ਪੜਚੋਲ ਕਰੋ
Advertisement
ਆਵਾਰਾ ਸਾਂਢ ਦੀ ਟੱਕਰ ਕਾਰਨ 18 ਸਾਲਾ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖਮੀ
Haryana News : ਆਵਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ-ਦਿਨ ਵੱਧਦੀ ਹੀ ਜਾ ਰਹੀ ਹੈ। ਆਵਾਰਾ ਪਸ਼ੂ ਜਿੱਥੇ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਝੁੰਡ ਬਣਾ ਕੇ ਖੜ੍ਹਨ ਤੇ ਭਿੜਣ ਕਾਰਨ ਹਾਦਸਿਆਂ ਦਾ ਬਣਦੇ ਹਨ। ਉੱਥੇ ਆਵਾਜਾਈ 'ਚ ਵੀ ਵਿਘਨ ਦਾ ਕਾਰਨ ਬਣ ਰਹੇ ਹਨ
Haryana News : ਆਵਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ-ਦਿਨ ਵੱਧਦੀ ਹੀ ਜਾ ਰਹੀ ਹੈ। ਆਵਾਰਾ ਪਸ਼ੂ ਜਿੱਥੇ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਝੁੰਡ ਬਣਾ ਕੇ ਖੜ੍ਹਨ ਤੇ ਭਿੜਣ ਕਾਰਨ ਹਾਦਸਿਆਂ ਦਾ ਬਣਦੇ ਹਨ। ਉੱਥੇ ਆਵਾਜਾਈ 'ਚ ਵੀ ਵਿਘਨ ਦਾ ਕਾਰਨ ਬਣ ਰਹੇ ਹਨ। ਇਸੇ ਤਰ੍ਹਾਂ ਹਰਿਆਣਾ ਦੇ ਪਾਣੀਪਤ 'ਚ ਵੀ ਆਵਾਰਾ ਪਸ਼ੂਆਂ ਕਾਰਨ ਦਰਦਨਾਕ ਮੌਤਾਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਪਾਣੀਪਤ 'ਚ ਆਵਾਰਾ ਸਾਂਢ ਦੀ ਟੱਕਰ ਨਾਲ ਇੱਕ 18 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਪਾਣੀਪਤ 'ਚ ਆਵਾਰਾ ਸਾਂਢ ਨੇ ਬਾਈਕ ਸਵਾਰ ਦੋ ਦੋਸਤਾਂ ਨੂੰ ਟੱਕਰ ਮਾਰ ਦਿੱਤੀ ਹੈ। ਜਿਸ ਤੋਂ ਬਾਅਦ ਰਾਹਗੀਰਾਂ ਨੇ ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਜਿੱਥੇ ਡਾਕਟਰਾਂ ਨੇ 18 ਸਾਲਾ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਉਸ ਦਾ ਦੂਜਾ ਸਾਥੀ ਗੰਭੀਰ ਜ਼ਖ਼ਮੀ ਹੈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੂਲ ਰੂਪ ਵਿੱਚ ਨੇਪਾਲ ਦੇ ਰਹਿਣ ਵਾਲੇ ਅਜੈ ਅਤੇ ਸ਼ਿਵ ਪਾਣੀਪਤ ਵਿੱਚ ਦਦਲਾਨਾ ਕੋਲ ਇੱਕ ਮੁਰਗੀ ਫਾਰਮ ਵਿੱਚ ਕੰਮ ਕਰਦੇ ਸਨ। ਦੋਵੇਂ ਪਾਣੀਪਤ ਦੇ ਪਿੰਡ ਬੇਗਮਪੁਰਾ ਨੇੜੇ ਰਹਿੰਦੇ ਸਨ। ਬੀਤੀ ਰਾਤ ਮੀਂਹ ਪੈਣ ਕਾਰਨ ਦੋਵੇਂ ਦੋਸਤਾਂ ਦਾ ਸਮੋਸੇ ਖਾਣ ਦਾ ਮਨ ਹੋਇਆ ਅਤੇ ਦੋਵੇਂ ਬਾਈਕ 'ਤੇ ਸਵਾਰ ਹੋ ਕੇ ਮੁਰਗੀ ਫਾਰਮ ਤੋਂ ਸਮੋਸੇ ਲੈਣ ਲਈ ਨਿਕਲੇ ਸਨ। ਇਸ ਦੌਰਾਨ ਰਸਤੇ ਵਿੱਚ ਦਦਲਾਨਾ ਨੇੜੇ ਸੜਕ ਵਿਚਕਾਰ ਇੱਕ ਆਵਾਰਾ ਸਾਂਢ ਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਮੂਲ ਰੂਪ ਵਿੱਚ ਨੇਪਾਲ ਦੇ ਰਹਿਣ ਵਾਲੇ ਅਜੈ ਅਤੇ ਸ਼ਿਵ ਪਾਣੀਪਤ ਵਿੱਚ ਦਦਲਾਨਾ ਕੋਲ ਇੱਕ ਮੁਰਗੀ ਫਾਰਮ ਵਿੱਚ ਕੰਮ ਕਰਦੇ ਸਨ। ਦੋਵੇਂ ਪਾਣੀਪਤ ਦੇ ਪਿੰਡ ਬੇਗਮਪੁਰਾ ਨੇੜੇ ਰਹਿੰਦੇ ਸਨ। ਬੀਤੀ ਰਾਤ ਮੀਂਹ ਪੈਣ ਕਾਰਨ ਦੋਵੇਂ ਦੋਸਤਾਂ ਦਾ ਸਮੋਸੇ ਖਾਣ ਦਾ ਮਨ ਹੋਇਆ ਅਤੇ ਦੋਵੇਂ ਬਾਈਕ 'ਤੇ ਸਵਾਰ ਹੋ ਕੇ ਮੁਰਗੀ ਫਾਰਮ ਤੋਂ ਸਮੋਸੇ ਲੈਣ ਲਈ ਨਿਕਲੇ ਸਨ। ਇਸ ਦੌਰਾਨ ਰਸਤੇ ਵਿੱਚ ਦਦਲਾਨਾ ਨੇੜੇ ਸੜਕ ਵਿਚਕਾਰ ਇੱਕ ਆਵਾਰਾ ਸਾਂਢ ਆ ਗਿਆ।
ਜਿਸ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਏ। ਹਾਲਾਂਕਿ ਇਸ ਹਾਦਸੇ 'ਚ ਆਵਾਰਾ ਸਾਂਢ ਦੀ ਲੱਤ 'ਤੇ ਵੀ ਗੰਭੀਰ ਸੱਟ ਲੱਗੀ ਹੈ। ਇਸ ਹਾਦਸੇ ਵਿੱਚ 18 ਸਾਲਾ ਅਜੈ ਦੀ ਮੌਤ ਹੋ ਗਈ, ਜਦਕਿ ਉਸਦਾ ਸਾਥੀ ਸ਼ਿਵ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।ਇਹ ਹਾਦਸਾ ਪਿੰਡ ਦਦਲਾਨਾ ਨੇੜੇ ਵਾਪਰਿਆ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਮਨੋਰੰਜਨ
ਅਪਰਾਧ
Advertisement