ਦੱਖਣੀ ਅਫਰੀਕਾ ਤੋਂ ਆਏ 2 ਲੋਕ ਕੋਰੋਨਾ ਪਾਜ਼ੇਟਿਵ, ਨਵੇਂ ਵੇਰੀਐਂਟ ਦਾ ਵਧਿਆ ਖਤਰਾ
ਦੱਖਣੀ ਅਫਰੀਕਾ ਦੇ ਨਾਗਰਿਕਾਂ ਨੇ ਕੋਰੋਨਾ ਵਾਇਰਸ ਲਈ ਸਕਾਰਾਤਮਕ ਟੈਸਟ ਕੀਤਾ ਹੈ। ਉਨ੍ਹਾਂ ਦੇ ਨਮੂਨਿਆਂ ਬਾਰੇ ਪਤਾ ਲਾਉਣ ਲਈ ਹੋਰ ਜਾਂਚਾਂ ਲਈ ਭੇਜੇ ਗਏ ਹਨ।
ਕੋਵਿਡ-19 ਦਾ ਨਵਾਂ ਵੇਰੀਐਂਟ ਦੁਨੀਆਭਰ 'ਚ ਕਹਿਰ ਮਚਾ ਰਿਹਾ ਹੈ। ਲਿਹਾਜ਼ਾ ਹਾਲ ਹੀ 'ਚ ਸਾਊਥ ਅਫਰੀਕਾ ਤੋਂ ਆਏ 94 ਲੋਕਾਂ ਦੀ ਕੋਵਿਡ ਜਾਂਚ ਕੀਤੀ ਗਈ ਹੈ। ਇਸ 'ਚ ਦੋ ਲੋਕ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਹਾਲਾਂਕਿ ਉਨ੍ਹਾਂ 'ਚ ਕਿਹੜਾ ਵੇਰੀਐਂਟ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਦਾ ਜੀਨੋਮ ਸੀਕਵੇਂਸਿੰਗ ਰਾਹੀਂ ਪਤਾ ਲਿਆ ਜਾਵੇਗਾ।
ਦੱਖਣੀ ਅਫਰੀਕਾ ਤੋਂ ਕਰਨਾਟਕ ਆਏ ਸਾਰੇ ਲੋਕਾਂ ਦੀ ਕੋਰੋਨਾ ਦੀ ਜਾਂਚ ਕੀਤੀ ਗਈ ਸੀ। ਇਸ 'ਚ ਜਿਨ੍ਹਾਂ ਦੋ ਲੋਕਾਂ 'ਚ ਕੋਰੋਨਾ ਦਾ ਸੰਕ੍ਰਮਣ ਪਾਇਆ ਗਿਆ ਹੈ। ਉਨ੍ਹਾਂ ਦੇ ਸੈਂਪਲ ਲੈਬ 'ਚ ਭੇਜ ਦਿੱਤੇ ਗਏ ਹਨ ਤਾਂ ਜੋ ਉਨ੍ਹਾਂ 'ਚ ਕੋਵਿਡ ਦਾ ਕਿਹੜਾ ਵੇਰੀਐਂਟ ਹੈ ਇਸ ਦਾ ਪਤਾ ਲਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਇਸ ਨਵੇਂ ਖਤਰੇ ਨੂੰ ਲੈ ਕੇ ਪੂਰੇ ਵਿਸ਼ਵ 'ਚ ਅਫੜਾ-ਤਫੜੀ ਮਚੀ ਹੋਈ ਹੈ।
ਦੱਖਣੀ ਅਫਰੀਕਾ ਤੋਂ ਪਰਤੇ ਦੋ ਲੋਕਾਂ 'ਚ ਕੋਰੋਨਾ ਸੰਕ੍ਰਮਣ ਮਿਲਣ ਤੋਂ ਬਾਅਦ ਸਿਹਤ ਸਕੱਤਰ ਅਨਿਲ ਕੁਮਾਰ ਨੇ ਕਿਹਾ ਕਿ ਅਸੀਂ ਸੀਕਵੇਂਸਿੰਗ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਦੋਵਾਂ ਸੈਂਪਲ ਡੈਲਟਾ ਹਨ ਨਾ ਕਿ ਓਮੀਕਾਨ, ਦੋਵਾਂ ਦੀ ਸੀਕਵੇਂਸਿੰਗ ਬੈਂਗਲੁਰੂ ਦੀ ਲੈਬ 'ਚ ਹੀ ਕੀਤੀ ਗਈ ਹੈ। ਦੋਵੇਂ ਸੰਕ੍ਰਮਿਤ ਇਸ ਮਹੀਨੇ ਦੱਖਣੀ ਅਫਰੀਕਾ ਤੋਂ ਪਰਤੇ ਹਨ।
ਹਰਕਤ 'ਚ ਆਈ ਸਰਕਾਰ, ਟੈਸਟਿੰਗ ਵਧਾਉਣ ਦੇ ਦਿੱਤੇ ਨਿਰਦੇਸ਼
ਕੋਰੋਨਾ ਦੇ ਨਵੇਂ ਵੇਰੀਐਂਟ ਦੇ ਖਤਰੇ ਨੂੰ ਦੇਖਦੇ ਹੋਏ ਕਰਨਾਟਕ ਦੀ ਸਰਕਾਰ ਹਰਕਤ 'ਚ ਆ ਗਈ ਹੈ। ਲਿਹਾਜ਼ਾ ਬੈਂਗਲੁਰੂ 'ਚ ਮੰਤਰੀ ਆਰ ਅਸ਼ੋਕ ਨੇ ਸੀਮਾਵਰਤੀ ਜ਼ਿਲ੍ਹੇ 'ਚ ਟੈਸਟਿੰਗ ਵਧਾਏ ਜਾਣ ਦੇ ਨਿਰਦੇਸ਼ ਦਿੱਤੇ ਹਨ। ਸਾਰੇ ਸਕੂਲਾਂ-ਕਾਲਜਾਂ ਨੂੰ ਗਾਈਡਲਾਈਨਜ਼ ਦਾ ਪਾਲਣ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ: Punjab Election 2022 : ਟੈਂਕੀ 'ਤੇ ਚੜ੍ਹੇ ਅਧਿਆਪਕਾਂ ਨੂੰ ਕੇਜਰੀਵਾਲ ਨੇ ਕਿਹਾ- ਹੇਠਾਂ ਆ ਜਾਓ, ਨਹੀਂ ਤਾਂ ਮੈਂ ਧਰਨੇ ਬੈਠ ਜਾਵਾਂਗਾ
Corona Virus Outbreak: ਸਕੂਲ ਕਾਲਜ ਖੁੱਲ੍ਹਣ ਨਾ ਵਿਦਿਆਰਥੀਆਂ 'ਚ ਤੇਜ਼ੀ ਨਾਲ ਵਧ ਰਿਹੈ ਕੋਰੋਨਾ ਵਾਇਰਸ
ਭਾਰਤ 'ਚ Elon Musk ਨੂੰ ਲੱਗਾ ਝਟਕਾ, ਸਰਕਾਰ ਨੇ ਲੋਕਾਂ ਨੂੰ ਕੀਤੀ Starlink ਤੋਂ ਦੂਰ ਰਹਿਣ ਦੀ ਅਪੀਲ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/