(Source: ECI/ABP News/ABP Majha)
ਚਾਰ ਸਾਲਾਂ 'ਚ 7 ਲੱਖ ਦੇ ਕਰੀਬ ਲੋਕਾਂ ਨੇ ਛੱਡੀ ਭਾਰਤੀ ਨਾਗਰਿਕਤਾ, ਸਵਾ ਕਰੋੜ ਭਾਰਤੀ ਬਣੇ ਦੂਜੇ ਦੇਸ਼ਾਂ ਦੇ ਨਾਗਰਿਕ
ਹਰ ਸਾਲ ਲੱਖਾਂ ਦੀ ਗਿਣਤੀ 'ਚ ਲੋਕ ਭਾਰਤ ਨੂੰ ਛੱਡ ਵਿਦੇਸ਼ਾਂ 'ਚ ਜਾ ਵੱਸਦੇ ਹਨ। ਸਾਲ 2015 ਤੋਂ 2019 ਦੇ ਵਿਚਕਾਰ 6.76 ਲੱਖ ਤੋਂ ਵੱਧ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡ ਦਿੱਤੀ ਤੇ ਦੂਜੇ ਦੇਸ਼ਾਂ ਦੀ ਨਾਗਰਿਕਤਾ ਲੈ ਲਈ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੱਤੀ। ਰਾਏ ਨੇ ਇਹ ਜਾਣਕਾਰੀ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
ਨਵੀਂ ਦਿੱਲੀ: ਹਰ ਸਾਲ ਲੱਖਾਂ ਦੀ ਗਿਣਤੀ 'ਚ ਲੋਕ ਭਾਰਤ ਨੂੰ ਛੱਡ ਵਿਦੇਸ਼ਾਂ 'ਚ ਜਾ ਵੱਸਦੇ ਹਨ। ਸਾਲ 2015 ਤੋਂ 2019 ਦੇ ਵਿਚਕਾਰ 6.76 ਲੱਖ ਤੋਂ ਵੱਧ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡ ਦਿੱਤੀ ਤੇ ਦੂਜੇ ਦੇਸ਼ਾਂ ਦੀ ਨਾਗਰਿਕਤਾ ਲੈ ਲਈ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੱਤੀ। ਰਾਏ ਨੇ ਇਹ ਜਾਣਕਾਰੀ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
ਉਨ੍ਹਾਂ ਕਿਹਾ ਕਿ ਕੁੱਲ 1,24,99,395 ਭਾਰਤੀ ਨਾਗਰਿਕ ਦੂਜੇ ਦੇਸ਼ਾਂ ਵਿੱਚ ਰਹਿ ਰਹੇ ਹਨ। ਮੰਤਰੀ ਨੇ ਕਿਹਾ ਕਿ ਸਾਲ 2015 ਤੋਂ 2019 ਦੌਰਾਨ 6.76 ਲੱਖ ਤੋਂ ਵੱਧ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡ ਦਿੱਤੀ ਹੈ।
ਆਖਰ ਕਿਹੜੀ ਪੰਜਾਬੀ ਅਦਾਕਰਾ ਦੇ ਰਹੀ ਸੀ ਦੀਪ ਸਿੱਧੂ ਦਾ ਸਾਥ? ਅਮਰੀਕਾ ਤੋਂ ਕਰ ਰਹੀ ਸੀ ਵੀਡੀਓ ਅਪਲੋਡ
ਪਿਛਲੇ ਚਾਰ ਸਾਲਾਂ ਦੀ ਗੱਲ ਕਰੀਏ ਤਾਂ ਸਾਲ 2019 'ਚ 1.36 ਲੱਖ, ਸਾਲ 2018 'ਚ 1.25 ਲੱਖ, ਸਾਲ 2017 'ਚ 1.28 ਲੱਖ ਤੇ ਸਾਲ 2015 ਤੇ 2016 ਦੋਵਾਂ 'ਚ ਤਕਰੀਬਨ 1.45 ਲੱਖ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਵਿਦੇਸ਼ਾਂ 'ਚ ਰਹਿੰਦੇ 1.24 ਕਰੋੜ ਭਾਰਤੀਆਂ 'ਚੋਂ 37 ਲੱਖ ਓਸੀਆਈ ਕਾਰਡ ਧਾਰਕ ਹਨ।