ਕੁਸ਼ਤੀ ਕੋਚ ਵੱਲੋਂ ਭੈਣ-ਭਰਾ ਦਾ ਗੋਲੀਆਂ ਮਾਰ ਕੇ ਕਤਲ, ਪਿੰਡ ਦੀ ਪੰਚਾਇਤ ਵੱਲੋਂ ਅਹਿਮ ਫੈਸਲਾ
ਅੱਜ ਕੁਸ਼ਤੀ ਕੋਚ ਤੇ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਪਿੰਡ ਵਿੱਚ ਪੰਚਾਇਤ ਬੁਲਾਈ ਗਈ ਹੈ। ਪੰਚਾਇਤ ਵਿੱਚ ਫੈਸਲਾ ਕੀਤਾ ਗਿਆ ਕਿ ਜਦੋਂ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਦੋਂ ਤੱਕ ਉਹ ਆਪਣੇ ਬੱਚਿਆਂ ਦਾ ਸਸਕਾਰ ਨਹੀਂ ਕਰਨਗੇ।
ਸੋਨੀਪਤ: ਬੀਤੇ ਦਿਨ ਕੱਲ੍ਹ ਸੋਨੀਪਤ ਦੇ ਪਿੰਡ ਹਲਾਲਪੁਰ ਦੇ ਖੇਤਾਂ ਵਿੱਚ ਬਣੀ ਸੁਨੀਲ ਕੁਮਾਰ ਨਾਂ ਦੀ ਕੁਸ਼ਤੀ ਅਕੈਡਮੀ ਵਿੱਚ ਅਭਿਆਸ ਕਰ ਰਹੀ ਮਹਿਲਾ ਪਹਿਲਵਾਨ ਨਿਸ਼ਾ ਤੇ ਉਸ ਦੇ ਭਰਾ ਦਾ ਅਕੈਡਮੀ ਚਲਾ ਰਹੇ ਕੋਚ ਤੇ ਉਸ ਦੇ ਕੁਝ ਸਾਥੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਫਾਇਰਿੰਗ ਦੌਰਾਨ ਇੱਕ ਗੋਲੀ ਪਹਿਲਵਾਨ ਨਿਸ਼ਾ ਦੀ ਮਾਂ ਨੂੰ ਗੋਲੀ ਲੱਗੀ, ਜੋ ਦਿੱਲੀ ਵਿੱਚ ਇੱਕ ਪ੍ਰਾਈਵੇਟ ਸਾਲ ਵਿੱਚ ਜੇਰੇ ਇਲਾਜ ਹੈ।
ਅੱਜ ਕੁਸ਼ਤੀ ਕੋਚ ਤੇ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਪਿੰਡ ਵਿੱਚ ਪੰਚਾਇਤ ਬੁਲਾਈ ਗਈ ਹੈ। ਪੰਚਾਇਤ ਵਿੱਚ ਫੈਸਲਾ ਕੀਤਾ ਗਿਆ ਕਿ ਜਦੋਂ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਦੋਂ ਤੱਕ ਉਹ ਆਪਣੇ ਬੱਚਿਆਂ ਦਾ ਸਸਕਾਰ ਨਹੀਂ ਕਰਨਗੇ। ਕਤਲ ਦੇ ਦੋਸ਼ੀਆਂ 'ਤੇ ਪੁਲਿਸ ਨੂੰ 5 ਲੱਖ ਦਾ ਇਨਾਮ ਵੀ ਰੱਖਣਾ ਚਾਹੀਦਾ ਹੈ। ਦੱਸ ਦਈਏ ਕਿ ਨਿਸ਼ਾ ਤੇ ਸੂਰਜ ਦੇ ਪਿਤਾ ਦਯਾਨੰਦ ਸੀਆਰਪੀ ਵਿੱਚ ਹਨ। ਇਸ ਸਮੇਂ ਜੰਮੂ-ਕਸ਼ਮੀਰ ਦੇ ਸੋਪੋਰ ਜ਼ਿਲ੍ਹੇ ਵਿੱਚ ਤਾਇਨਾਤ ਹਨ।
ਦੱਸਣਯੋਗ ਹੈ ਕਿ ਸੋਨੀਪਤ ਦੇ ਹਲਾਲਪੁਰ ਪਿੰਡ 'ਚ ਕੱਲ੍ਹ ਪਹਿਲਵਾਨ ਨਿਸ਼ਾ ਤੇ ਉਸ ਦੇ ਭਰਾ ਸੂਰਜ ਨੂੰ ਨਿਸ਼ਾ ਦੇ ਕੋਚ ਪਵਨ ਤੇ ਉਸ ਦੇ ਕੁਝ ਸਾਥੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਤਲੇਆਮ ਤੋਂ ਬਾਅਦ ਦਹੀਆ ਖਾਪ ਦੇ ਨੁਮਾਇੰਦਿਆਂ ਤੇ ਪਿੰਡ ਵਾਸੀਆਂ ਨੇ ਅੱਜ ਪਿੰਡ 'ਚ ਪੰਚਾਇਤ ਬੁਲਾਈ, ਜਿਸ 'ਚ ਫੈਸਲਾ ਲਿਆ ਗਿਆ ਕਿ ਜਦੋਂ ਤੱਕ ਕਤਲ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਹ ਆਪਣੇ ਬੱਚਿਆਂ ਦਾ ਸਸਕਾਰ ਨਹੀਂ ਕਰਨਗੇ। ਪਵਨ ਤੇ ਉਸ ਦੇ ਸਾਥੀਆਂ ’ਤੇ ਸੋਨੀਪਤ ਪੁਲੀਸ ਨੂੰ 5 ਲੱਖ ਦਾ ਇਨਾਮ ਵੀ ਰੱਖਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਗ੍ਰਿਫ਼ਤਾਰੀ ਜਲਦੀ ਤੋਂ ਜਲਦੀ ਹੋ ਸਕੇ।
ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਰਮੇਸ਼ ਚੰਦ ਨੇ ਦੱਸਿਆ ਕਿ ਸਾਨੂੰ ਬੀਤੇ ਦਿਨ ਸੂਚਨਾ ਮਿਲੀ ਸੀ ਕਿ ਪਿੰਡ ਹਲਾਲਪੁਰ 'ਚ ਲੜਾਈ ਹੋਈ ਹੈ, ਇਸ ਲਈ ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਉੱਥੇ ਨਿਸ਼ਾ ਨਾਮਕ ਪਹਿਲਵਾਨ, ਉਸ ਦਾ ਭਰਾ ਸੂਰਜ ਤੇ ਉਸ ਦੀ ਮਾਂ ਧਨਪਤੀ ਨੂੰ ਗੋਲੀ ਮਾਰ ਦਿੱਤੀ ਗਈ, ਜਿਸ 'ਚ ਨਿਸ਼ਾ ਅਤੇ ਉਸ ਦੇ ਭਰਾ ਸੂਰਜ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਮਾਂ ਦਾ ਦਿੱਲੀ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ।
ਮਾਤਾ ਦੇ ਬਿਆਨ 'ਤੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮਾਂ ਨੇ ਦੱਸਿਆ ਹੈ ਕਿ ਪਵਨ ਕੋਚ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਸ਼ੁਰੂਆਤੀ ਜਾਂਚ 'ਚ ਨਿਸ਼ਾ ਦੀ ਮਾਂ ਨੇ ਦੱਸਿਆ ਕਿ ਪਵਨ ਉਸ ਦੀ ਬੇਟੀ ਨਾਲ ਛੇੜਛਾੜ ਕਰਦਾ ਸੀ, ਜਿਸ ਦਾ ਉਹ ਵਿਰੋਧ ਕਰ ਰਹੀ ਸੀ।
ਮ੍ਰਿਤਕ ਬੱਚਿਆਂ ਦੇ ਪਿਤਾ ਦਯਾਨੰਦ ਨੇ ਦੱਸਿਆ ਕਿ ਉਹ ਜੰਮੂ-ਕਸ਼ਮੀਰ ਦੇ ਸੋਪੋਰ ਜ਼ਿਲੇ 'ਚ ਸੰਚਾਰ ਇੰਚਾਰਜ ਦੇ ਅਹੁਦੇ 'ਤੇ ਤਾਇਨਾਤ ਹੈ, ਉਨ੍ਹਾਂ ਨੂੰ ਬੀਤੇ ਦਿਨ ਸੂਚਨਾ ਮਿਲੀ ਸੀ ਕਿ ਪਵਨ ਨੇ ਪਹਿਲਾਂ ਨਿਸ਼ਾ ਨੂੰ ਗੋਲੀ ਮਾਰੀ ਤੇ ਫਿਰ ਬਾਅਦ ਵਿਚ ਸੂਰਜ ਅਤੇ ਉਸ ਦੀ ਮਾਂ ਨੂੰ ਉਥੇ ਬੁਲਾਇਆ ਗਿਆ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਗੋਲੀਆਂ ਚਲਾਈਆਂ ਜਿਸ ਵਿਚ ਸੂਰਜ ਦੀ ਵੀ ਮੌਤ ਹੋ ਗਈ।
ਨਿਸ਼ਾ ਲਗਭਗ 3 ਸਾਲਾਂ ਤੋਂ ਕੁਸ਼ਤੀ ਅਕੈਡਮੀ ਵਿਚ ਖੇਡ ਰਹੀ ਸੀ ਤੇ ਪਵਨ ਉਸ ਨੂੰ ਵਰਗਲਾ ਕੇ ਰਾਸ਼ਟਰੀ ਤੱਕ ਖਿਡਾਉਣ ਦਾ ਲਾਲਚ ਦੇ ਰਿਹਾ ਸੀ ਤੇ ਇਸ ਦੇ ਇਵਜ਼ ਵਿੱਚ ਪੈਸੇ ਲੈ ਕੇ ਆਪਣੀ ਦੁਕਾਨ ਚਲਾ ਰਿਹਾ ਸੀ। ਮੈਂ ਆਪਣੀ ਧੀ ਨੂੰ ਕਈ ਵਾਰ ਸੋਨੀਪਤ ਵੀ ਭੇਜਿਆ ਸੀ ਪਰ ਉਹ ਨਹੀਂ ਮੰਨੀ। ਮੈਂ ਸਮਝਾਇਆ ਸੀ ਕਿ ਉਹ ਅਜਿਹਾ ਨਾ ਕਰੇ ਕਿਉਂਕਿ ਪਵਨ ਅਪਰਾਧੀ ਕਿਸਮ ਦਾ ਆਦਮੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Jeans ਦੀ ਜੇਬ ਉੱਪਰ ਇੱਕ ਛੋਟੀ ਜੇਬ ਕਿਉਂ ਹੁੰਦੀ? 100 ਸਾਲ ਪਹਿਲਾਂ ਲੋਕ ਵਿਸ਼ੇਸ਼ ਤੌਰ 'ਤੇ ਵਰਤਦੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin