ਪੜਚੋਲ ਕਰੋ
(Source: ECI/ABP News)
ਦੇਸ਼ ਦੇ ਇਨ੍ਹਾਂ ਤਿੰਨ ਸੂਬਿਆਂ ‘ਚ ਕੀਤੀ ਕੋਰੋਨਾ ਨੇ ਸਭ ਤੋਂ ਵੱਧ ਤਬਾਹੀ, ਜ਼ਿਆਦਾ ਮੌਤਾਂ ਵੀ ਇੱਥੇ ਹੋਈਆਂ
ਦੇਸ਼ ‘ਚ ਸਭ ਤੋਂ ਘਾਤਕ ਕੋਰੋਨਾਵਾਇਰਸ ਦੇ ਕੇਸ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਦਿੱਲੀ ਤੋਂ ਆ ਰਹੇ ਹਨ।
![ਦੇਸ਼ ਦੇ ਇਨ੍ਹਾਂ ਤਿੰਨ ਸੂਬਿਆਂ ‘ਚ ਕੀਤੀ ਕੋਰੋਨਾ ਨੇ ਸਭ ਤੋਂ ਵੱਧ ਤਬਾਹੀ, ਜ਼ਿਆਦਾ ਮੌਤਾਂ ਵੀ ਇੱਥੇ ਹੋਈਆਂ in these three states of the country maximum corona havoc half of the deaths occurred here too ਦੇਸ਼ ਦੇ ਇਨ੍ਹਾਂ ਤਿੰਨ ਸੂਬਿਆਂ ‘ਚ ਕੀਤੀ ਕੋਰੋਨਾ ਨੇ ਸਭ ਤੋਂ ਵੱਧ ਤਬਾਹੀ, ਜ਼ਿਆਦਾ ਮੌਤਾਂ ਵੀ ਇੱਥੇ ਹੋਈਆਂ](https://static.abplive.com/wp-content/uploads/sites/5/2020/04/08175339/coronavirus.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਮਾਰੂ ਕੋਰੋਨਾਵਾਇਰਸ ਪੂਰੇ ਦੇਸ਼ ‘ਚ ਤਬਾਹੀ ਮਚਾ ਰਿਹਾ ਹੈ। ਪਰ ਇਸਦਾ ਪ੍ਰਭਾਵ ਦੇਸ਼ ਦੇ ਤਿੰਨ ਸੂਬਿਆਂ ‘ਚ ਸਭ ਤੋਂ ਵੱਧ ਹੈ। ਕੋਰੋਨਾ ਦੇ ਜ਼ਿਆਦਾਤਰ ਮਾਮਲੇ ਇਨ੍ਹਾਂ ਰਾਜਾਂ ਤੋਂ ਆ ਰਹੇ ਹਨ। ਇਸ ਤੋਂ ਇਲਾਵਾ, ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਦੇਸ਼ ਭਰ ‘ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੱਧ ਵੀ ਇਨ੍ਹਾਂ ਸੂਬਿਆਂ ਤੋਂ ਹੀ ਹੈ। ਇਹ ਤਿੰਨ ਸੂਬੇ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਦਿੱਲੀ ਹਨ।
ਮਹਾਰਾਸ਼ਟਰ: ਮਹਾਰਾਸ਼ਟਰ ਸਰਕਾਰ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸੂਬੇ ‘ਚ 2334 ਲੋਕ ਕੋਵਿਡ-19 ਤੋਂ ਸੰਕਰਮਿਤ ਹਨ ਤੇ 160 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਚੋਂ ਪਿਛਲੇ 24 ਘੰਟਿਆਂ ‘ਚ 352 ਮਾਮਲੇ ਸਾਹਮਣੇ ਆਏ ਹਨ। ਵਿੱਤੀ ਰਾਜਧਾਨੀ ਮੁੰਬਈ ਦੀ ਗੱਲ ਕਰੀਏ ਤਾਂ ਇੱਥੇ 150 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਸੂਬੇ ਵਿੱਚ ਕੋਰੋਨਾਵਾਇਰਸ ਤੋਂ 217 ਲੋਕ ਠੀਕ ਵੀ ਹੋਏ ਹਨ।
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਕੋਰੋਨਾ ਸੰਕਰਮਣ ਦੀ ਗਿਣਤੀ 604 ਹੋ ਗਈ ਹੈ। ਇਸ ਤੋਂ ਇਲਾਵਾ ਖ਼ਤਰਨਾਕ ਵਾਇਰਸ ਕਾਰਨ 43 ਲੋਕਾਂ ਦੀ ਮੌਤ ਹੋਈ ਹੈ। ਇੱਥੇ ਰਾਹਤ ਦੀ ਗੱਲ ਹੈ ਕਿ 44 ਲੋਕਾਂ ਨੇ ਕੋਰੋਨਾ ਖ਼ਿਲਾਫ਼ ਜੰਗ ਜਿੱਤੀ ਹੈ। ਰਾਜ ‘ਚ ਇੰਦੌਰ ਅਤੇ ਭੋਪਾਲ ਸਭ ਤੋਂ ਪ੍ਰਭਾਵਤ ਹਨ।
ਦਿੱਲੀ: ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ‘ਚ ਦੱਸਿਆ ਗਿਆ ਸੀ ਕਿ ਸੋਮਵਾਰ ਨੂੰ 356 ਕੇਸ ਸ਼ਾਮਲ ਕਰਕੇ ਰਾਜਧਾਨੀ ਵਿੱਚ ਸੰਕਰਮਿਤ ਦੀ ਗਿਣਤੀ 1510 ਹੋ ਗਈ ਹੈ। ਹੁਣ ਤਕ ਦਿੱਲੀ ‘ਚ ਜਾਨਲੇਵਾ ਕੋਰੋਨਾਵਾਇਰਸ ਕਾਰਨ 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ‘ਚ ਕੋਰੋਨਾਵਾਇਰਸ ਦੇ ਇਲਾਜ ਤੋਂ ਬਾਅਦ 31 ਲੋਕਾਂ ਨੂੰ ਘਰ ਵੀ ਭੇਜਿਆ ਗਿਆ ਹੈ।
ਦੱਸ ਦਈਏ ਕਿ ਕਿ ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ 10 ਹਜ਼ਾਰ 363 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਸ ਦੇ ਨਾਲ ਹੀ 339 ਲੋਕਾਂ ਦੀ ਮੌਤ ਤੇ 1036 ਵਿਅਕਤੀ ਠੀਕ ਵੀ ਹੋਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)