(Source: ECI/ABP News/ABP Majha)
India Corona Cases Update: ਕੋਰੋਨਾ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਸੁਧਾਰ, ਮੌਤਾਂ ਦੀ ਗਿਣਤੀ ਵੀ ਘੱਟੀ, 24 ਘੰਟੇ 'ਚ 3.11 ਲੱਖ ਨਵੇਂ ਕੇਸ
ਦੇਸ਼ 'ਚ ਕੋਰੋਨਾਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ ਹੋਈਆਂ ਮੌਤਾਂ ਅਤੇ ਲਾਗਾਂ ਵਿੱਚ ਕੁਝ ਕਮੀ ਆਈ ਹੈ। ਦੇਸ਼ ਭਰ ਵਿੱਚ ਕੁੱਲ 3576 ਮੌਤਾਂ ਹੋਈਆਂ ਹਨ ਅਤੇ ਸੰਕਰਮਣ ਦੇ 3,11,325 ਨਵੇਂ ਕੇਸ ਸਾਹਮਣੇ ਆਏ ਹਨ। ਐਤਵਾਰ ਨੂੰ 3.66 ਲੱਖ ਤੋਂ ਵੱਧ ਨਵੇਂ ਕੋਰੋਨਾ ਮਰੀਜ਼ ਪਾਏ ਗਏ ਅਤੇ 3,754 ਲੋਕਾਂ ਦੀ ਮੌਤ ਹੋ ਗਈ।
India Corona Cases: ਦੇਸ਼ 'ਚ ਕੋਰੋਨਾਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ ਹੋਈਆਂ ਮੌਤਾਂ ਅਤੇ ਲਾਗਾਂ ਵਿੱਚ ਕੁਝ ਕਮੀ ਆਈ ਹੈ। ਦੇਸ਼ ਭਰ ਵਿੱਚ ਕੁੱਲ 3576 ਮੌਤਾਂ ਹੋਈਆਂ ਹਨ ਅਤੇ ਸੰਕਰਮਣ ਦੇ 3,11,325 ਨਵੇਂ ਕੇਸ ਸਾਹਮਣੇ ਆਏ ਹਨ। ਐਤਵਾਰ ਨੂੰ 3.66 ਲੱਖ ਤੋਂ ਵੱਧ ਨਵੇਂ ਕੋਰੋਨਾ ਮਰੀਜ਼ ਪਾਏ ਗਏ ਅਤੇ 3,754 ਲੋਕਾਂ ਦੀ ਮੌਤ ਹੋ ਗਈ।
ਸੰਕਰਮਣ ਦੇ ਘਟਣ ਦਾ ਕਾਰਨ ਘੱਟ ਜਾਂਚ ਹੋ ਸਕਦੀ ਹੈ ਕਿਉਂਕਿ ਇਸ ਦੌਰਾਨ ਕੁੱਲ 14.74 ਲੱਖ ਟੈਸਟ ਕੀਤੇ ਗਏ ਜਦਕਿ ਰੋਜ਼ਾਨਾ 18-19 ਲੱਖ ਟੈਸਟ ਕੀਤੇ ਜਾ ਰਹੇ ਸੀ। ਮੌਤਾਂ ਦੀ ਗਿਣਤੀ 'ਚ ਥੋੜੀ ਜਿਹੀ ਕਮੀ ਨੂੰ ਰਾਹਤ ਦੀ ਨਿਸ਼ਾਨੀ ਮੰਨਿਆ ਜਾ ਸਕਦਾ ਹੈ। ਦੱਸ ਦੇਈਏ ਕਿ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਸੰਖਿਆ 37,13,243 ਹੈ।
ਦੇਸ਼ ਵਿਚ ਸਿਹਤਮੰਦ ਮਰੀਜ਼ਾਂ ਦੀ ਗਿਣਤੀ 'ਚ ਵੀ ਲਗਾਤਾਰ ਸੁਧਾਰ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ, 3,35,645 ਵਿਅਕਤੀ ਠੀਕ ਹੋਏ ਹਨ। 74 ਪ੍ਰਤੀਸ਼ਤ ਉਨ੍ਹਾਂ 10 ਰਾਜਾਂ 'ਚੋਂ ਹਨ ਜਿਨ੍ਹਾਂ ਵਿਚ ਸਭ ਤੋਂ ਵੱਧ ਸੰਕਰਮਣ ਹੈ। ਇਹ ਰਾਜ ਮਹਾਰਾਸ਼ਟਰ, ਯੂਪੀ, ਕਰਨਾਟਕ, ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ, ਗੁਜਰਾਤ ਅਤੇ ਦਿੱਲੀ ਹਨ।
ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਦਸ ਰਾਜਾਂ ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਯੂਪੀ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ, ਹਰਿਆਣਾ ਅਤੇ ਦਿੱਲੀ ਵਿੱਚ ਨਵੇਂ ਕੇਸਾਂ ਦਾ 74 ਪ੍ਰਤੀਸ਼ਤ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ 7 ਮਈ ਨੂੰ ਦੇਸ਼ ਵਿੱਚ ਸਭ ਤੋਂ ਵੱਧ 4,14,188 ਮਾਮਲੇ ਸਾਹਮਣੇ ਆਏ। ਜਦਕਿ 8 ਮਈ ਨੂੰ ਸਭ ਤੋਂ ਵੱਧ ਮੌਤਾਂ ਦੀ ਗਿਣਤੀ 4,187 ਸੀ। ਉਦੋਂ ਤੋਂ, ਸੰਕਰਮਿਤ ਅਤੇ ਮਰਨ ਵਾਲਿਆਂ ਦੀ ਗਿਣਤੀ ਘੱਟ ਰਹੀ ਹੈ। ਸੰਕਰਮਣ ਦੇ ਨਵੇਂ ਮਾਮਲਿਆਂ ਵਿੱਚ ਦਿੱਲੀ 10 ਰਾਜਾਂ ਵਿੱਚ ਆਖਰੀ ਸਥਾਨ 'ਤੇ ਹੈ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/