ਗੁਜਰਾਤ 'ਚ ਕੋਰੋਨਾ ਕਾਰਨ ਗਈ 22 ਹਜ਼ਾਰ ਲੋਕਾਂ ਦੀ ਜਾਨ ਗਈ? ਆਪਣੇ ਹੀ ਅੰਕੜਿਆਂ 'ਚ ਬੁਰੀ ਤਰ੍ਹਾਂ ਫਸੀ ਸਰਕਾਰ
ਗੁਜਰਾਤ 'ਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਸੀ ਤੇ ਕਈ ਲੋਕਾਂ ਦੀ ਜਾਨ ਚਲੀ ਗਈ ਪਰ ਫਿਰ ਵੀ ਮੌਤਾਂ ਦੇ ਅਸਲ ਅੰਕੜੇ ਨੂੰ ਲੈ ਕੇ ਵਿਵਾਦ ਰਿਹਾ। ਮਾਮਲਾ ਅਦਾਲਤ ਤਕ ਗਿਆ, ਸਰਕਾਰ ਨੂੰ ਵੀ ਫਟਕਾਰ ਲੱਗੀ, ਪਰ ਵਿਵਾਦ ਠੰਢਾ ਨਹੀਂ ਹੋਇਆ।
ਗਾਂਧੀਨਗਰ: ਗੁਜਰਾਤ 'ਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਸੀ ਤੇ ਕਈ ਲੋਕਾਂ ਦੀ ਜਾਨ ਚਲੀ ਗਈ ਪਰ ਫਿਰ ਵੀ ਮੌਤਾਂ ਦੇ ਅਸਲ ਅੰਕੜੇ ਨੂੰ ਲੈ ਕੇ ਵਿਵਾਦ ਰਿਹਾ। ਮਾਮਲਾ ਅਦਾਲਤ ਤਕ ਗਿਆ, ਸਰਕਾਰ ਨੂੰ ਵੀ ਫਟਕਾਰ ਲੱਗੀ, ਪਰ ਵਿਵਾਦ ਠੰਢਾ ਨਹੀਂ ਹੋਇਆ। ਹੁਣ ਸਰਕਾਰ ਆਪਣੇ ਹੀ ਦਾਅਵਿਆਂ ਵਿੱਚ ਫਸ ਗਈ ਹੈ। ਹੈਰਾਨੀ ਇਹ ਹੈ ਕਿ ਸਰਕਾਰੀ ਦਾਅਵਿਆਂ ਦੌਰਾਨ ਹੀ ਮੌਤਾਂ ਦਾ ਅੰਕੜਾ ਵੱਡਾ ਜਾਪ ਰਿਹਾ ਹੈ।
ਦਰਅਸਲ ਸੂਬਾ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਤਰਫੋਂ 22 ਹਜ਼ਾਰ ਲੋਕਾਂ ਦੇ ਪਰਿਵਾਰਾਂ ਨੂੰ ਕਰੋਨਾ ਕਾਰਨ ਹੋਈਆਂ ਮੌਤਾਂ ਲਈ ਮੁਆਵਜ਼ਾ ਦਿੱਤਾ ਗਿਆ ਹੈ। ਹੁਣ ਇਹ ਅੰਕੜਾ ਉਸ ਅੰਕੜੇ ਤੋਂ ਬਿਲਕੁਲ ਵੱਖਰਾ ਹੈ, ਜਿੱਥੇ ਕਿਹਾ ਗਿਆ ਸੀ ਕਿ ਗੁਜਰਾਤ 'ਚ ਕੋਰੋਨਾ ਕਾਰਨ 10,099 ਲੋਕਾਂ ਦੀ ਮੌਤ ਹੋਈ ਹੈ। ਹੁਣ ਇਸ ਵੱਡੇ ਫ਼ਰਕ ਨੇ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਹੈਰਾਨੀ ਦੀ ਗੱਲ ਹੈ ਕਿ 38 ਹਜ਼ਾਰ ਲੋਕਾਂ ਨੇ ਕੋਰੋਨਾ ਸਹਾਇਤਾ ਫ਼ਾਰਮ ਵੀ ਭਰੇ ਹਨ। ਅਜਿਹੇ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ।
ਗੁਜਰਾਤ ਕਾਂਗਰਸ ਲਗਾਤਾਰ ਸੂਬਾ ਸਰਕਾਰ 'ਤੇ ਗੰਭੀਰ ਦੋਸ਼ ਲਗਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੂਬੇ 'ਚ ਕੋਰੋਨਾ ਕਾਰਨ 3 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੰਗ ਕੀਤੀ ਗਈ ਹੈ ਕਿ ਹਰੇਕ ਦੇ ਪਰਿਵਾਰ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ। ਹੁਣ ਜੋ ਵਿਵਾਦ ਪੈਦਾ ਹੋਇਆ ਹੈ, ਉਹ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਵੀ ਹੋਇਆ ਸੀ। ਉਦੋਂ ਵੀ ਹਸਪਤਾਲ 'ਚ ਹੋਈਆਂ ਮੌਤਾਂ ਤੇ ਸਰਕਾਰੀ ਅੰਕੜਿਆਂ 'ਚ ਬਹੁਤ ਵੱਡਾ ਅੰਤਰ ਸੀ। ਉਦੋਂ ਵੀ ਹੰਗਾਮਾ ਹੋਇਆ ਤੇ ਸਰਕਾਰ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੀ। ਹੁਣ ਇਕ ਵਾਰ ਫਿਰ ਹੰਗਾਮਾ ਹੋਇਆ ਹੈ ਤੇ ਅੰਕੜਿਆਂ ਨੂੰ ਲੈ ਕੇ ਇਲਜ਼ਾਮਾਂ ਤੇ ਜਵਾਬੀ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ।
ਹੁਣ ਇਸ ਹੰਗਾਮੇ ਵਿਚਕਾਰ ਕੁਝ ਲੋਕ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਕੋਵਿਡ ਕਾਰਨ ਮੌਤ ਹੋ ਗਈ ਹੈ, ਪਰ ਡੈਥ ਸਰਟੀਫ਼ਿਕੇਟ 'ਤੇ ਮੌਤ ਦਾ ਕੋਈ ਸਪੱਸ਼ਟ ਕਾਰਨ ਨਹੀਂ ਲਿਖਿਆ ਗਿਆ ਹੈ, ਜਿਸ ਕਾਰਨ ਮੁਆਵਜ਼ਾ ਮਿਲਣਾ ਇਕ ਚੁਣੌਤੀ ਬਣ ਗਿਆ ਹੈ।
ਇਹ ਵੀ ਪੜ੍ਹੋ: Omicron Variant: ਓਮੀਕ੍ਰੋਨ ਨਾਲ ਵੈਕਸੀਨ ਦੀ ਸੁਰੱਖਿਆ ਨੂੰ ਖਤਰਾ, ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਦਾ ਦਾਅਵਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin