ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Abhaya Case Verdict: 28 ਸਾਲਾਂ ਬਾਅਦ ਸੀਬੀਆਈ ਅਦਾਲਤ ਨੇ ਕੈਥੋਲਿਕ ਪਾਦਰੀ ਅਤੇ ਨਨ ਨੂੰ ਪਾਇਆ ਦੋਸ਼ੀ
21 ਸਾਲਾ ਸਿਸਟਰ ਅਭਿਆ ਦੀ ਲਾਸ਼ 1992 ਵਿਚ ਕੋਟਾਯਮ ਵਿਚ ਇੱਕ ਕਾਨਵੈਂਟ ਦੇ ਖੂਹ ਚੋਂ ਮਿਲੀ ਸੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਜੇ ਸਨਲ ਕੁਮਾਰ ਨੇ ਇਸ ਕੇਸ ਵਿੱਚ ਫੈਸਲਾ ਦਿੱਤਾ ਹੈ। ਸਜ਼ਾ ਦੀ ਮਿਆਦ ਬਾਰੇ ਫੈਸਲਾ ਬੁੱਧਵਾਰ ਨੂੰ ਸੁਣਾਇਆ ਜਾਵੇਗਾ। ਅਦਾਲਤ ਨੇ ਕਿਹਾ ਕਿ ਫਾਦਰ ਥੌਮਸ ਕੋਟੂਰ ਅਤੇ ਸਿਸਟਰ ਸੇਫੀ ਖਿਲਾਫ ਕਤਲ ਦੇ ਦੋਸ਼ ਸਾਬਤ ਹੋਏ ਹਨ।
![Abhaya Case Verdict: 28 ਸਾਲਾਂ ਬਾਅਦ ਸੀਬੀਆਈ ਅਦਾਲਤ ਨੇ ਕੈਥੋਲਿਕ ਪਾਦਰੀ ਅਤੇ ਨਨ ਨੂੰ ਪਾਇਆ ਦੋਸ਼ੀ 28 Years After Sister Abhaya's Murder, CBI Court Give Verdict Abhaya Case Verdict: 28 ਸਾਲਾਂ ਬਾਅਦ ਸੀਬੀਆਈ ਅਦਾਲਤ ਨੇ ਕੈਥੋਲਿਕ ਪਾਦਰੀ ਅਤੇ ਨਨ ਨੂੰ ਪਾਇਆ ਦੋਸ਼ੀ](https://static.abplive.com/wp-content/uploads/sites/5/2020/12/22161110/Abhaya-Case-Verdict.jpg?impolicy=abp_cdn&imwidth=1200&height=675)
ਕੇਰਲ ਦੇ ਤਿਰੂਵਨੰਪੁਰਮ ਵਿੱਚ ਸੀਬੀਆਈ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਸਿਸਟਰ ਅਭਿਆ ਕਤਲ ਕੇਸ ਵਿੱਚ ਫੈਸਲਾ ਸੁਣਾਇਆ। ਇਸ ਕੇਸ ਵਿੱਚ ਕੈਥੋਲਿਕ ਪਾਦਰੀ ਥਾਮਸ ਕੋਟੂਰ ਅਤੇ ਸਿਸਟਰ ਸੇਫੀ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ। ਇਸ ਕੇਸ ਦੇ ਦੋਵਾਂ ਮੁਲਜ਼ਮਾਂ ਦੀ ਸੁਣਵਾਈ 10 ਦਸੰਬਰ ਨੂੰ ਪੂਰੀ ਹੋ ਗਈ ਸੀ।
ਬੁੱਧਵਾਰ ਨੂੰ ਹੋਵੇਗੀ ਸਜ਼ਾ ਦੀ ਸੁਣਵਾਈ
21 ਸਾਲਾ ਸਿਸਟਰ ਅਭਿਆ ਦੀ ਲਾਸ਼ 1992 ਵਿਚ ਕੋਟਾਯਮ ਵਿਚ ਇੱਕ ਕਾਨਵੈਂਟ ਦੇ ਖੂਹ ਚੋਂ ਮਿਲੀ ਸੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਜੇ ਸਨਲ ਕੁਮਾਰ ਨੇ ਇਸ ਕੇਸ ਵਿੱਚ ਫੈਸਲਾ ਦਿੱਤਾ ਹੈ। ਸਜ਼ਾ ਦੀ ਮਿਆਦ ਬਾਰੇ ਫੈਸਲਾ ਬੁੱਧਵਾਰ ਨੂੰ ਸੁਣਾਇਆ ਜਾਵੇਗਾ। ਅਦਾਲਤ ਨੇ ਕਿਹਾ ਕਿ ਫਾਦਰ ਥੌਮਸ ਕੋਟੂਰ ਅਤੇ ਸਿਸਟਰ ਸੇਫੀ ਖਿਲਾਫ ਕਤਲ ਦੇ ਦੋਸ਼ ਸਾਬਤ ਹੋਏ ਹਨ। ਦੋਵੇਂ ਨਿਆਂਇਕ ਹਿਰਾਸਤ ਵਿਚ ਹਨ। ਇਸ ਕੇਸ ਦੇ ਦੂਜੇ ਮੁਲਜ਼ਮ ਫਾਦਰ ਫੁਥਰਕਿਆਲ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ।
ਧੀ ਲਈ ਇਨਸਾਫ ਦੀ ਉਡੀਕ ਕਰਦੇ ਨਹੀਂ ਰਹੇ ਮਾਪੇ
ਦੱਸ ਦਈਏ ਕਿ ਅਦਾਲਤ ਦਾ ਫ਼ੈਸਲਾ ਸੇਂਟ ਪਿਯੂਸ ਕਾਨਵੈਂਟ ਦੇ ਖੂਹ ਚੋਂ ਜਵਾਨ ਨਨ ਦੀ ਲਾਸ਼ ਮਿਲਣ ਤੋਂ 28 ਸਾਲ ਬਾਅਦ ਆਇਆ ਹੈ। ਉਹ ਕਾਨਵੈਂਟ ਵਿਚ ਰਹਿੰਦੀ ਸੀ। ਅਭਿਆ ਦੇ ਮਾਤਾ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਆਪਣੀ ਬੇਟੀ ਨੂੰ ਇਨਸਾਫ ਮਿਲਣ ਦੀ ਉਡੀਕ ਵਿੱਚ ਅਕਾਲ ਚਲਾਣਾ ਕਰ ਗਿਆ।
New Covid strain: ਚੀਨ ਮਗਰੋਂ ਹੁਣ ਯੂਕੇ ਦੇ ਕੋਰੋਨਾ ਨੇ ਕੰਬਾਈ ਦੁਨੀਆ, ਭਾਰਤ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ
ਸੀਬੀਆਈ ਨੇ ਇਸ ਕੇਸ ਦੀ ਜਾਂਚ 2008 ਆਪਣੇ ਹੱਥ ਲਈ
ਪਹਿਲਾਂ ਸਥਾਨਕ ਪੁਲਿਸ ਅਤੇ ਫਿਰ ਕ੍ਰਾਈਮ ਬ੍ਰਾਂਚ ਨੇ ਸਿਸਟਰ ਅਭਿਆ ਕਤਲ ਕੇਸ ਦੀ ਜਾਂਚ ਕੀਤੀ ਅਤੇ ਕਿਹਾ ਕਿ ਇਹ ਆਤਮਘਾਤੀ ਮਾਮਲਾ ਹੈ। ਬਾਅਦ ਵਿਚ ਸੀਬੀਆਈ ਨੇ ਇਸ ਕੇਸ ਦੀ ਜਾਂਚ 2008 ਵਿਚ ਹਾਸਲ ਕੀਤੀ। 2009 ਵਿੱਚ ਸੀਬੀਆਈ ਨੇ ਕੈਥੋਲਿਕ ਪਾਦਰੀ ਥਾਮਸ ਕੋਟੂਰ, ਫਾਦਰ ਜੋਸ ਪਥ੍ਰੂਕਾਯਿਲ ਅਤੇ ਸਿਸਟਰ ਸੇਫੀ 'ਤੇ ਨਨ ਦੀ ਹੱਤਿਆ, ਸਬੂਤ ਨੂੰ ਨਸ਼ਟ ਕਰਨ ਅਤੇ ਅਪਰਾਧਿਕ ਸਾਜਿਸ਼ ਰਚਣ ਦਾ ਦੋਸ਼ ਲਾਇਆ ਸੀ। ਪਰ ਸਬੂਤਾਂ ਦੀ ਘਾਟ ਕਾਰਨ ਪਿਛਲੇ ਸਾਲ ਪਥਰੁਕੈਲ ਨੂੰ ਇਸ ਕੇਸ ਤੋਂ ਬਰੀ ਕਰ ਦਿੱਤਾ ਗਿਆ ਸੀ। ਇਸ ਕੇਸ ਦੀ ਸੁਣਵਾਈ ਪਿਛਲੇ ਸਾਲ 26 ਅਗਸਤ ਨੂੰ ਸ਼ੁਰੂ ਹੋਈ ਸੀ ਅਤੇ ਕਈ ਗਵਾਹ ਮੁਕਰ ਗਏ ਸੀ।
ਪਾਦਰੀ ਅਤੇ ਨਨ ਦੀਆਂ ਅਨੈਤਿਕ ਗਤੀਵਿਧੀਆਂ ਦੀ ਸੀ ਗਵਾਹ
ਰਿਪੋਰਟ ਮੁਤਾਬਕ ਅਭਿਆ 'ਤੇ ਕੁਹਾੜੀ ਦੇ ਹੈਂਡਲ ਨਾਲ ਹਮਲਾ ਕੀਤਾ ਗਿਆ ਸੀ ਕਿਉਂਕਿ ਉਹ ਤਿੰਨ ਦੋਸ਼ੀਆਂ ਦੀਆਂ ਕੁਝ ਗੈਰ-ਕਾਨੂੰਨੀ ਗਤੀਵਿਧੀਆਂ ਦੀ ਗਵਾਹ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)