ਪੜਚੋਲ ਕਰੋ
Advertisement
ਲੱਦਾਖ 'ਚ ਤਣਾਅ ਵਿਚਕਾਰ ਚੀਨ ਨੇ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਦੱਸਿਆ, ਲਾਪਤਾ 5 ਭਾਰਤੀਆਂ ਨੂੰ ਲੈ ਕੇ ਕਹੀ ਇਹ ਗੱਲ
ਭਾਰਤ ਤੇ ਚੀਨ ਵਿਚਾਲੇ ਸੰਘਰਸ਼ ਜਾਰੀ ਹੈ। ਇਸ ਦੌਰਾਨ ਚੀਨ ਨੇ ਅਰੁਣਾਚਲ ਪ੍ਰਦੇਸ਼ 'ਤੇ ਦਾਅਵਾ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਨ ਨੇ ਅੱਜ ਕਿਹਾ, “ਚੀਨ ਨੇ ਅਰੁਣਾਚਲ ਪ੍ਰਦੇਸ਼ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ, ਜੋ ਚੀਨ ਦਾ "ਦੱਖਣੀ ਤਿੱਬਤ” ਖੇਤਰ ਹੈ।”
ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਸੰਘਰਸ਼ ਜਾਰੀ ਹੈ। ਇਸ ਦੌਰਾਨ ਚੀਨ ਨੇ ਅਰੁਣਾਚਲ ਪ੍ਰਦੇਸ਼ 'ਤੇ ਦਾਅਵਾ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਨ ਨੇ ਅੱਜ ਕਿਹਾ, “ਚੀਨ ਨੇ ਅਰੁਣਾਚਲ ਪ੍ਰਦੇਸ਼ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ, ਜੋ ਚੀਨ ਦਾ "ਦੱਖਣੀ ਤਿੱਬਤ” ਖੇਤਰ ਹੈ।” ਹਾਲ ਹੀ ਵਿੱਚ ਪੈਗੋਂਗ ਝੀਲ ਦੀ ਦੱਖਣੀ ਸਰਹੱਦ ‘ਤੇ 29-30 ਅਗਸਤ ਨੂੰ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਝੜਪ ਹੋਈ ਸੀ।
ਲੀਜਿਨ ਨੇ ਲਾਪਤਾ ਪੰਜ ਭਾਰਤੀਆਂ ਬਾਰੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਦੱਸ ਦਈਏ ਕਿ ਭਾਰਤੀ ਸੈਨਾ ਨੇ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬੰਸਰੀ ਜ਼ਿਲ੍ਹੇ 'ਚ ਚੀਨੀ ਫੌਜ ਨਾਲ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਪੰਜ ਜਵਾਨਾਂ ਦੇ ਕਥਿਤ ਅਗਵਾ ਕਰਨ ਦਾ ਮੁੱਦਾ ਚੀਨੀ ਫੌਜ ਅੱਗੇ ਉਠਾਇਆ ਹੈ।
ਸੂਤਰਾਂ ਨੇ ਦੱਸਿਆ ਕਿ ਖੇਤਰ 'ਚ ਤਾਇਨਾਤ ਆਰਮੀ ਯੂਨਿਟ ਨੇ ਕਥਿਤ ਅਗਵਾ ਬਾਰੇ ਆਪਣੀ ਚਿੰਤਾ ਜ਼ਾਹਰ ਕਰਨ ਲਈ ਹਾਟਲਾਈਨ 'ਤੇ ਪੀਐਲਏ ਨਾਲ ਸਬੰਧਤ ਯੂਨਿਟ ਨੂੰ ਸੰਦੇਸ਼ ਭੇਜਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement