(Source: ECI/ABP News)
ਵੱਡੀ ਖ਼ਬਰ ! ਜੰਮੂ-ਕਸ਼ਮੀਰ ਵਿੱਚ ਵੱਡਾ ਹਾਦਸਾ, 8 CRPF ਜਵਾਨ ਜ਼ਖ਼ਮੀ
ਸੀ.ਆਰ.ਪੀ.ਐਫ ਦੇ ਜਵਾਨ ਇੱਕ ਗੱਡੀ ਵਿੱਚ ਬਾਲਟਾਲ ਮਾਰਗ ਤੋਂ ਅਮਰਨਾਥ ਯਾਤਰਾ ਵੱਲ ਜਾ ਰਹੇ ਸਨ। ਇਸ ਦੌਰਾਨ ਗੰਦਰਬਲ ਦੇ ਸਿੰਧ ਨਾਲੇ ਕੋਲ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ।

ਕਸ਼ਮੀਰ ਡਿਵੀਜ਼ਨ ਦੇ ਗੰਦਰਬਲ ਜ਼ਿਲ੍ਹੇ ਵਿੱਚ ਐਤਵਾਰ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ ਇੱਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ 8 ਜਵਾਨ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਸੀ.ਆਰ.ਪੀ.ਐਫ ਦੇ ਜਵਾਨ ਇੱਕ ਗੱਡੀ ਵਿੱਚ ਬਾਲਟਾਲ ਮਾਰਗ ਤੋਂ ਅਮਰਨਾਥ ਯਾਤਰਾ ਵੱਲ ਜਾ ਰਹੇ ਸਨ। ਇਸ ਦੌਰਾਨ ਗੰਦਰਬਲ ਦੇ ਸਿੰਧ ਨਾਲੇ ਕੋਲ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰਨ ਅੱਠ ਜਵਾਨ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਅਤੇ ਬਚਾਅ ਦਲ ਮੌਕੇ 'ਤੇ ਪਹੁੰਚ ਗਏ। ਜ਼ਖਮੀਆਂ ਨੂੰ ਇਲਾਜ ਲਈ ਬਾਲਟਾਲ ਬੇਸ ਕੈਂਪ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਲਗਾਤਾਰ ਸੀਆਰਪੀਐਫ਼ ਨਾਲ ਹੋ ਰਹੇ ਨੇ ਸੜਕ ਹਾਦਸੇ
ਜ਼ਿਕਰ ਕਰ ਦਈਏ ਕਿ ਮਈ ਵਿੱਚ ਕਸ਼ਮੀਰ 'ਚ ਇੱਕ ਤੇਜ਼ ਰਫ਼ਤਾਰ ਟਰੱਕ ਸੀਆਰਪੀਐਫ ਦੇ ਵਾਹਨ ਨਾਲ ਟਕਰਾ ਗਿਆ ਸੀ ਜਿਸ ਕਾਰਨ ਤਿੰਨ ਜਵਾਨ ਜ਼ਖ਼ਮੀ ਹੋ ਗਏ ਸਨ। ਸੀਆਰਪੀਐਫ ਦੀ ਗੱਡੀ ਨੰਬਲ ਅਵੰਤੀਪੋਰਾ 'ਤੇ ਰਾਸ਼ਟਰੀ ਰਾਜਮਾਰਗ 'ਤੇ ਇੱਕ ਬੰਕਰ ਦੇ ਨੇੜੇ ਖੜੀ ਸੀ ਜਦੋਂ ਇਹ ਘਟਨਾ ਵਾਪਰੀ ਸੀ।
ਇਸ ਤੋਂ ਇਲਾਵਾ ਅਪ੍ਰੈਲ ਵਿੱਚ ਵਾਪਰੀ ਇੱਕ ਹੋਰ ਘਟਨਾ ਵਿੱਚ, ਬਿਹਾਰ ਦੇ ਜਮੁਈ ਵਿੱਚ ਸੀਆਰਪੀਐਫ ਦੇ ਜਵਾਨਾਂ ਨੂੰ ਲਿਜਾ ਰਿਹਾ ਇੱਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਸੀਆਰਪੀਐਫ ਦੀ 215 ਬਟਾਲੀਅਨ ਦੀ ਗੱਡੀ ਦਾ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਖਪਰੀਆ ਪੁਲ ਤੋਂ 20 ਮੀਟਰ ਹੇਠਾਂ ਨਦੀ ਵਿੱਚ ਜਾ ਡਿੱਗਿਆ। ਇਸ ਹਾਦਸੇ ਦੌਰਾਨ ਗੱਡੀ ਵਿੱਚ ਸਵਾਰ ਚਾਰ ਜਵਾਨ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਉਨ੍ਹਾਂ ਦੇ ਨਾਲ ਸਫ਼ਰ ਕਰ ਰਹੇ ਹੋਰ ਫ਼ੌਜੀਆਂ ਨੇ ਜ਼ਿਲ੍ਹਾ ਸਦਰ ਹਸਪਤਾਲ ਪਹੁੰਚਾਇਆ। ਫੌਜੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਦੋ ਗੰਭੀਰ ਜ਼ਖਮੀ ਫੌਜੀਆਂ ਨੂੰ ਪਟਨਾ ਦੇ ਹਾਇਰ ਸੈਂਟਰ ਲਈ ਰੈਫਰ ਕਰ ਦਿੱਤਾ ਸੀ, ਜਦਕਿ ਬਾਕੀ ਦੋ ਫੌਜੀਆਂ ਦਾ ਸਦਰ ਹਸਪਤਾਲ 'ਚ ਇਲਾਜ ਕੀਤਾ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
