈ। ਹਰ ਦਿਨ ਰਿਕਾਰਡ ਤੋੜ ਕੋਰੋਨਾ ਲਾਗ ਦੇ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਦੂਜੇ ਪਾਸੇ, ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਸੀਬੀਐਸਈ ਸਮੇਤ ਦੇਸ਼ ਦੇ ਕਈ ਰਾਜਾਂ ਦੇ ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੀ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤੀ ਹੈ ਜਾਂ ਰੱਦ ਕਰ ਦਿੱਤਾ ਹੈ।
ਇਸ ਕੜੀ ਵਿੱਚ ਹੁਣ ਆਈਸੀਐਸਈ ਬੋਰਡ ਨੇ ਵੀ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਦੱਸ ਦਈਏ ਕਿ ਪਹਿਲਾਂ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਵੈਕਲਪਿਕ ਰੱਖੀ ਗਈ ਸੀ। ਆਈਸੀਐਸਈ ਦੀ 10ਵੀਂ ਬੋਰਡ ਦੀ ਪ੍ਰੀਖਿਆ 4 ਮਈ ਤੋਂ ਸ਼ੁਰੂ ਹੋਣੀ ਸੀ।
ਇਸ ਤੋਂ ਪਹਿਲਾਂ ਆਈਸੀਐਸਈ ਬੋਰਡ ਵੱਲੋਂ 12ਵੀਂ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਸੀ। ਬੋਰਡ ਨੇ ਕਿਹਾ ਸੀ ਕਿ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ 12ਵੀਂ ਦੀ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਜੂਨ ਵਿੱਚ ਕੀਤਾ ਜਾ ਸਕਦਾ ਹੈ।
ਕੋਰੋਨਾ ਨੇ ਧਾਰਿਆ ਗੰਭੀਰ ਰੂਪ
ਦੇਸ਼ ਵਿੱਚ ਮਾਰੂ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ ਦੋ ਲੱਖ 59 ਹਜ਼ਾਰ 170 ਨਵੇਂ ਕੇਸ ਦਰਜ ਹੋਏ ਹਨ। ਉਥੇ ਹੀ ਕੱਲ੍ਹ 1761 ਲੋਕਾਂ ਦੀ ਮੌਤ ਹੋ ਗਈ। ਹੁਣ ਦੇਸ਼ 'ਚ ਐਕਟਿਵ ਮਾਮਲਿਆਂ ਦੀ ਕੁਲ ਗਿਣਤੀ 20 ਲੱਖ 31 ਹਜ਼ਾਰ 977 ਹੋ ਗਈ ਹੈ। ਜਾਣੋ ਅੱਜ ਦੇ ਤਾਜ਼ਾ ਅੰਕੜੇ ਕੀ ਹਨ।
ਤਾਜ਼ਾ ਕੇਸ
1. ਕੁੱਲ ਮਾਮਲੇ - ਇਕ ਕਰੋੜ 53 ਲੱਖ 21 ਹਜ਼ਾਰ 89
2. ਕੁੱਲ ਰਿਕਵਰੀ - ਇਕ ਕਰੋੜ 31 ਲੱਖ ਅੱਠ ਹਜ਼ਾਰ 582
3. ਕੁੱਲ ਮੌਤਾਂ - ਇਕ ਲੱਖ 80 ਹਜ਼ਾਰ 530
4. ਕੁੱਲ ਐਕਟਿਵ ਮਾਮਲੇ - ਵੀਹ ਲੱਖ 31 ਹਜ਼ਾਰ 977
5. ਕੁੱਲ ਟੀਕਾਕਰਨ - 12 ਕਰੋੜ 71 ਲੱਖ 29 ਹਜ਼ਾਰ 113
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅਨੁਸਾਰ ਭਾਰਤ ਵਿੱਚ ਅੱਜ ਤੱਕ ਕੋਰੋਨਾ ਵਿਸ਼ਾਣੂ ਦੇ ਕੁਲ 26 ਕਰੋੜ 94 ਲੱਖ 14 ਹਜ਼ਾਰ 35 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕੱਲ੍ਹ 15 ਲੱਖ 19 ਹਜ਼ਾਰ 486 ਸੈਂਪਲ ਦਾ ਟੈਸਟ ਲਿਆ ਗਿਆ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 6 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਟੀਕਾ ਨਿਰਮਾਤਾਵਾਂ ਨਾਲ ਮੀਟਿੰਗ ਕਰਨਗੇ। 1 ਮਈ ਤੋਂ ਦੇਸ਼ 'ਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ।
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪਾਲੀਵੁੱਡ
Advertisement