Delhi news: ਚੋਰਾਂ ਨੇ ਮਚਾਈ ਦਹਿਸ਼ਤ! ਕੰਧ ਵਿੱਚ ਸੰਨ੍ਹ ਲਾ 25 ਕਰੋੜ ਦੇ ਗਹਿਣੇ ਚੋਰੀ
Delhi News: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਜੰਗਪੁਰਾ ਇਲਾਕੇ ਵਿੱਚ ਇੱਕ ਜਿਊਲਰੀ ਸ਼ੋਅਰੂਮ ਦੀ ਕੰਧ ਤੋੜ ਕੇ ਕਰੋੜਾਂ ਰੁਪਏ ਦੀ ਚੋਰੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ।
Delhi News: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਜੰਗਪੁਰਾ ਇਲਾਕੇ ਵਿੱਚ ਇੱਕ ਜਿਊਲਰੀ ਸ਼ੋਅਰੂਮ ਦੀ ਕੰਧ ਤੋੜ ਕੇ ਕਰੋੜਾਂ ਰੁਪਏ ਦੀ ਚੋਰੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਹ ਘਟਨਾ ਭੋਗਲ ਇਲਾਕੇ ਵਿੱਚ ਸਥਿਤ ਉਮਰਾਓ ਜਵੈਲਰ 'ਚ ਵਾਪਰੀ ਹੈ। ਚੋਰਾਂ ਨੇ ਗਹਿਣਿਆਂ ਦੇ ਸ਼ੋਅਰੂਮ ਦੀ ਕੰਧ ਵਿੱਚ ਸੰਨ੍ਹ ਲਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਨੇ 25 ਕਰੋੜ ਦੇ ਗਹਿਣੇ ਚੋਰੀ ਕੀਤੇ ਹਨ।
ਇਹ ਵੀ ਪੜ੍ਹੋ: Punjab news: ਪੰਜਾਬ ਭਾਜਪਾ 'ਚ ਤਕਰਾਰ? ਕਾਂਗਰਸ ਤੋਂ ਆਏ ਆਗੂਆਂ ਦਾ ਵਿਰੋਧ, ਸੁਖਵਿੰਦਰ ਸਿੰਘ ਨੇ ਲਾਇਆ ਇਹ ਦੋਸ਼
ਦੀਵਾਰ ਤੋੜਨ ਤੋਂ ਬਾਅਦ ਚੋਰ ਸਭ ਤੋਂ ਪਹਿਲਾਂ ਸ਼ੋਅਰੂਮ ਦੇ ਲਾਕਰ ਤੱਕ ਪਹੁੰਚੇ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਨਿਜ਼ਾਮੂਦੀਨ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਸ਼ੋਅਰੂਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਦਿੱਲੀ ਦੇ ਭੋਗਲ ਇਲਾਕੇ 'ਚ ਇੱਕ ਗਹਿਣਿਆਂ ਦੀ ਦੁਕਾਨ 'ਚੋਂ ਚੋਰਾਂ ਨੇ ਕਰੀਬ 25 ਕਰੋੜ ਰੁਪਏ ਚੋਰੀ ਕਰ ਲਈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ: Punjab News : ਜਮਹੂਰੀ ਤਰੀਕੇ ਨਾਲ ਚੁਣੀ ਸੂਬਾ ਸਰਕਾਰ ਨੂੰ ਭੰਗ ਕਰਨ ਦੇ ਇੱਛੁਕ ਬਾਜਵਾ ਦੀ ਕੀਤੀ ਆਲੋਚਨਾ
#WATCH दिल्ली के भोगल इलाके में एक गहने की दुकान से करीब 20-25 करोड़ रुपए की चोरी का मामला सामने आया। वीडियो घटना स्थल से है। pic.twitter.com/zg2FU9mzoN
— ANI_HindiNews (@AHindinews) September 26, 2023