ਪੜਚੋਲ ਕਰੋ
Advertisement
ਦੋ ਦਿਨਾਂ ਤੋਂ 60 ਫੁੱਟ ਡੂੰਘੇ ਬੋਰਵੈੱਲ 'ਚ ਫਸਿਆ ਮਾਸੂਮ, ਬਚਾਅ ਕਾਰਜ ਜਾਰੀ
ਹਿਸਾਰ: ਰਾਜਸਥਾਨ ਦੀ ਹੱਦ ਨਾਲ ਲੱਗਦੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬਾਲਸਮੰਦ ਪਿੰਡ ਦੇ ਖੇਤਾਂ ਦੀਆਂ ਢਾਣੀਆਂ ਨੇੜੇ ਡੇਢ ਸਾਲ ਦੇ ਬੱਚੇ ਨੂੰ 60 ਫੁੱਟ ਡੂੰਘੇ ਬੋਰਵੈੱਲ ਵਿੱਚੋਂ 41 ਘੰਟਿਆਂ ਦੇ ਬਾਅਦ ਵੀ ਨਹੀਂ ਕੱਢਿਆ ਜਾ ਸਕਿਆ। ਦੋ ਦਿਨ ਪਹਿਲਾਂ ਬੱਚਾ ਨਜੀਬ ਖ਼ਾਨ ਆਪਣੇ ਹਾਣ ਦੇ ਬੱਚਿਆਂ ਨਾਲ ਖੇਡ ਰਿਹਾ ਸੀ ਕਿ ਅਚਾਨਕ ਬੋਰਵੈੱਲ ਵਿੱਚ ਡਿੱਗ ਪਿਆ।
ਬੱਚਿਆਂ ਵੱਲੋਂ ਰੌਲਾ ਪਾਉਣ 'ਤੇ ਮਾਂ ਨੇ ਜਾ ਕੇ ਦੇਖਿਆ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਘਟਨਾ ਬੀਤੀ ਸ਼ਾਮ ਦੀ ਹੈ ਅਤੇ ਉਦੋਂ ਤੋਂ ਬਚਾਅ ਕਾਰਜ ਸ਼ੁਰੂ ਕੀਤੇ ਜਾ ਚੁੱਕੇ ਹਨ। ਨਜੀਬ ਨੂੰ ਪਾਈਪ ਰਾਹੀਂ ਆਕਸੀਜਨ ਪਹੁੰਚਾਈ ਜਾ ਰਹੀ ਹੈ। ਕੌਮੀ ਆਫਤ ਪ੍ਰਬੰਧਨ ਟੀਮ ਦੇ ਮੈਂਬਰ ਰਾਤ ਨੂੰ ਹੀ ਪਹੁੰਚ ਗਏ ਸਨ ਅਤੇ ਸਵੇਰ ਹੁੰਦਿਆਂ ਹੀ ਫ਼ੌਜ ਵੀ ਪਹੁੰਚ ਗਈ।
ਕੁੱਲ 20 ਜਣਿਆਂ ਦੀ ਬਚਾਅ ਟੀਮ ਨਜੀਬ ਨੂੰ ਸੁਰੱਖਿਅਤ ਬੋਰਵੈੱਲ ਵਿੱਚੋਂ ਕੱਢਣ ਲਈ ਜੱਦੋ-ਜਹਿਦ ਕਰ ਰਹੀ ਹੈ। ਬਚਾਅ ਟੀਮ ਬੋਰਵੈੱਲ ਦੇ ਬਰਾਬਰ 70 ਫੁੱਟ ਦਾ ਟੋਆ ਪੁੱਟ ਰਹੀ ਹੈ, ਜਿਸ ਤੋਂ ਬੱਚੇ ਨੂੰ ਬਾਹਰ ਕੱਢਿਆ ਜਾਵੇਗਾ। ਅੱਠ ਜੇਸੀਬੀ ਮਸ਼ੀਨਾਂ ਅਤੇ ਪੰਜ ਟਰੈਕਟਰਾਂ ਨਾਲ ਵੱਡਾ ਟੋਆ ਪੁੱਟਣ ਮਗਰੋਂ ਹੁਣ ਮਨੁੱਖੀ ਚੇਨ ਬਣਾ ਕੇ ਮਿੱਟੀ ਬਾਹਰ ਕੱਢੀ ਜਾ ਰਹੀ ਹੈ।
ਬੱਚੇ ਦੀਆਂ ਹਰਕਤਾਂ 'ਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰਾ ਵੀ ਬੋਰਵੈੱਲ ਵਿੱਚ ਪਾਇਆ ਗਿਆ ਹੈ, ਜਿਸ ਨਾਲ ਡਾਕਟਰੀ ਟੀਮਾਂ ਨਜ਼ਰ ਰੱਖ ਰਹੀਆਂ ਹਨ। ਬੀਤੀ ਰਾਤ ਨਜੀਬ ਨੂੰ ਬਿਸਕੁਟ ਤੇ ਜੂਸ ਦਿੱਤਾ ਗਿਆ ਸੀ। ਡਾਕਟਰਾਂ ਮੁਤਾਬਕ ਨਜੀਬ ਦੀ ਸਿਹਤ ਠੀਕ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਆਟੋ
Advertisement