1993 Mumbai Blasts : ਮੁੰਬਈ ਸੀਰੀਅਲ ਬਲਾਸਟ 'ਚ ਸ਼ਾਮਲ ਅੱਤਵਾਦੀ ਅਬੂ ਬਕਰ ਦੀ UAE 'ਚ ਹੋਈ ਗ੍ਰਿਫਤਾਰੀ, ਭਾਰਤ ਲਿਆਉਣ ਦੀ ਤਿਆਰੀ 'ਚ ਸਰਕਾਰ
1993 Mumbai Blasts : ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਸਾਲ 2019 'ਚ ਵੀ ਉਹ ਯੂਏਈ ਤੋਂ ਹੀ ਫੜਿਆ ਗਿਆ ਸੀ ਅਤੇ ਫਿਰ ਉਸ ਨੂੰ ਭਾਰਤ ਲਿਆਉਣ 'ਚ ਕੋਈ ਸਫਲਤਾ ਨਹੀਂ ਮਿਲੀ ਸੀ। ਇਸ ਵਾਰ ਉਸ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
1993 Mumbai Blasts: ਭਾਰਤੀ ਜਾਂਚ ਏਜੰਸੀ ਦਾ ਦਾਅਵਾ ਹੈ ਕਿ 1993 ਮੁੰਬਈ ਬਲਾਸਟ ਦੇ ਮੋਸਟ ਵਾਂਟਿਡ ਅੱਤਵਾਦੀ ਅਬੂ ਬਕਰ ਨੂੰ UAE ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫਤਾਰੀ UAE ਦੀਆਂ ਏਜੰਸੀਆਂ ਦੇ ਸਹਿਯੋਗ ਨਾਲ ਕੀਤੀ ਗਈ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਉਸ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਸਾਲ 2019 'ਚ ਵੀ ਉਹ ਯੂਏਈ ਤੋਂ ਹੀ ਫੜਿਆ ਗਿਆ ਸੀ ਅਤੇ ਫਿਰ ਉਸ ਨੂੰ ਭਾਰਤ ਲਿਆਉਣ 'ਚ ਕੋਈ ਸਫਲਤਾ ਨਹੀਂ ਮਿਲੀ ਸੀ। ਇਸ ਵਾਰ ਉਸ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਅਬੂ 'ਤੇ ਭਾਰਤ 'ਚ ਧਮਾਕੇ ਲਈ RDX ਲਿਆਉਣ ਦਾ ਦੋਸ਼ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੂੰ ਫੜਨ ਲਈ ਕਾਫੀ ਸਮੇਂ ਤੋਂ ਕਾਰਵਾਈ ਚੱਲ ਰਹੀ ਸੀ। ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਦੇ ਪਾਕਿਸਤਾਨ ਅਤੇ ਯੂਏਈ ਵਿੱਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ।
ਦਰਅਸਲ ਅਬੂ ਬਕਰ ਨੂੰ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦਾ ਕਰੀਬੀ ਮੰਨਿਆ ਜਾਂਦਾ ਹੈ। ਉਸ 'ਤੇ 1993 ਦੇ ਮੁੰਬਈ ਧਮਾਕਿਆਂ 'ਚ ਸ਼ਮੂਲੀਅਤ ਤੋਂ ਇਲਾਵਾ ਮਕਬੂਜ਼ਾ ਕਸ਼ਮੀਰ 'ਚ ਵਿਸਫੋਟਕਾਂ ਦੀ ਸਿਖਲਾਈ ਅਤੇ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰਨ ਵਰਗੇ ਕਈ ਦੋਸ਼ ਹਨ। ਅਬੂ ਬਕਰ 'ਤੇ ਮੁੰਬਈ ਧਮਾਕਿਆਂ ਦੌਰਾਨ ਭਾਰੀ ਮਾਤਰਾ 'ਚ ਆਰਡੀਐਕਸ ਦੀ ਸਪਲਾਈ ਕਰਨ ਦਾ ਦੋਸ਼ ਹੈ।
12 ਮਾਰਚ 1993 ਨੂੰ ਮੁੰਬਈ ਧਮਾਕਿਆਂ ਵਿੱਚ 257 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦਿਨ ਲਗਾਤਾਰ 12 ਮਿੰਟਾਂ ਵਿਚ ਇਕ ਤੋਂ ਬਾਅਦ ਇਕ 11 ਹੋਰ ਧਮਾਕੇ ਹੋਏ ਅਤੇ ਮੁੰਬਈ ਦੇ ਨਾਲ-ਨਾਲ ਪੂਰਾ ਦੇਸ਼ ਦਹਿਸ਼ਤ ਵਿਚ ਸੀ। ਇਸ ਧਮਾਕੇ ਵਿੱਚ ਕੁੱਲ 257 ਲੋਕਾਂ ਦੀ ਮੌਤ ਹੋ ਗਈ ਸੀ ਅਤੇ 700 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904