ਭਾਰਤ-ਚੀਨ ਵਿਚਾਲੇ 16 ਘੰਟੇ ਚੱਲੀ ਕੋਰ ਕਮਾਂਡਰ ਪੱਧਰ ਦੀ 10ਵੀਂ ਬੈਠਕ, ਦੂਜੇ ਇਲਾਕਿਆਂ ਤੋਂ ਵੀ ਫੌਜਾਂ ਹਟਾਉਣ 'ਤੇ ਜ਼ੋਰ
ਭਾਰਤ ਤੇ ਚੀਨ ਦੇ ਕੋਰ ਕਮਾਂਡਰਾਂ ਵਿਚਾਲੇ ਸ਼ਨੀਵਾਰ ਨੂੰ 10ਵੇਂ ਦੌਰ ਦੀ ਬੈਠਕ ਹੋਈ। ਦੋਵਾਂ ਦੇਸ਼ਾਂ ਵਿੱਚ ਦੂਜੇ ਪੜਾਅ ਦੀ ਡਿਸਇੰਗੇਜਮੈਂਟ ਤੇ 16 ਘੰਟੇ ਤੱਕ ਗੱਲਬਾਤ ਹੋਈ। ਦੋਵਾਂ ਦੇਸ਼ਾਂ ਦੇ ਕੋਰ ਕਮਾਂਡਰਾਂ ਨੇ ਪਹਿਲਾ ਪੜਾਅ ਦੀ ਡਿਸਇੰਗੇਜਮੈਂਟ ਤੇ ਤਸੱਲੀ ਪ੍ਰਗਟਾਈ।
ਨਵੀਂ ਦਿੱਲੀ: ਭਾਰਤ ਤੇ ਚੀਨ ਦੇ ਕੋਰ ਕਮਾਂਡਰਾਂ ਵਿਚਾਲੇ ਸ਼ਨੀਵਾਰ ਨੂੰ 10ਵੇਂ ਦੌਰ ਦੀ ਬੈਠਕ ਹੋਈ। ਦੋਵਾਂ ਦੇਸ਼ਾਂ ਵਿੱਚ ਦੂਜੇ ਪੜਾਅ ਦੀ ਡਿਸਇੰਗੇਜਮੈਂਟ ਤੇ 16 ਘੰਟੇ ਤੱਕ ਗੱਲਬਾਤ ਹੋਈ। ਦੋਵਾਂ ਦੇਸ਼ਾਂ ਦੇ ਕੋਰ ਕਮਾਂਡਰਾਂ ਨੇ ਪਹਿਲਾ ਪੜਾਅ ਦੀ ਡਿਸਇੰਗੇਜਮੈਂਟ ਤੇ ਤਸੱਲੀ ਪ੍ਰਗਟਾਈ। ਦੂਜੇ ਪੜਾਅ ਲਈ ਪੂਰਬੀ ਲੱਦਾਖ ਨਾਲ ਲੱਗਦੀ ਐਲਏਸੀ ਦੇ ਡੇਪਸਾਂਗ ਪਲੇਨ, ਗੋਗਰਾ ਤੇ ਹੌਟ ਸਿਪ੍ਰੰਗ ਵਿੱਚ ਦੋਨਾਂ ਦੇਸ਼ਾਂ ਦੀਆਂ ਫੌਜਾਂ ਨੂੰ ਪਿਛਾਂਹ ਕਰਨ ਤੇ ਇਹ ਗੱਲਬਾਤ ਹੋਈ। ਫਿਲਹਾਲ ਅਜੇ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਸ ਗੱਲਬਾਤ ਦਾ ਨਤੀਜਾ ਕੀ ਨਿਕਲਿਆ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬੈਠਕ ਸ਼ਨੀਵਾਰ ਨੂੰ ਸਵੇਰੇ 10ਵਜੇ ਐਲਏਸੀ ਤੇ ਚੀਨ ਵਾਲੇ ਪਾਸੇ ਮੋਲਦੋ ਸਿਮਾ ਖੇਤਰ ਵਿੱਚ ਸ਼ੁਰੂ ਹੋਈ ਜੋ ਦੇਰ ਰਾਤ ਦੋ ਵਜੇ ਤੱਕ ਚੱਲੀ। ਭਾਰਤ ਇਸ ਦੌਰਾਨ ਖੇਤਰ ਵਿੱਚ ਤਣਾਅ ਘੱਟ ਕਰਨ ਦੇ ਲਈ ਹੌਟ ਸਿਪ੍ਰੰਗ, ਗੋਗਰਾ ਤੇ ਦੇਪਸਾਂਗ ਵਰਗੇ ਖੇਤਰਾਂ ਤੋਂ ਵੀ ਸੈਨਾ ਵਾਪਸੀ ਤੇ ਜ਼ੋਰ ਦੇ ਰਿਹਾ ਹੈ।
ਕੋਰ ਕਮਾਂਡਰ ਲੈਵਲ ਦੀ ਇਸ ਬੈਠਕ ਨੂੰ ਪਹਿਲੇ ਪੜਾਅ ਦੀ ਡਿਸਇੰਗੇਜਮੈਂਟ ਦੇ ਪੂਰੇ ਹੋਣ ਦੇ ਬਾਅਦ ਸ਼ੁਰੂ ਹੋਣਾ ਸੀ।ਪਹਿਲੇ ਪੜਾਅ ਵਿੱਚ ਪੈਂਗੋਗ ਤੋਂ ਦੋਨਾਂ ਦੇਸ਼ਾਂ ਦੀਆਂ ਫੌਜਾਂ ਆਪਣੀ ਆਪਣੀ ਪੋਸਟ ਤੇ ਮੁੜ ਗਈਆਂ ਹਨ।ਦੋਨਾਂ ਪਾਸਿਓਂ ਡਿਸਇੰਗੇਜਮੈਂਟ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ।