ਪੜਚੋਲ ਕਰੋ
Advertisement
ਮੀਨਾਕਸ਼ੀ ਲੇਖੀ ਤੇ ਅਨੰਤ ਹੇਗੜੇ ਸਮੇਤ 17 ਸੰਸਦ ਮੈਂਬਰ ਕੋਰੋਨਾ ਪੌਜ਼ੇਟਿਵ
ਮੀਨਾਕਸ਼ੀ ਲੇਖੀ, ਅਨੰਤ ਹੇਗੜੇ ਤੇ ਪ੍ਰਵੇਸ਼ ਸਾਹਿਬ ਸਿੰਘ ਸਮੇਤ 17 ਸੰਸਦ ਮੈਂਬਰ ਕੋਰੋਨਾਵਾਇਰਸ ਨਾਲ ਪੀੜਤ ਹਨ।
ਨਵੀਂ ਦਿੱਲੀ: ਅੱਜ ਤੋਂ ਸੰਸਦ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾਂ ਲਈ ਕੋਰੋਨਾ ਟੈਸਟ ਕਰਵਾਇਆ ਗਿਆ ਸੀ। 17 ਸੰਸਦ ਮੈਂਬਰਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।
ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੰਸਦ ਦਾ ਮੌਨਸੂਨ ਸੈਸ਼ਨ ਅੱਜ ਸ਼ੁਰੂ ਹੋਇਆ। ਇਸ ਦੌਰਾਨ ਪਹਿਲੀ ਵਾਰ ਲੋਕ ਸਭਾ ਦੇ ਮੈਂਬਰ ਰਾਜ ਸਭਾ ਵਿੱਚ ਬੈਠ ਕੇ ਸਦਨ ਦੀ ਕਾਰਵਾਈ ਵਿੱਚ ਹਿੱਸਾ ਲਿਆ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਲੋਕ ਸਭਾ ਦੇ ਮੈਂਬਰਾਂ ਨੂੰ ਉਪਰਲੇ ਸਦਨ ਵਿੱਚ ਬੈਠਣ ਦੀ ਇਜਾਜ਼ਤ ਦੇਣ ਤੇ ਰਾਜ ਸਭਾ ਦੇ ਮੈਂਬਰਾਂ ਨੂੰ ਸਮਾਜਿਕ ਦੂਰੀਆਂ ਦੀ ਪਾਲਣਾ ਦੇ ਮੱਦੇਨਜ਼ਰ ਹੇਠਲੇ ਸਦਨ ਵਿੱਚ ਬੈਠਣ ਦੀ ਸਹੂਲਤ ਦੇਣ ਲਈ ਨਿਯਮਾਂ ਤੇ ਪ੍ਰਣਾਲੀਆਂ ਵਿੱਚ ਢਿੱਲ ਦਿੱਤੀ ਗਈ ਹੈ।
ਸੋਮਵਾਰ ਨੂੰ ਲੋਕ ਸਭਾ ਦੀ ਕਾਰਵਾਈ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਈ, ਜਦੋਂਕਿ ਰਾਜ ਸਭਾ ਦੀ ਕਾਰਵਾਈ ਸ਼ਾਮ 3 ਵਜੇ ਸ਼ੁਰੂ ਹੋਈ ਤੇ ਸ਼ਾਮ 7 ਵਜੇ ਚੱਲੇਗੀ। ਸਦਨ ਦੇ ਮੈਂਬਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੀਟ ਦੇ ਸਾਹਮਣੇ ਪਲਾਸਟਿਕ ਸ਼ੀਲਡ ਕਵਰ ਲਾਇਆ ਗਿਆ। ਸਦਨ ਵਿਚ ਬੈਠਣ ਦੀ ਬਦਲੀ ਪ੍ਰਣਾਲੀ ਦੇ ਵਿਚਕਾਰ ਬਹੁਤ ਸਾਰੇ ਮੈਂਬਰ ਨੂੰ ਉਨ੍ਹਾਂ ਦੇ ਸਥਾਨ ‘ਤੇ ਪਹੁੰਚਣ ਵਿੱਚ ਲੋਕ ਸਭਾ ਵਰਕਰ ਮਦਦ ਕਰਦੇ ਦਿਖਾਈ ਦਿੱਤੇ। ਲੋਕ ਸਭਾ ਚੈਂਬਰ ਵਿਚ ਤਕਰੀਬਨ 200 ਮੈਂਬਰ ਮੌਜੂਦ ਸੀ, ਜਦੋਂਕਿ ਲਗਪਗ 50 ਮੈਂਬਰ ਗੈਲਰੀਆਂ ਵਿਚ ਸੀ। ਲੋਕ ਸਭਾ ਚੈਂਬਰ ਵਿਚ ਇੱਕ ਵੱਡਾ ਟੀਵੀ ਸਕਰੀਨ ਲਗਾਇਆ ਗਿਆ, ਜਿਸ ਰਾਹੀਂ ਰਾਜ ਸਭਾ ਚੈਂਬਰ ਵਿਚ ਬੈਠੇ ਲੋਕ ਸਭਾ ਦੇ ਮੈਂਬਰ ਵੀ ਨਜ਼ਰ ਈ ਰਹੇ ਸੀ। ਜਾਣੋ ਕਿਵੇਂ ਹੁੰਦੀ ਰਾਜ ਸਭਾ ਦੇ ਉਪ ਚੇਅਰਮੈਨ ਦੀ ਚੋਣ? ਧਿਰਾਂ ਵੱਲੋਂ ਕਿਸ ਨੂੰ ਕੀਤਾ ਗਿਆ ਨਾਮਜ਼ਦ? ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id81111490417 MPs, including Meenakshi Lekhi, Anant Kumar Hegde and Parvesh Sahib Singh, test positive for #COVID19. pic.twitter.com/sZjNbR7fCg
— ANI (@ANI) September 14, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਆਟੋ
ਕਾਰੋਬਾਰ
ਮਨੋਰੰਜਨ
Advertisement